ਰੂਪਨਗਰ, 2 ਜੁਲਾਈ (ਲਾਡੀ ਖਾਬੜਾ)- ਪੰਜਾਬ ਰੋਡਵੇਜ ਦੀਆਂ ਪਨਬੱਸਾਂ ਦੇ ਕੰਡਕਟਰ ਅਤੇ ਡਰਾਈਵਰਾਂ ਵੱਲੋ ਆਪਣੀਆਂ ਵੱਖ ਵੱਖ ਮੰਗਾਂ ਦੇ ਰੋਸ ਵਜੋਂ ਪੰਜਾਬ ਭਰ ਵਿੱਚ ਹੜਤਾਲ ਕਰਕੇ ਪਨਬੱਸ ਦਾ ਮੁਕੰਮਲ ਚੱਕਾ ਜਾਮ ਰੱਖਿਆ। ਅਤੇ ਪੰਜਾਬ ਰੋਡਵੇਜ ਦੇ ਡਿਪੂਆਂ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਸਰਕਾਰ ਦੇ ਪੁਤਲੇ ਫੂਕ ਆਪਣੀ ਭੜਾਸ ਕੱਢੀ, ਹੜਤਾਲ ਦੇ ਚਲਦੇ ਤਪਦੀ ਗਰਮੀ ਵਿੱਚ ਮੁਸਾਫਿਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਇੱਕ ਦਿਨ ਦੀ ਹੜਤਾਲ ਕਾਰਨ ਜਿੱਥੇ ਪੰਜਾਬ ਰੋਡਵੇਜ ਨੂੰ ਲੱਖਾਂ ਰੁਪਏ ਦਾ ਮਾਲੀਆ ਨੁਕਸਾਨ ਹੋਇਆ ਉਥੇ ਹੀ ਨਿੱਜੀ ਬੱਸ ਕੰਪਨੀਆਂ ਦੀ ਚਾਦੀ ਰਹੀ।ਪੰਜਾਬ ਸਰਕਾਰ ਦੀਆਂ ਪਨਬੱਸਾਂ ਤੇ ਠੇਕੇ ਤੇ ਭਰਤੀ ਕੰਡਕਟਰ ਅਤੇ ਡਰਾਈਵਰਾਂ ਦੀਆਂ ਲੰਮੇ ਸਮੇਂ ਤੋਂ ਲਮਕਦੀਆਂ ਆ ਰਹੀਆਂ ਮੰਗਾਂ ਨੂੰ ਸਰਕਾਰ ਵੱਲੋਂ ਨਾ ਮੰਨਣ ਕਰਕੇ ਮੰਗਲਵਾਰ ਨੂੰ ਜਿਲਾ• ਰੂਪਨਗਰ ਵਿੱਚ ਪਨਬਸ ਦੇ ਕੰਡਕਟਰ ਅਤੇ ਡਰਾਈਵਰਾਂ ਵੱਲੋਂ ਹੜਤਾਲ ਕਰਕੇ ਬੱਸਾਂ ਦਾ ਮੁਕੰਮਲ ਚੱਕਾ ਜਾਮ ਰੱਖਿਆ ਅਤੇ ਸਮੂਹ ਕੰਡਕਟਰ ਅਤੇ ਡਰਾਈਵਰਾਂ ਵੱਲੋਂ ਪੰਜਾਬ ਰੋਡਵੇਜ ਰੋਪੜ ਦੇ ਡਿਪੂ ਦੇ
ਸਾਹਮਣੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਸੜਕ ਵਿਚਕਾਰ ਸਰਕਾਰ ਦੇ ਪੁਤਲੇ ਫੂਕ ਆਪਣੀ ਭੜਾਸ ਕੱਢੀ । ਧਰਨਾਕਾਰੀ ਮੁਲਾਜਮਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਕਿਰਤ ਕਾਨੂੰਨ ਤਹਿਤ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ ਜਿਸ ਕਰਕੇ ਉਨਾ• ਨੂੰ ਸੜਕਾਂ ਤੇ ਉਤਰਨਾ ਪੈ ਰਿਹਾ ਹੈ। ਮੋਕੇ ਤੇ ਰੂਪਨਗਰ ਦੇ ਤਹਿਸੀਲਦਾਰ ਵੀ ਪਹੁੰਚੇ ਜਿਨਾ• ਨੇ ਧਰਨਾਕਾਰੀਆਂ ਦਾ ਮੰਗਾ ਸੁਣਿਆ ਅਤੇ ਸਰਕਾਰ ਤਕ ਪਹੁੰਚਾਉਣ ਦਾ ਭਰੋਸਾ ਦਿੱਤਾ ਅਤੇ ਧਰਨਾ ਖਤਮ ਕਰਨ ਦੀ ਅਪੀਲ ਵੀ ਕੀਤੀ। ਪਨਬੱਸ ਦੀ ਹੜਤਾਲ ਕਾਰਨ ਸੜਕਾਂ ਤੇ ਆਵਾਜਾਈ ਪੂਰਨ ਤੋਰ ਤੇ ਠੱਪ ਰਹੀ , ਰੂਪਨਗਰ ਡਿਪੂ ਦੀਆਂ 115 ਬੱਸਾਂ ਦਾ ਪੂਰਨ ਚੱਕਾ ਜਾਮ ਰਿਹਾ। ਜਿਸ ਕਾਰਨ ਤਪਦੀ ਧੁੱਪ ਵਿੱਚ ਮੁਸਾਫਿਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੱਸਾਂ ਨਾ ਆਉਣ ਕਾਰਨ ਕਈ ਲੋਕੀ ਡਿਊਟੀਆਂ ਅਤੇ ਸਕੂਲਾਂ ਕਾਲਜਾਂ ‘ਚ ਪਹੁੰਚਣ ਲਈ ਲੇਟ ਹੋ ਗਏ । ਲੋਕਾਂ ਨੇ ਦੱਸਿਆ ਕਿ ਬੱਸਾਂ ਦੀ ਹੜਤਾਲ ਕਾਰਨ ਉਨਾ• ਨੂੰ ਕਾਫੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਹੜਤਾਲ ਕਾਰਨ ਜਿੱਥੇ ਪਨਬਸ ਤੇ ਰੋਡਵੇਜ ਦੀਆਂ ਬੱਸਾਂ ਬੰਦ ਰਹੀਆਂ ਉਥੇ ਹੀ ਨਿੱਜੀ ਬੱਸਾਂ ਵਾਲਿਆਂ ਦੀ ਚਾਦੀ ਰਹੀ। ਹੜਤਾਲ ਕਾਰਨ ਪੰਜਾਬ ਰੋਜਵੇਜ ਨੂੰ ਲੱਖਾਂ ਦਾ ਘਾਟਾ ਪਿਆ ਅਤੇ ਨਿੱਜੀ ਬੱਸ ਕੰਪਨੀਆਂ ਨੇ ਮੋਟਾ ਮੁਨਾਫਾ ਕਮਾਇਆ। ਆਮ ਜਨਤਾ ( ਮੁਸਾਫਿਰ ) ਜਿਕਰਯੋਗ ਹੈ ਕਿ ਆਏ ਦਿਨ ਸਰਕਾਰੀ ਮੁਲਾਜਮਾਂ ਦੀਆਂ ਹੁੰਦੀਆਂ ਹੜਤਾਲਾਂ ਕਾਰਨ ਜਿੱਥੇ ਆਮ ਜਨਤਾ ਨੂੰ ਪ੍ਰੇਸ਼ਾਨ ਹੋਣਾ ਪੈਦਾ ਹੈ ਉਥੇ ਹੀ ਸਰਕਾਰੀ ਖਜਾਨੇ ਨੂੰ ਵੀ ਲੱਖਾਂ ਕਰੋੜਾਂ ਦਾ ਘਾਟਾ ਸਹਿਣਾ ਪੈ ਰਿਹਾ ਹੈ , ਅਜਿਹੇ ਵਿੱਚ ਸਰਕਾਰ ਨੂੰ ਚਾਹਿੰਦਾ ਹੈ ਕਿ ਹੜਤਾਲਕਾਰੀਆਂ ਨਾਲ ਗੱਲਬਾਤ ਕਰਕੇ ਇਨਾ• ਦੇ ਮਸਲਿਆ ਦਾ ਕੋਈ ਢੁਕਵਾ ਹੱਲ ਕਰਕੇ ਤਾਂ ਜੋ ਸਰਕਾਰ ਅਤੇ ਜਨਤਾ ਦਾ ਹੋ ਰਿਹਾ ਨੁਕਸਾਨ ਬੰਦ ਹੋ ਸਕੇ।