ਪੰਜਾਬ ਦੀਆਂ ਅਦਾਲਤਾਂ ਵਿੱਚ ਗਵਾਹੀ ਲਈ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਦੀ ਹੋਵੇ ਖੁੱਲ੍ਹ : ਸਤਿੰਦਰ ਸਿੱਧੂ

ਤਲਵੰਡੀ ਸਾਬੋ 10 ਜੁਲਾਈ (ਰਾਮ ਰੇਸ਼ਮ ਨਥੇਹਾ)- ਹਾਲ ਹੀ ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਪੰਜਾਬ ਦੀਆਂ ਅਦਾਲਤਾਂ ਵਿੱਚ ਗਵਾਹੀ ਅੰਗਰੇਜ਼ੀ ਭਾਸ਼ਾ ਵਿੱਚ ਲਿਖਣ ਦੇ ਦਿੱਤੇ ਆਦੇਸ਼ਾਂ ਦਾ ਸਮੂਹ ਪੰਜਾਬੀਆਂ ਅਤੇ ਵਕੀਲ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਮੀਟਿੰਗ ਦੌਰਾਨ ਸ. ਸਤਿੰਦਰਪਾਲ ਸਿੰਘ ਸਿੱਧੂ ਪ੍ਰਧਾਨ ਬਾਰ ਐਸੋਸੀਏਸ਼ਨ ਨੇ ਕਿਹਾ ਕਿ ਭਾਰਤ ਦੇ ਸਾਰੇ ਰਾਜਾਂ ਵਿੱਚ ਹੁਣ ਤੱਕ ਸਾਰੀਆਂ ਅਦਾਲਤਾਂ ਵਿੱਚ ਦੋ ਭਾਸ਼ਾਵਵਾਂ ਖੇਤਰੀ ਭਾਸ਼ਾ (ਰਾਜ ਭਾਸ਼ਾ) ਅਤੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਕੰਮ ਹੁੰਦਾ
ਆ ਰਿਹਾ ਹੈ, ਇਹਨਾਂ ਦੋਵਾਂ ਵਿੱਚੋ ਵੀ ਹਰੇਕ ਰਾਜ ਵਿੱਚ ਖੇਤਰੀ ਭਾਸ਼ਾ (ਰਾਜ ਭਾਸ਼ਾ) ਵਿੱਚ ਕੰਮ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ, ਪਰ ਪੰਜਾਬ ਵਿੱਚ ਇੱਕ ਵਿਸ਼ੇਸ਼ ਸਾਜਿਸ਼ ਦੇ ਤਹਿਤ ਸਭ ਕੁਝ ਉਲਟਾ ਹੋ ਰਿਹਾ ਹੈ, ਏਥੋਂ ਦੀਆਂ ਸਾਰੀਆਂ ਅਦਾਲਤਾਂ ਵਿੱਚ ਖੇਤਰੀ ਭਾਸ਼ਾ (ਰਾਜ ਭਾਸ਼ਾ) ਦੀ ਵਰਤੋਂ ਕਰਨ ਦੀ ਬਜਾਇ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਜਿਸਦੇ ਲਈ ਪੰਜਾਬ ਦੀਆਂ ਸਾਰੀਆਂ ਅਦਾਲਤਾਂ ਵਿੱਚ ਵਰਤੇ ਜਾਂਦੇ ਸਾਰੇ ਕੰਪਿਊਟਰਾਂ ਵਿੱਚ ਪੰਜਾਬੀ ਦੀ ਥਾਂ ਤੇ ਅੰਗਰੇਜ਼ੀ ਸਾਫਟਵੇਅਰ ਚਲਾਇਆ ਜਾ ਰਿਹਾ ਹੈ। ਸੋ ਸਰਕਾਰਾਂ ਦੇ ਏਸ ਰਵਈਏ ਤੋਂ ਸਿੱਧੇ ਤੌਰ ਤੇ ਸਾਬਿਤ ਹੋ ਰਿਹਾ ਹੈ ਕਿ ਸਰਕਾਰਾਂ ਇੱਕ ਵਿਸ਼ੇਸ਼ ਸਾਜਿਸ਼ ਦੇ ਤਹਿਤ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਦੀ ਹੋੜ ਵਿੱਚ ਹਨ।ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਾਰੇ ਆਹੁਦੇਦਾਰ ਅਤੇ ਮੈਂਬਰ ਹਾਜ਼ਰ ਸ਼ਨ।

Send this to a friend