April 21, 2026 8:25 pm

ਪੰਜਾਬੀ ਲੋਕਧਾਰਾ ਬਨਾਮ ਮੀਡੀਆ :ਬਦਲਦੇ ਪਾਸਾਰ

ਤਕਨੀਕ ਨੇ ਸੰਚਾਰ ਨੂੰ ਸਹਿਜ ਬਣਾਇਆ ਤਾਂ ਉਸਨੇ ਕੁਝ ਮਾਇਨਿਆ ਵਿਚ ਉਸਨੂੰ ਅਸਹਿਜ ਬਣਾ ਦਿੱਤਾ।ਤਕਨੀਕ ਨੇ ਸੰਚਾਰ ਮਾਧਿਅਮ ਦਾ ਵਿਸਥਾਰ ਕੀਤਾ ਤਾਂ ਉਸਨੇ ਕੁਝ ਮਾਇਨਿਆਂ ਵਿਚ ਉਸਨੂੰ ਸੀਮਿਤ ਕਰ ਦਿੱਤਾ।ਤਕਨੀਕ ਨੇ ਸੰਚਾਰ ਦੀਆਂ ਨਵੀਆਂ ਸੰਭਾਵਨਾਵਾਂ ਤਲਾਸ਼ੀਆਂ ਤਾਂ ਕਈ ਚੱਲੀਆਂ ਆ ਰਹੀਆਂ ਪਰੰਪਰਾਵਾਂ ਉਪਰ ਵਿਰਾਮ ਵੀ ਲਗਾ ਦਿੱਤਾ।
ਫੋਕਲੋਰ (ਲੋਕਧਾਰਾ) ਮਾਨਵੀ ਜੀਵਨ ਵਾਂਗ ਹੀ ਅਨੰਤ ਪਸਾਰਾਂ ਵਿਚ ਪ੍ਰਗਟ ਹੋਣ ਵਾਲਾ ਮਨੁੱਖ ਸਿਰਿਜਤ ਵਰਤਾਰਾ ਹੈ। ਇਹ ਅਜਿਹੀਆਂ ਮੌਖਿਕ ਪਰੰਪਰਾਵਾਂ ਹਨ,ਜਿਹੜੀਆਂ ਮਨੁੱਖੀ ਘਾੜਤਾਂ ਦੇ ਵਿਭਿੰਨ ਪੈਟਰਨਾਂ ਦੇ ਰੂਪ ਵਿਚ ਸਦੀਆਂ ਤੋਂ ਤੁਰੀਆਂ ਆ ਰਹੀਆਂ ਹਨ।ਸਮੇਂ ਦੇ ਪਰਿਵਰਤਨ ਦੇ ਨਾਲ ਇਹਨਾਂ ਵਿਭਿੰਨ ਪੈਟਰਨਾਂ ਦੀ ਪੇਸ਼ਕਾਰੀ ਵਿਚ ਵੀ ਪਰਿਵਰਤਨ ਆਇਆ ਹੈ।ਇਹ ਬਦਲਾਵ ਪਿੱਛੇ ਮੀਡੀਆ ਖਾਸ ਭੂਮਿਕਾ ਨਿਭਾਅ ਰਿਹਾ ਹੈ।
ਸਮੇਂ ਦੇ ਨਾਲ ਨਾਲ ਵਿਅਕਤੀ ਦੇ ਚਰਿੱਤਰ ਵਿਚ ਅਤੇ ਉਸਦੇ ਵਿਹਾਰ ਵਿਚ ਵੀ ਪਰਿਵਰਤਨ ਆਉਂਦਾ ਹੈ।ਹਰ ਨਵੇਂ ਪਰਿਵਰਤਨ ਦੇ ਨਾਲ ਵਿਕਾਸ ਦੇ ਨਵੇਂ ਰਸਤੇ ਖੁੱਲਦੇ ਹਨ,ਭਾਵੇਂ ਉਹ ਸਕਰਾਤਮਕ ਹੋਣ ਜਾਂ ਨਕਰਾਤਮਕ, ਪਰਿਵਰਤਨ ਨੂੰ ਰੋਕਿਆ ਨਹੀਂ ਜਾ ਸਕਦਾ। ਪਰ ਸਮਾਜ ਆਪਣੇ ਹਿੱਤ ਵਿਚ ਉਸਦੀ ਦਿਸ਼ਾ ਨੂੰ ਨਿਯੰਤਰਣ ਜ਼ਰੂਰ ਕਰ ਸਕਦਾ ਹੈ ਅਤੇ ਕਰਦਾ ਵੀ ਆ ਰਿਹਾ ਹੈ।