ਕੇਂਦਰੀ ਬਜਟ ਵਿਕਾਸ ਮੁਖੀ ਅਤੇ ਲੋਕ ਪੱਖੀ ਡਾ. ਗੌਰਵਦੀਪ ਸਿੰਘ ਵਿਰਕ, ਲੈਬ ਡਾਇਰੈਕਟਰ

ਜਲੰਧਰ, 5 ਜੁਲਾਈ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਸ਼ਲਾਘਾ ਕਰਦਿਆਂ ਵਿਰਕ ਫਰਟੀਲਿਟੀ ਜਲੰਧਰ ਦੇ ਲੈਬ ਡਾਇਰੈਕਟਰ ਅਤੇ ਉੱਘੇ ਆਈ.ਬੀ.ਐਫ. ਮਾਹਿਰ ਡਾ. ਗੌਰਵਦੀਪ ਸਿੰਘ ਵਿਰਕ ਨੇ ਕਿਹਾ ਹੈ ਕਿ ਬਜਟ ਵਿੱਚ ਰੱਖੇ ਗਏ ਪ੍ਰਸਤਾਵ ਨਾਲ ਦੇਸ਼ ਵਿੱਚ ਵਿਕਾਸ ਦੀ ਰਫਤਾਰ ਤੇਜ਼ ਹੋਵੇਗੀ। ਇਸ ਨਾਲ ਆਧਾਰ ਢਾਂਚੇ, ਹਾਊਸਿੰਗ, ਵਾਤਾਵਰਨ ਅਤੇ ਐਫ.ਡੀ.ਆਈ. ਨੂੰ ਹੋਰ ਹੁਲਾਰਾ ਮਿਲੇਗਾ। ‘ਪੰਜਾਬ ਟਾਇਮਜ਼’ ਨਾਲ ਵਿਸ਼ੇਸ਼ ਤੌਰ ‘ਤੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਬਜਟ ਨਾਲ ਆਮ ਜ਼ਿੰਦਗੀ ਸੁਖਾਲੀ ਹੋਵੇਗੀ ਅਤੇ ਟੈਕਸ ਪ੍ਰਬੰਧ ਵਿੱਚ ਹੋਰ ਪਾਰਦਰਸ਼ਤਾ ਆਵੇਗੀ। ਉਨ੍ਹਾਂ ਨੇ ਆਧਾਰ ਕਾਰਡ ਅਤੇ ਪੈਨ ਦੇ ਆਪਸੀ ਵਟਾਂਦਰੇ ਨੂੰ ਵੀ ਇੱਕ ਵਧੀਆ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਦੀ ਸੋਚ ਹੈ ਕਿ ਸਰਕਾਰ ਦੀ ਵਿੱਤ ਨੀਤੀ ਨਾਲ ਆਯੂਸ਼ਮਾਨ ਯੋਜਨਾ, ਸਵੱਛ ਭਾਰਤ, ਬਿਜਲੀ ਵਹਿਕਲ ਨੂੰ ਹੋਰ ਉਤਸ਼ਾਹ ਮਿਲੇਗਾ। ਇਸ ਨਾਲ ਲੋਕਾਂ ਦੀ ਸਿਹਤ ਵਿੱਚ ਵੀ ਸੁਧਾਰ ਹੋਵੇਗਾ। ਵਧੇਰੇ ਫੰਡਾਂ ਕਾਰਨ ਖੋਜ ਕਾਰਜਾਂ ਵਿੱਚ ਵੀ ਤੇਜ਼ੀ ਆਵੇਗੀ। ਇਸ ਮੌਕੇ ‘ਤੇ ਵਿਰਕ ਫਰਟੀਲਿਟੀ ਸਰਵਿਸਿਜ਼ ਦੇ ਸਾਇੰਟਿਫਿਕ ਡਾਇਰੈਕਟਰ ਡਾ. ਐਸ.ਪੀ.ਐਸ. ਵਿਰਕ ਵੀ ਹਾਜ਼ਰ ਸਨ।

Send this to a friend