April 22, 2026 11:29 am

ਸ਼ੇਰਪੁਰ ਨੇੜੇ ਸੜਕ ਹਾਦਸੇ ‘ਚ ਬਾਲ ਬਾਲ ਬਚੀਆਂ ਸਵਾਰੀਆਂ

ਸ਼ੇਰਪੁਰ, 22 ਜੁਲਾਈ (ਹਰਜੀਤ ਕਾਤਿਲ)- ਅੱਜ ਤੜਕਸਾਰ ਕਸਬੇ ਦੇ ਈਨਾ ਬਾਜਵਾ ਰੋਡ ਤੇ ਸਵੇਰੇ 9-30 ਦੇ ਕਰੀਬ ਇਕ ਮਿੰਨੀ ਬਸ ਦੇ ਹਾਦਸਾ ਗ੍ਰਸਤ ਹੋ ਜਾਣ ਦੇ ਸਮਾਚਾਰ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਇੰਡੀਅਨ ਮਿੰਨੀ ਬੱਸ ਜੋ ਸ਼ੇਰਪੁਰ ਤੋ ਬਰਨਾਲਾ ਵਾਇਆ ਈਨਾ ਬਾਜਵਾ ਜਾਂਦੀ ਹੈ , ਜਿਸ ਦਾ ਈਨਾ ਬਾਜਵਾ ਰੋਡ ਤੇ ਗਊਸਾਲਾ ਦੇ ਨਜਦੀਕ ਅਚਾਨਕ ਅਗਲਾ ਟਾਇਰ ਫਟ ਗਿਆ। ਜਿਸ ਕਰਕੇ ਬੱਸ ਬੇਕਾਬੂ ਹੋਕੇ ਸੜਕ ਕਿਨਾਰੇ ਖੜੇ ਦਰਖਤ ਭੰਨ ਕੇ ਚੌਲਾ ਵਾਲੇ ਖੇਤ ਵਿਚ ਪਲਟਦੀ ਪਲਟਦੀ ਬਚ ਗਈ। ਜਿਸ ਕਰਕੇ ਦਰਖਤ ਵਿਚ ਵੱਜਣ ਕਾਰਨ ਬਸ ਵਿਚ ਬੈਠੀਆਂ ਸਵਾਰੀਆਂ ਦੇ ਮਮੂਲੀ ਸੱਟਾਂ ਵੱਜੀਆਂ ਅਤੇ ਬਸ ਡਰਾਇਵਰ ਦੇ ਅੱਖਾਂ ਵਿਚ ਸੀਸਾ ਵੱਜਣ ਕਾਰਨ ਜਖਮੀ ਹੋ ਗਿਆ। ਜਿੰਨਾਂ ਨੂੰ ਇਲਾਜ ਲਈ ਸੇਰਪੁਰ ਦੇ ਸਰਕਾਰੀ ਹਸਪਤਾਲ ਵਿਖੇ ਲਜਾਇਆ ਗਿਆ ਜਿੱਥੇ ਉਹਨਾ ਨੂੰ ਮੁੱਢਲੀ ਸਹਾਇਤਾ ਦੇਣ ਤੋ ਬਾਅਦ ਘਰ ਭੇਜ ਦਿੱਤਾ ਗਿਆ।

Send this to a friend