ਪਰੰਤੂ ਪਿਛਲੇ ਕੁਝ ਸਾਲਾਂ ਤੋਂ ਵਿਸ਼ਵ ਪੱਧਰ ਉਪਰ ਪਰਿਵਰਤਨ ਦੀ ਗਤੀ ਇੰਨੀ ਤੇਜ਼ ਹੋ ਰਹੀ ਹੈ ਕਿ ਵਿਅਕਤੀ ਉਸਨੂੰ ਸਵੀਕਾਰ ਕਰਨ ਲਈ ਮਜਬੂਰ ਹੋ ਗਿਆ ਹੈ। ਜਦੋਂ ਅਸੀ ਕਿਸੇ ਨਵੇਂ ਪਰਿਵਰਤਨ ਨੂੰ ਸਮਝ ਕੇ ਉਸ ਨਾਲ ਚੱਲਣ ਉਪਰ ਵਿਚਾਰ ਕਰਕੇ ਕਿਸੇ ਨਤੀਜੇ ਤੇ ਪਹੁੰਚਦੇ ਹਾਂ ਉਸ ਸਮੇਂ ਤੱਕ ਉਹ ਪੁਰਾਣਾ ਹੋ ਜਾਂਦਾ ਹੈ ਤੇ ਉਸਦੀ ਜਗਾਂ੍ਹ ਕੋਈ ਨਵਾਂ ਪਰਿਵਰਤਨ ਲੈ ਲੈਂਦਾ ਹੈ। ਇਲੈਕਟ੍ਰਾਨਿਕ ਮੀਡੀਆ ਵੀ ਅੱਜਕੱਲ ਇਹੀ ਭੂਮਿਕਾ ਨਿਭਾਅ ਰਿਹਾ ਹੈ।
ਇਲੈਕਟ੍ਰਾਨਿਕ ਮੀਡੀਆ ਸੰਚਾਰ ਦਾ ਸ਼ਕਤੀਸ਼ਾਲੀ ਮਾਧਿਅਮ ਹੈ। ਭਾਰਤ ਵਿਚ ਜਿਸ ਤੇਜੀ ਨਾਲ ਇਸਦਾ ਪ੍ਰਸਾਰ ਤੇ ਪ੍ਰਭਾਵ ਵਧਿਆ ਹੈ ਉਸ ਅਨੁਪਾਤ ਅਨੁਸਾਰ ਇਸਦੇ ਪ੍ਰਤੀ ਲੋਕਾਂ ਦੀ ਸਮਝ ਨਹੀ ਵਧੀ।ਇਸੇ ਕਾਰਨ ਰਾਹਨੀਤਿਕ, ਸਮਾਜਿਕ, ਸਾਹਿਤਕ, ਸਭਿਆਚਾਰਕ ਅਤੇ ਭਾਸ਼ਾਈ ਖੇਤਰਾਂ ਲਈ ਇਸਦੀ ਭੂਮਿਕਾ ਤੇ ਸਮਰੱਥਾ ਨੂੰ ਉਸ ਸ਼ਿੱਦਤ ਨਾਲ ਪਹਿਚਾਣਿਆ ਨਹੀਂ ਗਿਆ, ਜਿਸਦੀ ਲੋੜ ਸੀ।ਆਧੁਨਿਕ ਸਮੇਂ ਵਿਚ ਮੀਡੀਆ ਦੀ ਪ੍ਰਸੰਗਿਕਤਾ ਦੇ ਸੰਦਰਭ ਹਰ ਸਮੇਂ ਆਧੁਨਿਕ ਸੂਚਨਾਂ ਪ੍ਰਯੋਗਾਂ ਦੇ ਨਵੇਂ ਸਰੋਕਾਰਾਂ ਨਾਲ ਰੂ-ਬ-ਰੂ ਹੋ ਰਹੀ ਹੈ।