ਸ੍ਰੀ ਅਨੰਦਪੁਰ ਸਾਹਿਬ, 2 ਜੁਲਾਈ (ਦਵਿੰਦਰਪਾਲ ਸਿੰਘ, ਅੰਕੁਸ਼)- ਉਪ ਮੰਡਲ ਮੈਜਿਟਰੇਟ ਮੈਡਮ ਕਨੂ ਗਰਗ ਪੀ ਸੀ ਐਸ ਨੇ ਸ਼੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਉਪ ਮੰਡਲਾਂ ਦੇ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਹੈ ਕਿ ਉਹ ਸੰਭਾਵੀ ਹੜ੍ਹਾਂ ਦੇ ਅਗਾਊ ਪਰ?ਬੰਧਾਂ ਲਈ ਆਪਣੇ ਆਪਣੇ ਵਿਭਾਗਾਂ ਨਾਲ ਸਬੰਧਤ ਤਿਆਰ ਮੁਕੰਮਲ ਕਰ ਲੈਣ। ਉਹਨਾਂ ਸ਼੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਵਿਚ ਕੰਟਰੋਲ ਰੂਮ ਸਥਾਪਿਤ ਕਰਕੇ ਉਹਨਾਂ ਦੀ ਜਾਣਕਾਰੀ ਜਨਤਕ ਕਰਨ ਦੇ ਨਿਰਦੇਸ਼ ਵੀ ਦਿੱਤੇ।ਐਸ ਡੀ ਐਮ ਨੇ ਸੰਭਾਵੀ ਹੜ੍ਹਾਂ ਦੇ ਅਗਾਊ ਪਰ?ਬੰਧਾਂ ਦੀ ਸਮੀਖਿਆ ਕਰਨ ਉਪਰੰਤ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਮੈਡੀਕਲ ਸਹੂਲਤਾਂ ਦੀ ਤਿਆਰੀ ਰੱਖਣ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਬਿਜਲੀ ਬੋਰਡ ਵਲੋਂ ਬਿਜਲੀ ਦੀ ਸਪਲਾਈ ਨਿਰਵਿਘਨ ਰੱਖਣ ਅਤੇ ਖਾਣ ਪੀਣ ਦੀਆਂ ਵਸਤਾਂ ਲਈ ਢੁਕਵੇਂ ਪ੍ਰਬੰਧ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ
ਹਨ। ਉਹਨਾਂ ਹੋਰ ਦੱਸਿਆ ਕਿ ਲੋਕਾਂ ਨੂੰ ਭੈਅਭੀਤ ਹੋਣ ਦੀ ਲੋੜ ਨਹੀਂ ਹੈ ਅਜਿਹੇ ਪਰ?ਬੰਧ ਪਰ?ਸਾਸ਼ਨ ਵਲੋਂ ਹਰ ਸਾਲ ਅਗਾਊ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪਰ?ਸਾਸ਼ਨ ਪੂਰੀ ਤਰਾਂ ਤਿਆਰ ਹੈ। ਉਹਨਾਂ ਹੋਰ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਚ ਪੁਲਿਸ ਥਾਣੇ ਵਿਚ ਸਥਾਪਿਤ ਕੰਟਰੋਲਰ ਰੂਮ ਦਾ ਨੰ:1887-232027 ਅਤੇ ਮੋਬਾਇਲ ਨੰ: 9876085634 ਹੈ, ਇਸੇ ਤਰਾਂ ਥਾਣਾ ਨੂਰਪੁਰ ਬੇਦੀ ਕੰਟਰੋਲਰ ਰੂਮ ਦਾ ਨੰ:01887240422 ਮੋਬਾਇਲ ਨੰ: 8146607791 ਹੈ। ਇਸੇ ਤਰਾਂ ਨਗਰ ਕੋਸ਼ਲ ਸ਼੍ਰੀ ਅਨੰਦਪੁਰ ਸਾਹਿਬ ਦਾ ਕੰਟਰੋਲ ਰੂਮ ਨੰ:01887 232026 ਮੋਬਾਇਲ ਨੰ: 9876199350 ਹੈ। ਨੰਗਲ ਉਪ ਮੰਡਲ ਦੇ ਕੰਟਰੋਲ ਰੂਮ ਬਾਰੇ ਉਹਨਾਂ ਦੱਸਿਆ ਕਿ ਪੁਲਿਸ ਸਟੇਸ਼ਨ ਨੰਗਲ ਦਾ ਕੰਟਰੋਲ ਰੂਮ ਨੰ: 01887 221030 ਅਤੇ ਮੋਬਾਇਲ ਨੰ: 8558810909 ਹੈ. ਨਗਰ ਕੋਸ਼ਲ ਨੰਗਲ ਦਾ ਕੰਟਰੋਲ ਰੂਮ ਨੰ: 01887-222027 ਮੋਬਾਇਲ ਨੰ: 9646250005 ਹੈ। ਮੈਡਮ ਕਨੂ ਗਰਗ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਲਗਾਈਆਂ ਡਿਊਟੀਆਂ ਨੂੰ ਪੂਰੀ ਜਿੰਮੇਵਾਰੀ ਨਾਲ ਨਿਭਾਉਣ ਤਾਂ ਜੋ ਪਰ?ਸਾਸ਼ਨ ਵਲੋਂ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਲਈ ਕੀਤੇ ਪ੍ਰਬੰਧਾਂ ਵਿਚ ਕੋਈ ਢਿੱਲ ਨਾ ਵਰਤੀ ਜਾ ਸਕੇ।