April 22, 2026 7:26 pm

ਐੱਚਏਐੱਲ ਨੇ ਤੈਅ ਸਮੇਂ ਤੋਂ ਪਹਿਲਾਂ ਸੌਂਪਿਆ ਜਲ ਸੈਨਾ ਨੂੰ ਚੇਤਕ ਹੈਲੀਕਾਪਟਰ

ਬੈਂਗਲੁਰੂ, 24 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚਏਐੱਲ) ਨੇ ਜਲ ਸੈਨਾ ਨੂੰ ਤੈਅ ਸਮੇਂ ਤੋਂ ਪਹਿਲਾਂ ਹੀ ਇਕ ਚੇਤਕ ਹੈਲੀਕਾਪਟਰ ਦੀ ਸਪਲਾਈ ਕਰ ਦਿੱਤੀ ਹੈ। ਐੱਚਏਐੱਲ ਅਤੇ ਜਲ ਸੈਨਾ ਨੇ ਅਗਸਤ 2017 ‘ਚ ਅੱਠ ਚੇਤਕ ਹੈਲੀਕਾਪਟਰਾਂ ਦੀ ਸਪਲਾਈ ਦਾ ਠੇਕਾ ਕੀਤਾ ਸੀ। ਪ੍ਰੋਗਰਾਮ ਮੁਤਾਬਕ, ਪਹਿਲਾਂ ਦੋ ਹੈਲੀਕਾਪਟਰਾਂ ਦੀ ਸਪਲਾਈ ਅਗਸਤ, 2019 ਅਤੇ ਬਾਕੀ ਛੇ ਹੈਲੀਕਾਪਟਰਾਂ ਦੀ ਸਪਲਾਈ ਅਗਸਤ, 2020 ਤਕ ਹੋਣੀ ਹੈ।

Send this to a friend