ਇਸ ਸਮੇਂ ਵਿਚ ਜਦੋਂ ਇਸ ਸ਼ਕਤੀਸ਼ਾਲੀ ਮਾਧਿਅਮ ਦਾ ਕੋਈ ਹੋਰ ਪ੍ਰਤੀਬੰਧੀ ਸਾਹਮਣੇ ਨਹੀਂ ਹੈ ਉਸ ਸਮੇਂ ਤੱਕ ਇਸਦੀ ਸਮਾਜਿਕ ਪ੍ਰਤੀਬੰਧਤਾ ਅਤੇ ਮਾਨਵੀ ਸਰੋਕਾਰ ਇਸਦੀ ਪਰਿਭਾਸ਼ਾ ਨੂੰ ਨਵੇਂ ਅਮਲਾਂ ਰਾਹੀਂ ਪਰਿਭਾਂਸ਼ਤ ਕਰਦੇ ਹਨ।ਇਹ ਪਰਿਭਾਸ਼ਾ ਅੱਜ ਦੇ ਇਸ ਮੀਡੀਆ ਬਾਜ਼ਾਰ ਨੂੰ ਇਕ ਨਵੇਂ ਉਤਪਾਦਨ ਭਾਵ ਮੰਡੀ ਦੀ ਵਸਤੂ ਦੀ ਤਰਾਂ੍ਹ ਪੇਸ਼ ਕਰਦੀ ਹੈ। ਇਹ ਵੀ ਸੱਚ ਹੈ ਕਿ ਆਧੁਨਿਕ ਵਿਸ਼ਵੀਕਰਨ ਦੇ ਯੁੱਗ ਵਿਚ ਮੀਡੀਆ ਦਾ ਇਹ ਬਾਜ਼ਾਰ ਸਭ ਉਪਰ ਭਾਰੀ ਪੈ ਰਿਹਾ ਹੈ। ਸਿਆਸਤ ਅਤੇ ਉਪਭੋਗਤਾਵਾਦ ਇਸ ਮਾਧਿਅਮ ਉਪਰ ਹਾਵੀ ਹੋ ਗਏ ਹਨ। ਸੂਝਵਾਨ ਲੋਕ ਇਸ ਰੁਝਾਂਨ ਤੋਂ ਚਿੰਤਤ ਹਨ। ਮੀਡੀਆ ਦੇ ਬਦਲਦੇ ਸਰੂਪ ਅਤੇ ਤੇਜ ਗਤੀ ਨਾਲ ਸਾਮਜਿਕ ,ਸਭਿਆਚਾਰਕ ਬਦਲਾਅ ਨਾਲ ਇਕ ਨਵੀਂ ਸਭਿਆਚਾਰਕ ਬੈਚੇਨੀ ਪੈਦਾ ਹੋ ਰਹੀ ਹੈ। ਮੀਡੀਆ ਨੇ ਵਿਸ਼ਵ ਪੱਧਰ ਉਪਰ ਮਨੁੱਖੀ ਦੂਰੀ ਖਤਮ ਕਰਕੇ ਗਲੋਬਲੀਕਰਨ ਦਾ ਸੰਕਪਲ ਉਭਾਰਿਆ ਹੈ।
ਪਹਿਲਾ ਚੱਲ ਰਹੀ ਧਾਰਨਾ ਕਿ ਜ਼ਰੂਰਤ ਖੋਜ ਦੀ ਮਾਂ ਹੈ,ਪਰ ਅਜੋਕੇ ਮੀਡੀਏ ਨੇ ਇਸਨੂੰ ਖਾਰਜ ਕਰ ਦਿੱਤਾ ਹੈ,ਹੁਣ ਵਸਤੂਆ ਦੀ ਖੋਜ ਪਹਿਲਾ ਹੁੰਦੀ ਹੈ ਅਤੇ ਉਹਨਾਂ ਦੀ ਜ਼ਰੂਰਤ ਬਾਅਦ ਵਿਚ ਤਲਾਸ਼ੀ ਜਾਂਦੀ ਹੈ।ਹੁਣ ਵਿਅਕਤੀ ਕਿਸੇ ਵਸਤੂ ਦੀ ਜ਼ਰੂਰਤ ਨੂੰ ਨਿਰਧਾਰਤ ਨਹੀਂ ਕਰਦਾ ਬਲਕਿ ਵਸਤੂਆਂ ਆਪਣੇ ਆਪ ਜ਼ਰੂਰਤ ਨੂੰ ਅਕਰਸ਼ਕ ਅੰਦਾਜ਼ ਵਿਚ ਘੋਸ਼ਿਤ ਕਰਦੀਆਂ ਹਨ ਕਿ ਸਮਾਜ ਉਸਦੇ ਜਾਲ ਤੋਂ ਬਚ ਹੀ ਨਹੀਂ ਸਕਦਾ।ਇਸ ਗੱਲ ਦੀ ਪ੍ਰੌੜਤਾ ਸੱਤਿਆਨੰਦ ਜੋਸ਼ੀ ਦੀ ਧਾਰਨਾ ਇਸ ਤਰਾਂ ਕਰਦੀ ਹੈ ਕਿ:
