ਚੰਡੀਗੜ੍ਹ, 13 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਸੂਬੇ ਵਿਚਲੇ ਸਾਰੇ ਭੱਠਾ ਮਾਲਕਾਂ ਨੂੰ 4 ਮਹੀਨੇ ਦਾ ਸਮਾਂ ਦਿੰਦਿਆਂ ਭੱਠਿਆਂ ਵਿੱਚ ਜਿਗ-ਜੈਗ ਤਕਨਾਲੋਜੀ ਅਪਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਜਾਣਕਾਰੀ ਡਾਇਰੈਕਟਰ ਮਿਸ਼ਨ ਤੰਦਰੁਸਤ ਪੰਜਾਬ ਸ. ਕੇ.ਐਸ. ਪੰਨੂੰ ਨੇ ਦਿੱਤੀ। ਸ. ਪੰਨੂੰ ਨੇ ਦੱÎਸਿਆ ਕਿ ਵਾਤਾਵਰਣ ਸੁਰੱÎਖਿਆ ਐਕਟ 1986 ਦੇ ਸੈਕਸ਼ਨ 5 ਅਧੀਨ ਰਵਾਇਤੀ ਤਕਨਾਲੋਜੀ ‘ਤੇ ਅਧਾਰਤ ਇੱਟਾਂ ਬਣਾਉਣ ਵਾਲੇ ਭੱਠਿਆਂ ਦੇ ਕੰਮ-ਕਾਜ ‘ਤੇ 30 ਸਤੰਬਰ, 2019 ਤੋਂ ਬਾਅਦ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਹ ਹੁਕਮ ਮਈ 2019 ਦੌਰਾਨ ਜਾਰੀ ਕੀਤੇ ਗਏ ਸਨ ਅਤੇ ਤੰਦਰੁਸਤ ਪੰਜਾਬ ਮਿਸ਼ਨ ਅਧੀਨ ਇਸ ਸਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਯਾਦ-ਪੱਤਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਟਾਂ ਬਣਾਉਣ ਵਾਲੇ ਇਨ੍ਹਾਂ ਭੱਠਿਆਂ ਦੇ ਰਵਾਇਤੀ ਡਿਜ਼ਾਇਨ ਕਾਰਨ ਨਾ ਸਿਰਫ਼ ਊਰਜਾ ਦੀ ਜ਼ਿਆਦਾ ਖ਼ਪਤ ਹੁੰਦੀ ਹੈ ਬਲਕਿ ਇਹ ਵੱਖ ਵੱਖ ਸਿਹਤ ਸਮੱਸਿਆਵਾਂ ਅਤੇ ਵਾਤਾਵਰਣ ਨਾਲ ਸਬੰਧਤ ਮੁੱਦਿਆਂ ਦਾ ਕਾਰਨ ਵੀ ਬਣਦਾ ਹੈ।