ਲਾਵਾਰਿਸ਼ ਹਾਲਤ ‘ਚ ਸੜਕਾਂ ‘ਤੇ ਰੁੱਲ ਰਹੇ ਲਾਵਾਰਿਸ ਪਸ਼ੂਆਂ ਦੀ ਸੰਭਾਲ ਲਈ ਨਹੀਂ ਕੋਈ ਪ੍ਰਬੰਧ

ਕੁਰਾਲੀ, 15 ਜੁਲਾਈ (ਰਣਜੋਧ ਸਿੰਘ)- ਲਵਾਰਿਸ਼ ਹਾਲਤ ਵਿੱਚ ਸੜਕਾਂ ਤੇ ਗਲ ਸੜ ਰਹੇ ਪਸੂਆਂ ਦੀ ਸੰਭਾਲ ਲਈ ਸਰਕਾਰ ਦਾ ਕੋਈ ਵੀ ਵਿਭਾਗ ਸੰਭਾਲ ਪ੍ਰਤੀ ਜਿਮੇਂਵਾਰੀ ਲਈ ਤਿਆਰ ਨਹੀਂ ਹੈ।ਇਸ ਸਬੰਧੀ ਸਮਾਜਸੇਵੀ ਰਵਿੰਦਰ ਸਿੰਘ ਵਜੀਦਪੁਰ, ਜੱਗੀ ਕਾਦੀਮਾਜਰਾ ਤੇ ਜਸਵੀਰ ਸਿੰਘ ਨੇ ਦੱਸਿਆ ਕਿ ਕੁਰਾਲੀ- ਸਿਸਵਾਂ ਰੋਡ ਸਥਿਤ ਕਾਦੀਮਾਜਰਾ ਬੱਸ ਸਟੈਡ ਤੇ ਕਿਸੇ ਵਾਹਨ ਦੀ ਫੇਟ ਨਾਲ ਇੱਕ ਲਵਾਰਿਸ਼ ਸਾਨ੍ਹ ਮਿਤ੍ਰਕ ਹਾਲਤ ਵਿੱਚ ਪਿਆ ਹੈ। ਜੋ ਕਿ ਤਿੰਨ ਦਿਨ ਬੀਤ ਜਾਣ ਅਤੇ ਮੀਂਹ ਕਾਰਨ ਬੁਰੀ ਤਰ੍ਹਾਂ ਗਲ ਸੜ ਚੁੱਕਾ ਹੈ। ਜਿਸ ਕਾਰਨ ਹਰ ਪਾਸੇ ਬੂਦਬੋ ਫ਼ੈਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿਸ ਦੀ ਸੰਭਾਲ ਲਈ ਵੈਟਨਰੀ, ਸਿਹਤ ਤੇ ਪੁਲਿਸ ਵਿਭਾਗ ਸਮੇਤ ਹੱਡਾਰੋੜੀ ਤੇ ਸਬੰਧਿਤ ਪੰਚਾਇਤ ਨੂੰ ਵੀ ਜਾਣੂ ਕਰਵਾਇਆ ਗਿਆ, ਪਰ ਕਿਸੇ ਨੇ ਵੀ ਆਪਣੀ ਜਿਮੇਵਾਰੀ ਸਮਝਦਿਆਂ ਇਸ ਪ੍ਰਤੀ ਕੋਈ ਹੁੰਗਾਰਾ ਨਹੀਂ ਭਰਿਆ। ਇਸ ਉਪਰੰਤ ਸਮਾਜ ਸੇਵੀਆਂ ਨੇ ਸਿਆਲਬਾ ਦੀ ਪੰਚਾਇਤ ਰਾਹੀਂ ਇਸ ਸਾਨ੍ਹ ਨੂੰ ਮਸ਼ੀਨ ਰਾਹੀਂ ਡੂੰਘਾ ਟੋਇਆ ਪੁੱਟਕੇ ਦਬਾਇਆ।

Send this to a friend