ਮੀਡੀਆ ਕਿਹੜੀ ਸੰਸਕ੍ਰਿਤੀ ਆਪਣੇ ਦਰਸ਼ਕਾਂ ਪਾਠਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ ਕਰ ਰਿਹਾ ਹੈ,ਉਹ ਜੋ ਸਾਡੇ ਸਾਲਾਂ ਤੋਂ ਪਰੰਪਰਾ ਦੇ ਨਾਲ-ਨਾਲ ਚੱਲੀ ਆ ਰਹੀ ਹੈ ਜਾਂ ਫਿਰ ਉਹ ਜੋ ਹੌਲੀ-ਹੌਲੀ ਉਪਭੋਗਤਾਵਾਦ ਜਾਂ ਬਜ਼ਾਰਵਾਦ ਦਾ ਨਾਲ ਸਾਡੇ ਦੇਸ਼ ਵਿਚ ਪ੍ਰਵੇਸ਼ ਕਰਦੀ ਚਲੀ ਆ ਰਹੀ ਹੈ।
ਇਹ ਹਮੇਸ਼ਾ ਕਿਹਾ ਜਾਂਦਾ ਹੈ ਕਿ ਮੀਡੀਆ ਸਮਾਜ ਦਾ ਦਰਪਣ ਹੈ ਜਿਵੇਂ ਸਮਾਜ ਵਿਚ ਵਾਪਰਦਾ ਹੈ ਉਸੇ ਤਰਾਂ੍ਹ ਮੀਡੀਆ ਦਿਖਾਉਦਾ ਹੈ ਪਰ ਅੱਜ ਸਥਿਤੀ ਉਲਟੀ ਹੈ ।ਸਮਾਜ ਦਾ ਚਿੰਤਨ ,ਸੋਚ ਰਹਿਣ ਸਹਿਣ ਸਭ ਤੋਂ ਧਿਆਨ ਭੰਗ ਕਰਨ ਵਿਚ ਮੀਡੀਆ ਮਹੱਤਵਪੂਰਨ ਭੁਮਿਕਾ ਹੈ। ਇਹ ਭੂਮਿਕਾ ਦੋ ਵੱਖਰੇ ਵੱਖਰੇ ਵਿਕਲਪਾਂ ਵਿਚ ਉਭਰ ਕੇ ਸਾਹਮਣੇ ਆਉਂਦੀ ਹੈਜਿਵੇਂ: ਕਾਰਪੋਰੇਟ ਮੀਡੀਆ (ਪ੍ਰਿੰਟ ਅਤੇ ਇਲੈਕਟ੍ਰਾਨਿਕ ) ਸ਼ੋਸ਼ਲ ਮੀਡੀਆ (ਫੇਸ ਬੁੱਕ, ਵੱਟਸ ਐਪ, ਇਨਸਟਾਗਰਾਮ, ਸਨੈਪਚੈਟ, ਟਵਿੱਟਰ, ਬਲਾਗ, ਨਿਊਜ ਪੋਰਟਲ, ਯੂ, ਟਿਊਬ, ਐੱਸ.ਐੱਮ.ਐੱਸ., ਐੱਮ.ਐੱਮ, ਐੱਸ. ਆਦਿ।
ਮੀਡੀਆ ਕਾਰਪੋਰੇਟ ਮੀਡੀਆ ਸ਼ੋਸ਼ਲ ਮੀਡੀਆ- ਲੋਕਧਾਰਾ ਅਤੇ ਮੀਡੀਆ ਦੇ ਸੰਬੰਧਾਂ ਬਾਰੇ ਕਈ ਸਵਾਲ ਹਨ ਜੋ ਸਾਡੀ ਲੋਕਧਾਰਾ ਨੂੰ ਪ੍ਰਫੁਲਿਤ ਕਰਨ ਲਈ ਮਾਨਸਿਕਤਾ ਨੂੰ ਝੰਜੋੜਦੇ ਹਨ । ਕਿਉਂਕਿ ਮੀਡੀਆ ਆਪਣੇ ਵਪਾਰਕ ਹਿੱਤ ਨਾਲ ਜੁੜਿਆ ਹੈ ਨਾ ਕਿ ਸਮਾਜਕ ਸਰੋਕਾਰਾਂ ਨਾਲ । ਉਦਾਰੀਕਰਨ ਦੇ ਇਸ ਯੱਗ ਵਿੱਚ ਬਾਜ਼ਾਰ ਦੀਆਂ ਜਰੂਰਤਾਂਵਾ ਦੇ ਅਨੁਸਾਰ ਪ੍ਰਸਤੁਤ ਕੀਤਾ ਜਾ ਰਿਹਾ ਹੈ।
ਮੀਡੀਆ ਵਿੱਚ ਵਰਤੇ ਜਾ ਰਹੇ ਨਵੇਂ ਉਪਕਰਨ ਜਿਵੇਂ ਟੀ.ਵੀ ,ਅਖਬਾਰਾਂ, ਸਿਨੇਮਾ, ਲੈਪਟਾਪ ,ਮੋਬਾਇਲ ਆਦਿ ਸਾਡੇ ਵਡੇਰਿਆਂ ਨੇ ਪ੍ਰਯੋਗ ਨਹੀਂ ਕੀਤੇ ਸਗੋਂ ਆਧੁਨਿਕ ਪੀੜ੍ਹੀ ਨੇ ਕੀਤੇ ਹਨ। ਪੁਰਾਤਨ ਸਮੇਂ ਵਿੱਚ ਲੋਕਧਾਰਾ ਸਾਂਗ/ਨੁੱਕੜ ਨਾਟਕ/ ਰਾਮ-ਲੀਲਾ ,ਰਾਸ-ਲੀਲਾ, ਨੌਟੰਕੀ, ਨਕਲਾਂ, ਲੋਕਨਾਚ, ਲੋਕਗੀਤ, ਲੋਕਤਮਾਸ਼ਾ, ਲੋਕ-ਖੇਡਾਂ ਆਦਿ ਦੀ ਪ੍ਰਸਤੁਤੀ ਪਿੰਡ ਪੱਧਰ ਤੇ ਮੇਲਿਆਂ ਆਦਿ ਵਿੱਚ ਕੀਤੀ ਜਾਂਦੀ ਸੀ।ਕਿਉਂਕੀ ਉਸ ਸਮੇਂ ਇਹਨਾ ਦੀ ਪ੍ਰਸਤੁਤੀਕਰਨ ਦਾ ਹੋਰ ਕੋਈ ਵੀ ਸਾਧਨ ਉਪਲੱਬਧ ਨਹੀਂ ਸੀ।ਹੁਣ ਆਧਨਿਕ ਦੌਰ ਵਿੱਚ ਇਹਨਾਂ ਸਾਧਨਾਂ ਦਾ ਰੂਪ ਪਰਿਵਰਤਿਤ ਹੋ ਕੇ ਨਵੇ ਵਿਕਲਪਾਂ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆ ਰਿਹਾ ਹੈ।ਜਿਵੇਂ ਟੀ.ਵੀ ਸ਼ੋਅ,ਪੁਰਾਤਨ ਸਮੇ ਵਿਚ ਨੋਟੰਕੀ, ਨਕਲਾਂ, ਸਾਂਗ ਆਦਿ ਰਾਹੀਂ ਪੰਜਾਬੀ ਲੋਕਧਾਰਾ ਤੇ ਨੈਤਿਕਤਾ ਨੂੰ ਆਮ ਜਨਤਾ ਤੱਕ ਪਹੰਚਾਇਆ ਜਾਂਦਾ ਸੀ ਪ੍ਰੰਤੂ ਅੱਜ ਕਮੇਡੀ ਨਾਈਟਸ ਵਿੱਚ ਕਪਿਲ,ਕਮੇਡੀ ਸਰਕਸ,ਲਾਫਟਰ ਦੀ ਮਾਸਟਰ ,ਕੋਣ ਬਨੇਗਾ ਕਰੋੜਪਤੀ ,ਸੱਤਿਆ ਮੇਵ ਜਯਤੇ,ਬਿੱਗ ਬੌਸ,ਖਤਰੋਂ ਕੇ ਖਿਲਾੜੀ,ਇਂਡੀਆ ਗੋਟਸ ਟੈਲੇਂਟ, ਬੈੱਸਟ ਡਰਾਮੇਬਾਜ਼,ਰਾਇਜ਼ਿੰਗ ਸਟਾਰ ਆਦਿ ਸ਼ੋਅ ਇਸਨੂੰ ਵਿਸ਼ਵ ਪੱਧਰ ਤੇ ਬਦਲਵੇਂ ਰੂਪ ਵਿੱਚ ਪੇਸ਼ ਕਰ ਰਹੇ ਹਨ।ਪਿੰਡਾਂ ਦੀਆਂ ਗਲੀਆਂ ਵਿੱਚੌਂ ਨਿਕਲ ਕੇ ਇਸਨੂੰ ਵਿਸ਼ਵ ਪੱਧਰ ਦਾ ਮੰਚ ਪਾ੍ਰਪਤ ਹੋ ਚੁੱਕਾ ਹੈ।ਸਾਡੀ ਲੋਕਧਾਰਾ ਵਿਚ ਜਨਮ ਵਿਆਹ ਤੇ ਮੌਤ ਦੀਆਂ ਰਸਮਾਂ ਨੂੰ ਆਧੁਨਿਕ ਪੀੜੀ ਦੇ ਸਨਮੁੱਖ ਰੱਖ ਕੇ ਪੇਸ਼ ਕੀਤਾ ਜਾ ਰਿਹਾ ਹੈ।
ਤਿਉਹਾਰ ਨੂੰ ਵੀ ਮੀਡੀਆ ਦਾ ਹਿੱਸਾ ਬਣਾ ਕੇ ਵਿਸ਼ਵ ਪੱਧਰ ਤੇ ਪੇਸ਼ ਕੀਤਾ ਜਾਂਦਾ ਹੈ,ਜਿਵੇਂ ਲੋਹੜੀ, ਵਿਸਾਖੀ, ਦਿਵਾਲੀ, ਹੋਲੀ, ਰੱਖੀ ਆਦਿ ਤਿਉਹਾਰ ਨੂੰ ਸਿਨੇਮਾ ਅਤੇ ਟੀ.ਵੀ. ਸੀਰੀਅਲਸ ਵਿਚ ਪੇਸ਼ ਕੀਤਾ ਜਾਂਦਾ ਹੈ।
ਲੋਕਧਾਰਾ ਵਿਚ ਲੋਕ ਪਹਿਰਾਵਾ ਅਤੇ ਲੋਕ ਖੇਡਾਂ ਵੀ ਇਕ ਦਾਇਰੇ ਵਿਚੋਂ ਬਾਹਰ ਨਿਕਲੇ ਕੇ ਅੰਤਰ ਰਾਸ਼ਟਰੀ ਪੱਧਰ ਉਪਰ ਪ੍ਰਚਲਿਤ ਹੋ ਰਹੇ ਹਨ।ਲੋਕ ਖੇਡਾਂ ਵਿਚ ਕਬੱਡੀ ਨੂੰ ਅੰਤਰ-ਰਾਸ਼ਟਰੀ ਯੋਗਦਾਨ ਰਿਹਾ ਹੈ। ਇਸੇ ਤਰਾਂ੍ਹ ਪੰਜਾਬੀ ਪਹਿਰਾਵਾ ਸੂਟ ਸਲਵਾਰ ਨੂੰ ਸਿਨੇਮਾ ਨੇ ਬਹੁਤ ਜਿਆਦਾ ਬੜਾਵਾਂ੍ਹ ਦਿੱਤਾ ਹੈ। ਪੰਜਾਬੀ ਸਿਨੇਮੇ ਤੋੰ ਇਲਾਵਾ ਹਿੰਦੀ ਸਿਨੇਮੇ ਵਿਚ ਵੀ ਪੰਜਾਬੀ ਪਹਿਰਾਵੇ ਨੂੰ ਪਹਿਲ ਦਿੱਤੀ ਜਾ ਰਹੀ। ਜਿਵੇਂ,ਜਬ ਵੁਈ ਮੈਟ() ਬਾਡੀਗਾਰਡ,ਤਨੂੰ ਵੈਡਜ ਮੰਨੂੰ, ਆਦਿ ਵਿਚ ਪੰਜਾਬੀ ਸੂਟ ਕਾਫੀ ਪ੍ਰਸਿੱਧ ਹੋਏ ਹਨ।
