ਪਟਨਾ/ਸੋਨਪੁਰ, 4 ਮਈ (ਪੀ.ਟੀ.)- ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ’ਤੇ ਕਾਨੂੰਨੀ ਕਾਰਵਾਈ ਹੋਵੇਗੀ। ਲਾਲੂ ਅਤੇ ਰਾਬੜੀ ’ਤੇ ਸੋਨਪੁਰ ’ਚ ਸਰਕਾਰੀ ਕੰਮ ’ਚ ਅੜੀਕਾ ਪਾਉਣ, ਵੀਡੀਓ ਕੈਮਰਾ ਤੋੜਣ, ਸੜਕ ਜਾਮ ਕਰਨ ਅਤੇ ਚੋਣ ਖੇਤਰ ’ਚ ਰੁਪਏ ਵੰਡਣ ਦਾ ਦੋਸ਼ ਲਗਾ ਹੈ। ਖ਼ਬਰ ਹੈ ਕਿ ਬਿਹਾਰ ਦੇ ਸੋਨਪੁਰ ’ਚ ਰਾਜਦ ਪ੍ਰਧਾਨ ਲਾਲੂ ਯਾਦਵ ਕਿਹਾ ਹੈ ਕਿ ਪੁਲਿਸ ਕਰਮਚਾਰੀਆਂ ਨੇ ਬਗੈਰ ਸਰਚ ਵਰੰਟ ਤਲਾਸ਼ੀ ਲਈ ਹੈ। ਰਾਬੜੀ ਦੇਵੀ ਦੀ ਕਾਰ ਅਤੇ ਸੂਟਕੇਸ ਦੀ ਤਲਾਸ਼ੀ ਲਏ ਜਾਣ ’ਤੇ ਲਾਲੂ ਪ੍ਰਸਾਦ ਬੂਰੀ ਤਰ੍ਹਾਂ ਭੜਕ ਗਏ। ਲਾਲੂ ਨੇ ਤਲਾਸ਼ੀ ਲਏ ਜਾਣ ’ਤੇ ਨਾ ਸਿਰਫ ਹੰ
ਗਾਮਾ ਕੀਤਾ ਬਲਕਿ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਚੱਪਲ ਮਾਰਨ ਦੀ ਧਮਕੀ ਵੀ ਦਿੱਤੀ।