ਪਾਕਿ ‘ਚ 2030 ਤੱਕ ਚਾਰ ‘ਚੋਂ 1 ਬੱਚਾ ਹੋਵੇਗਾ ਅਨਪੜ੍ਹ : ਯੂਨੈਸਕੋ

ਨਵੀਂ ਦਿੱਲੀ, 10 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਹੈਰਾਨੀਜਨਕ ਖ਼ੁਲਾਸਾ ਹੋਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਦੇ ਲਗਾਤਾਰ ਵਿਕਾਸ ਉਦੇਸ਼ 2030 ਦੀ ਤੈਅ ਸਮੇਂ ਸੀਮਾ ਤੱਕ ਪਾਕਿਸਤਾਨ ਵਿੱਚ 4 ਵਿਚੋਂ ਇੱਕ ਬੱਚਾ ਮੁੱਢਲੀ ਸਿੱਖਿਆ ਪੂਰੀ ਨਹੀਂ ਕਰ ਪਾਵੇਗਾ। ਖ਼ਬਰ ਮੁਤਾਬਿਕ ਸੰਯੁਕਤ ਰਾਸ਼ਟਰ ਸਿੱਖਿਆ, ਵਿਗਿਆਨ ਅਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ਦੀ ਰਿਪੋਰਟ ਮੁਤਾਬਿਕ ਪਾਕਿਸਤਾਨ ਸਾਰਿਆਂ ਲਈ ਸਿੱਖਿਆ ਦਾ 12 ਸਾਲ ਦਾ ਟੀਚਾ ਅੱਧਾ ਹੀ ਪੂਰਾ ਕਰ ਪਾਵੇਗਾ ਅਤੇ ਮੌਜੂਦਾ ਦਰ ਮੁਤਾਬਕ 50 ਫੀਸਦੀ ਨੌਜਵਾਨ ਹੁਣ ਵੀ ਉੱਚ ਸੈਕਡੰਰੀ ਸਿੱਖਿਆ ਪੂਰੀ ਨਹੀਂ ਕਰ ਪਾ ਰਹੇ ਹਨ।

Send this to a friend