ਕਾਰਪੋਰੇਟ ਮੀਡੀਆ ਵਿਚ ਪ੍ਰਿੰਟ ਮੀਡੀਆ ਵੀ ਲੋਕਾਂ ਨੂੰ ਧਾਰਮਿਕ,ਸਮਾਜਿਕ,ਰਾਜਨੀਤਿਕ ਤੇ ਸਭਿਆਚਾਰਕ ਸਰਗਰਮੀਆਂ ਦ ਿਜਾਣਕਾਰੀ ਪ੍ਰਦਾਨ ਕਰਦਾ ਹੈ।ਅਖਬਾਰਾਂ ਮੈਗਜੀਨਾਂ ਵਿਚ ਹਰ ਵਰਗ ਦੀ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਵਿਸ਼ੇਸ਼ ਅੰਕ ਛਾਪੇ ਜਾਂਦੇ ਹਨ ਜਿਵੇਂ: ਧਰਮ ਤੇ ਵਿਰਸਾ,ਧਰਮ ਤੇ ਸਭਿਆਚਾਰ ਤੇ ਲੋਕਧਾਰਾ,ਖੇਡ ਸੰਸਾਰ ਆਦਿ।ਇਹਨਾਂ੍ਹ ਵਿਸ਼ੇਸ ਅੰਕਾਂ ਰਾਹੀੰ ਮਾਨਸਿਕ ਸੰਤੁਸ਼ਟੀ ਦੇ ਨਾਲ ਨਾਲ ਸਭਿਆਚਾਰਕ ਤੇ ਲੋਕਧਾਰਾ,ਖੇਡ ਸੰਸਾਰ ਆਦਿ।ਇਹਨਾਂ ਵਿਸ਼ੇਸ ਅੰਕਾਂ ਰਾਹੀਂ ਮਾਨਸਿਕ ਸੰਤੁਸ਼ਟੀ ਦੇ ਨਾਲ ਨਾਲ ਸਭਿਆਚਾਰ ਤੇ ਲੋਕਧਾਰਾ ਤੋਂ ਵੀ ਜਾਣੂ ਕਰਵਾਇਆ ਜਾਂਦਾ ਹੈ।
ਸਾਡੇ ਆਲੋਪ ਹੋ ਰਹੀ ਪੁਰਾਤਨ ਲੋਕਧਾਰਾਈ ਸਮੱਗਰੀ ( ਜੁੱਤੀ,ਚਰਖਾ, ਦਰਵਾਜੇ, ਰਸਮੋ-ਰਿਵਾਜ, ਲੋਕ ਵਿਸਵਾਸ) ਆਦਿ ਨੂੰ ਲੇਖਾਂ ਰਾਹੀਂ ਇਕ ਪੀੜੀ ਤੋਂ ਦੂਜੀ ਪੀੜੀ ਤੱਕ ਲਿਖਤ ਰੂਪ ਵਿਚ ਭੇਜਿਆ ਜਾ ਰਿਹਾ ਹੈ।ਕਾਰਪੋਰੇਟ ਮੀਡੀਆ ਤੋਂ ਇਲਾਵਾਸ਼ੋਸਲ ਮੀਡੀਆ ਵੀ ਲੋਕਧਾਰਾ ਨੂੰ ਪੇਸ਼ ਕਰਨ ਵਿਚ ਆਪਣੀ ਵੱਖਰੀ ਭੂਮਿਕਾ ਨਿਭਾਅ ਰਿਹਾ ਹੈ। ਜਿਵੇਂ ਫੇਸ ਬੁੱਕ, ਇਨਸਟਾਗਰਾਮ, ਸਨੈਪਚੈਟ, ਵਟਸ ਐਪ ਯੂ,ਟਿਊਬ ਆਦਿ। ਨੌਜਵਾਨ ਵਰਗ ਦੀਆਂ ਰੁਚੀਆ, ਸੁਹਜ ਸਵਾਦ ਵੱਖਰੀ ਭਾਂਤ ਦੇ ਹੋ ਗਏ ਹਨ। ਇਸੇ ਵੱਖਰਤਾ ਉਪਰ ਮੀਡੀਆ ਸਿਰਫ ਆਪਣੀ ਟੀ.ਆਰ.ਪੀ. ਨੂੰ ਵਧਾ ਰਿਹਾ ਹੈ। ਸਮਾਜ ਦੀ ਭਲਾਈ ਇਕ ਪਾਸੇ ਟੀ.ਆਰ.ਪੀ. ਦੇ ਨੀਚੇ ਦੱਬ ਕੇ ਰਹਿ ਗਈ ਹੈ।
