May 28, 2026 2:09 am

ਆਪਸੀ ਤਕਰਾਰ ਬਾਜੀ ‘ਚ ਚੱਲੀ ਗੋਲੀ-ਇਕ ਦੀ ਮੌਤ, ਇਕ ਫੱਟੜ

ਬਠਿੰਡਾ/ਨਥਾਣਾ, 27 ਜੂਨ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਕੱਲ ਬੀਤੀ ਰਾਤ ਪਿੰਡ ਕਲਿਆਣ ਦੇ ਪੈਟਰੋਲ ਪੰਪ ਦੇ ਕੋਲ ਕਰੀਬ 8:30 ਵਜੇ ਪਿੰਡ ਨਥਾਣਾ ਦੇ ਨੋਜਵਾਨਾ ਅਤੇ ਪਿੰਡ ਕਲਿਆਣ ਦੇ ਨੋਜਵਾਨਾ ਵਿੱਚ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਤਕਰਾਰ ਬਾਜੀ ਹੋ ਗਈ,ਇਸ ਦੋਰਾਨ ਤਕਰਾਰ ਬਾਜੀ ਇੰਨੀ ਵਧ ਗਈ ਕਿ ਗੋਲੀ ਲੱਗਣ ਨਾਲ ਇਕ ਨੋਜਵਾਨ ਦੀ ਮੋਤ ਹੋ ਗਈ, ਜਾਣਕਾਰੀ ਅਨੁਸਾਰ ਨਥਾਣਾ ਪਿੰਡ ਦੇ ਨੋਜਵਾਨ ਤਰਸੇਮ ਸਿੰਘ ਉਸਦਾ ਪੁੱਤਰ ਅਤੇ ਬੱਲੂ ਨਥਾਣਾ ਕਲਿਆਣ ਪਿੰਡ ਵਿਖੇ ਪੁਰਾਣੀ ਰੰਜਿਸ਼ ਨੂੰ ਖਤਮ ਕਰਨ ਲਈ ਗਏ ਸਨ,ਪਰ ਉਥੇ ਝਗੜਾ ਹੋ ਗਿਆ ਅਤੇ ਗੋਲੀ ਚਲ ਗਈ,ਜਿਸ ਵਿੱਚ ਕੁਲਵਿੰਦਰ ਸਿੰਘ ਕਿੰਦਰਾ ਸਰਪੰਚ ਦਾ ਪੁੱਤਰ ਜਖਮੀ ਹੋ ਗਿਆ ਅਤੇ ਬੱਲੂ ਸਿੰਘ ਦੇ ਸਿਰ ਵਿੱਚ ਗੋਲੀ ਲੱਗਣ ਨਾਲ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ, ਇਸ ਦੋਰਾਨ ਬੱਲੂ ਦੇ ਸਾਥੀ ਘਬਰਾਹਟ ਵਿੱਚ ਜਖਮੀ ਨੂੰ ਛੱਡ ਕੇ ਘਟਨਾ ਵਾਲੀ ਥਾ ਤੋ ਦੌੜ ਗਏ ਮੌਕੇ ਤੇ ਪਹੁੰਚੀ ਨਥਾਣਾ ਪੁਲਿਸ ਨੇ ਜਖਮੀ ਨੂੰ ਆਦੇਸ਼ ਹਸਪਤਾਲ ਵਿੱਚ ਭਰਤੀ ਕਰਵਾਇਆ।ਜਿਸ ਦੀ(ਬੱਲੂ)ਇਲਾਜ ਦੋਰਾਨ ਮੋਤ ਹੋ ਗਈ ਅਤੇ ਸਰਪੰਚ ਕੁਲਵਿੰਦਰ ਸਿੰਘ ਕਿੰਦਰਾ ਦਾ ਪੁੱਤਰ ਜੇਰੇ ਇਲਾਜ ਹੈ।

Send this to a friend