May 28, 2026 3:05 pm

ਨਹਿਰ ‘ਤੇ ਨਹਾਉਣ ਗਏ ਨੌਜਵਾਨ ਦੀ ਡੁੱਬ ਕੇ ਹੋਈ ਮੌਤ

ਸੁਨਾਮ ਊਧਮ ਸਿੰਘ ਵਾਲਾ, 26 ਜੂਨ (ਸੁਖਦੇਵ ਸਿੰਘ ਦੇਬੀ, ਰੋਹਿਤ ਗਰਗ)- ਇੱਥੋਂ ਨੇੜਲੇ ਪਿੰਡ ਰਟੋਲਾਂ ਦਾ ਨੌਜਵਾਨ, ਜੋ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਲਾਪਤਾ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਇਲਾਕਾ ਨਿਵਾਸੀਆਂ ਨੇ ਥਾਣਾ ਛਾਜਲੀ ਵਿਖੇ ਲੰਘੇ ਦਿਨ ਧਰਨਾ ਵੀ ਦਿੱਤਾ ਸੀ, ਉਸ ਦੀ ਲਾਸ਼ ਅੱਜ ਪਿੰਡ ਕਣਕਵਾਲ ਭੰਗੂਆਂ ਦੇ ਨੇੜਿਓਂ ਨਹਿਰ ਵਿਚੋਂ ਬਰਾਮਦ ਹੋਈ। ਮ੍ਰਿਤਕ ਕੁਲਦੀਪ ਸਿੰਘ ਗਿੱਲ (23) ਪੁੱਤਰ ਕਰਮਜੀਤ ਸਿੰਘ ਗਿੱਲ ਵਾਸੀ ਪਿੰਡ ਰਟੋਲਾਂ ਅਤੀ ਸ਼ਰੀਫ ਅਤੇ ਅੰਮ੍ਰਿਤਧਾਰੀ ਨੌਜਵਾਨ ਸੀ, ਜੋ ਕਿ ਆਪਣੇ ਸਾਥੀਆਂ ਨਾਲ ਨਹਿਰ ‘ਤੇ ਨਾਹੁਣ ਗਿਆ, ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਇੱਥੇ ਵਰਨਣਯੋਗ ਹੈ ਕਿ ਮ੍ਰਿਤਕ ਪਿੰਡ ਰਟੋਲਾਂ ਦੇ ਗਿੱਲ ਪੱਤੀ ਦੇ ਇਲਾਕੇ ਵਿਚ ਵੱਡਾ ਰਸੂਖ ਰੱਖਣ ਵਾਲੇ ਰੱਲਾ ਸਿੰਘ ਨੰਬਰਦਾਰ ਦੇ ਪਰਿਵਾਰ ਵਿਚੋਂ ਸਨ।

Send this to a friend