ਇਸ ਤਰਾਂ੍ਹ ਵੀ ਨਹੀਂ ਕਿ ਇਸਦੇ ਹਿੱਸੇ ਸਿਰਫ ਬੁਰਾਈਆ ਹੀ ਆਈਆ ਹਨ। ਇਸਨੇ ਕਈ ਅਹਿਮ ਕੰਮ ਵੀ ਕੀਤੇ ਹਨ। ਪਰ ਦੋਸ਼ਾਂ ਦਾ ਪੱਲੜਾ ਜਿਆਦਾ ਭਾਰੀ ਹੈ। ਮੌਜੂਦਾ ਮੀਡੀਆ ਆਮ ਆਦਮੀ ਦੇ ਦਰਦ ਨੂੰੰ ਮੰਚ ਦੇ ਰਿਹਾ ਹੈ।ਡਾ: ਰਣਜੀਤ ਸਿੰਘ ਬਾਜਵਾ ਇਸ ਸੰਬੰਧੀ ਆਪਣੀ ਧਾਰਨਾ ਪੇਸ਼ ਕਰਦੇ ਹਨ ਕਿ, ਅੱਜ ਦੀ ਘੜੀ ਵਿਚ ਮੀਡੀਆ ਦਾ ਮੁੱਖ ਕਰਤੱਵ ਪੰਜਾਬ ਦੇ ਸਮਾਜਿਕ ਯਥਾਰਥ ਨੂੰ ਸਮਝ ਕੇ ਵਧੀਆ ਨੀਤੀ ਅਪਨਾਉਣ ਦਾ ਹੈ। ਸਾਡੇ ਲੋਕ ਵਿਰਸੇ,ਲੋਕ ਕਲਾਵਾਂ, ਲੋਕ ਸੰਗੀਤ ਅਤੇ ਸਾਹਿਤਕ ਕ੍ਰਿਤਾਂ ਤੇ ਅਧਾਰਿਤ ਪ੍ਰੋਡਕਸ਼ਨ ਤਿਆਰ ਕਰਨ ਦੀ ਲੋੜ ਹੈ।
ਸਮੇਂ ਦੀ ਤੋਰ ਅਤੇ ਤਬਦੀਲੀਆ ਦਾ ਸੁਆਗਤ ਕਰਨਾ ਬਣਦਾ ਹੈ।ਪ੍ਰੰਤੂ ਮੀਡੀਆ ਲਈ ਵੀ ਜ਼ਰੂਰੀ ਹੈ ਕਿ ਉਹ ਸਮਾਜ ਦੇ ਦਿਸ਼ਾਹੀਨ ਰੁਝਾਨਾਂ ਨੂੰ ਰੋਕਣ ਲਈ ਲੋਕਾਂ ਦਾ ਜੀਵੰਤ ਸੰਵਾਦ ਰਚਾਏ।ਇਸਨੂੰ ਕੇਵਲ ਵਿਵੇਕ ਦਿਸ਼ਟੀ ਅਪਨਾਉਣ ਦੀ ਲੋੜ ਹੈ।ਵਿਸ਼ੇਸ ਤੌਰ ਤੇ ਗਿਆਨ,ਸੋਚ ਅਤੇ ਰਾਜਨੀਤਿਕ ਸ਼ਕਤੀ ਤੇ ਸੁਚੱਜੇ ਸੁਮੇਲ ਨਾਲ ਇਕ ਨਵੀਂ ਮੀਡੀਆ ਨੀਤੀ ਉਸਾਰਨ ਦੀ ਲੋੜ ਹੈ,ਜੋ ਸਾਡੀ ਸੁਚੱਜੀ ਲੋਕਧਾਰਾ ਦੀ ਤਰਜਮਾਨੀ ਕਰ ਸਕਣ।

Send this to a friend