ਦੋਸ਼ੀਆਂ ਕੋਲੋਂ 12 ਲੁੱਟੇ ਮੋਬਾਈਲ ਅਸਲਾ ਤੇ ਤੇਜ਼ਧਾਰ ਹਥਿਆਰ ਬਰਾਮਦ
ਲੁਧਿਆਣਾ, 12 ਜੁਲਾਈ (ਜਸਪਾਲ ਅਰੋੜਾ)- ਥਾਣਾ ਸਦਰ ਦੀ ਪੁਲਸ ਪਾਰਟੀ ਨੇ ਡਰੀਮ ਵਿਲਾ ਕਲੋਨੀ ਵਿਖੇ ਖਾਲੀ ਪਲਾਂਟ ਚ ਛਾਪੇਮਾਰੀ ਕਰਕੇ ਲੁੱਟ ਦੀ ਯੋਜਨਾ ਬਣਾਉਂਦੇ 5 ਲੁਟੇਰਾ ਗਿਰੋਹ ਦੇ ਮੈਂਬਰਾ ਨੂੰ ਗ੍ਰਿਫਤਾਰ ਕੀਤਾ ਹੈ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ ਲੁੱਟ ਕੀਤੇ 12 ਮੋਬਾਈਲ ,ਪਾਰਸਲ ਕੋਸਟਮੇਟਿਕ 1 ਸਮਾਨ ਵਾਲਾ ,1 ਦੇਸੀ ਕੱਟਾ ਪਿਸਤੌਲ 315, ਬੋਰ 2 ਚਾਕੂ ,1 ਗੰਡਾਸਾ , 1 ਪੇਚਕਸ , 3 ਮੋਟਰਸਾਈਕਲ ਜਿਸ ਤੇ ਬੈਠ ਕੇ ਦੋਸ਼ੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ3 ਏ ਡੀ ਸੀ ਪੀ 2 ਜਸਕਾਰਨਜੀਤ ਸਿੰਘ ਤੇਜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ
ਓਹਨਾ ਦੇ ਥਾਣਾ ਸਦਰ ਦੇ ਮੁਖੀ ਸੁਖਦੇਵ ਸਿੰਘ ਦੀ ਅਗਵਾਈ ਵਾਲੀ ਟੀਮ ਦੇ ਏ ਐਸ ਆਈ ਅਸ਼ਵਨੀ ਕੁਮਾਰ ਨੂੰ ਗੁਪਤ ਸੁਚਨਾ ਮਿਲੀ ਕਿ ਲੁਟੇਰਾ ਗਿਰੋਹ ਦੇ ਮੈਂਬਰ ਡਰੀਮ ਵਿਲਾ ਕਲੋਨੀ ਵਿਖੇ ਖਾਲੀ ਪਲਾਂਟ ਚ ਲੁਟੇਰਾ ਗਿਰੋਹ ਦੇ ਮੈਂਬਰ ਲੁੱਟ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਓਥੇ ਛਾਪੇਮਾਰੀ ਕਰਕੇ ਲੁਟੇਰਾ ਗਿਰੋਹ ਦੇ 5 ਮੈਂਬਰਾਂ ਨੂੰ ਲੁਟੇ ਮੋਬਾਈਲ ਅਤੇ ਹਥਿਆਰਾਂ ਸਮੇਤ ਕਾਬੂ ਕਰ ਲਿਆ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਸੁਧਾਰ ਦੇ ਪਿੰਡ ਬੋੱਪਰਾਏ ਨਿਵਾਸੀ ਗੁਰਪ੍ਰੀਤ ਸਿੰਘ ,ਦਲਜੋਤ ਸਿੰਘ ਉਰਫ ਜੋਤ , ਸੁਖਰਾਜ ਸਿੰਘ , ਗੁਰਪ੍ਰੀਤ ਸਿੰਘ ਉਰਫ ਬੌਬੀ , ਅਤੇ ਭੀਮ ਵਜੋਂ ਹੋਈ ਪੁਲਸ ਨੂੰ ਜਾਂਚ ਦੌਰਾਨ ਪਤਾ ਚਲਿਆ ਕਿ ਦੋਸ਼ੀ ਮੂੰਹ ਬੰਨ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਪੁਲਸ ਨੇ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।