ਤਸਕਰੀ ਵਾਸਤੇ ਟਰੱਕ ‘ਚ ਬਣਾਇਆ ਗਿਆ ਸੀ ਲੁਕਵਾਂ ਕੈਬਿਨ
ਜਲੰਧਰ, 26 ਜੂਨ (ਪੰਜਾਬ ਟਾਮਿਜ਼ ਬਿਊਰੋ)- ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਲੰਧਰ (ਦਿਹਾਤੀ), ਜੀ ਨੇ ਦੱਸਿਆ ਕਿ ਮਿਤੀ 25.06.19 ਨੂੰ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਸਮੇਤ ਪੁਲਿਸ ਕਰਮਚਾਰੀਆ ਦੇ ਫੋਕਲ ਪੁਆਇੰਟ ਪਿੰਡ ਨੋਗੱਜਾ ਪਾਸ ਪੁੱਜੇ ਤਾਂ ਫੋਕਲ ਪੁਆਇੰਟ, ਪਿੰਡ ਨੋਗੱਜਾਂ ਵਿਚ ਬਣੀ ਬੇ-ਅਬਾਦ ਇਮਾਰਤ ਦੇ ਪਿੱਛੇ ਇੱਕ ਟਰੱਕ ਸ਼ੱਕੀ ਹਾਲਤ ਵਿਚ ਖੜਾ ਦਿਖਾਈ ਦਿੱਤਾ। ਜਿਸ ਤੇ ਇੰਸਪੈਕਟਰ ਸ਼ਿਵ ਕੁਮਾਰ ਨੇ ਆਪਣੀ ਸਰਕਾਰੀ ਗੱਡੀ ਰੋਕ ਕੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਟਰੱਕ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਇਸੇ ਸਮੇਂ ਦੌਰਾਨ ਸ਼੍ਰੀ ਅਮਨਦੀਪ ਸਿੰਘ ਬਰਾੜ, ਉਪ ਪੁਲਿਸ ਕਪਤਾਨ, (ਮੇਜ਼ਰ ਕਰਾਇਮ) ਮੋਕਾ ਪਰ ਹਾਜ਼ਰ ਆਏ ਜਿਹਨਾਂ ਦੀ ਹਾਜ਼ਰੀ ਵਿਚ ਉਹਨਾਂ ਦੀ ਹਦਾਇਤ ਤੇ ਟਰੱਕ ਦੀ ਤਲਾਸ਼ੀ ਕੀਤੀ ਤਾਂ ਟਰੱਕ ਵਿਚ ਬਣੇ ਸਪੈਸ਼ਲ ਕੈਬਿਨ ਵਿਚੋ 400 ਕਿਲੋਗ੍ਰਾਮ (20 ਬੋਰੀਆਂ) ਡੋਡੇ ਚੁਰਾਪੋਸਤ ਬ੍ਰਾਮਦ ਹੋਏ। ਜਿਸ ਤੇ ਮੁਕੱਦਮਾ ਨੰਬਰ 88 ਮਿਤੀ 25.06.2019 ਅ/ਧ 15 ਐਨ.ਡੀ.ਪੀ.ਐਸ ਐਕਟ ਥਾਣਾ ਕਰਤਾਰਪੁਰ ਦਰਜ਼ ਰਜਿਸਟਰ ਕਰਕੇ ਦੋਸ਼ੀਆ ਨੂੰ ਮੁਕੱਦਮਾ ਵਿਚ ਗ੍ਰਿਫਤਾਰ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਜੋ ਪੁੱਛ-ਗਿੱਛ ਦੋਸ਼ੀਆ ਪਾਸੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਥੇ ਇਹ ਜਿਕਰਯੋਗ ਹੈ ਕਿ ਜਲੰਧਰ (ਦਿਹਾਤੀ) ਦੀ ਪੁਲਿਸ ਨੂੰ ਉਸ ਸਮੇਂ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹ “ਵਿਸ਼ਵ ਡਰੱਗ ਡੇ” ਮਨਾਉਣ ਦੀਆ ਤਿਆਰੀਆ ਕਰ ਰਹੀ ