ਮਾਨਸਾ, 5 ਮਈ (ਗੁਲਾਬਦੀਪ ਬੁਰਜ ਰਾਠੀ, ਪਰਮਿੰਦਰ ਮਾਨ)-ਸ੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਧਰਤੀ ਸਿੱਖਾਂ ਅਤੇ ਹਿੰਦੂਆਂ ਦੇ ਸਾਂਝੇ ਤੀਰਥ ਸਥਾਨ ਵਜੋਂ ਜਾਣੀ ਜਾਂਦੀ ਹੈ। ਹਰ ਸਾਲ ਲੱਖਾਂ ਸ਼ਰਧਾਲੂ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਲਈ ਜਾਂਦੇ ਹਨ ਅਤੇ ਯਾਤਰੀਆਂ ਦੀਆਂ ਸੁਵਿਧਾਵਾਂ ਲਈ ਵੀ ਵੱਖ ਵਖ ਧਾਰਮਿਕ ਅਤੇ ਸਮਾਜ-ਸੇਵੀ ਸੰਸੰਥਾਵਾਂ ਵਲੋਂ ਇੰਤਜ਼ਾਮ ਕੀਤੇ ਜਾਂਦੇ ਹਨ ਅਤੇ ਲੰਗਰ ਦੇ ਨਾਲ ਨਾਲ ਦਵਾਈਆਂ ਆਦਿ ਦੀ ਸੇਵਾ ਕੀਤੀ ਜਾਂਦੀ ਹੈ। ਇਸ ਸਾਲ ਇਹ ਧਾਰਮਿਕ ਯਾਤਰਾ ਮਿਤੀ 25 ਮਈ ਤੋਂ ਸ਼ੁਰੂ ਹੋ ਰਹੀ ਹੈ ਅਤੇ ਇਸ ਸੰਬੰਧ ਵਿੱਚ ਬਾਬਾ ਗੁਰਤੇਜ ਸਿੰਘ ਜੀ ਲਹਿਰਾ ਗਾਗਾ ਵਾਲੇ ਦੀ ਰਹਿਨੁਮਾਈ ਵਿੱਚ ਪਿੰਡ ਬੁਰਜ ਰਾਠੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਸਨੀਕਾਂ ਵੱਲੋਂ ਇਲਾਕੇ ਦੇ ਦਾਨੀ-ਸੱਜਣਾ ਦੇ ਸਹਿਯੋਗ
ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਅਤੇ ਜਰੂਰੀ ਦਵਾਈਆਂ ਦੀ ਵਿਵਸਥਾ ਕੀਤੀ ਗਈ ਹੈ। ਇਹ ਲੰਗਰ ਮਿਤੀ 30.5.2014 ਤੋਂ ਸਥਾਨ ਨੰਦਪਰਾਗ ਵਿਖੇ ਸ਼ੁਰੂ ਕੀਤਾ ਜਾਵੇਗਾ ਜਿਥੇ ਦਿਨ ਰਾਤ ਸੰਗਤਾਂ ਲਈ ਵਧੀਆ ਅਤੇ ਸਾਫ ਸੁਥਰਾ ਲੰਗਰ ਵਰਤਾਇਆ ਜਾਵੇਗਾ ਅਤੇ ਨਾਲ ਹੀ ਲੋੜ ਅਨੁਸਾਰ ਦਵਾਈਆਂ ਵੀ ਉਪਲਬਧ ਰਹਿਣਗੀਆਂ। ਟਟ