April 23, 2026 2:02 am

ਕਰਨਾਟਕ ਸੰਕਟ: ਸੁਪਰੀਮ ਕੋਰਟ ‘ਚ ਬਾਗ਼ੀ ਵਿਧਾਇਕਾਂ ਦੀ ਅਰਜ਼ੀ ‘ਤੇ ਫੈਸਲਾ ਅੱਜ

ਨਵੀਂ ਦਿੱਲੀ, 16 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਸੁਪਰੀਮ ਕੋਰਟ ਨੇ ਕਰਨਾਟਕ ਵਿਧਾਨ ਸਭਾ ਸਪੀਕਰ ਨੂੰ ਕਾਂਗਰਸ-ਜੇ.ਡੀ. (ਐਸ) ਦੇ 15 ਬਾਗ਼ੀ ਵਿਧਾਇਕਾਂ ਦੇ ਅਸਤੀਫ਼ਿਆਂ ਨੂੰ ਸਵੀਕਾਰ ਕਰਨ ਦੇ ਹੁਕਮ ਦੇਣ ਲਈ ਦਾਇਰ ਪਟੀਸ਼ਨ ਉੱਤੇ ਮੰਗਲਵਾਰ ਨੂੰ ਸੁਣਵਾਈ ਪੂਰੀ ਕਰ ਲਈ। ਅਦਾਲਤ ਇਸ ਮਾਮਲੇ ਵਿੱਚ ਬੁੱਧਵਾਰ ਨੂੰ ਸਵੇਰੇ ਸਾਢੇ 10 ਵਜੇ ਫ਼ੈਸਲਾ ਸੁਣਾਏਗੀ।ਇਸੇ ਦੌਰਾਨ, ਵਿਧਾਨ ਸਭਾ ਦੇ ਸਪੀਕਰ ਕੇ ਆਰ ਰਮੇਸ਼ ਕੁਮਾਰ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਬਾਗ਼ੀ ਵਿਧਾਇਕਾਂ ਦੇ ਅਸਤੀਫ਼ਿਆਂ ਦਾ ਫ਼ੈਸਲਾ ਲੈਣ ਲਈ ਬੁੱਧਵਾਰ ਤੱਕ ਸਮਾਂ ਦਿੱਤਾ ਜਾਵੇ।

Send this to a friend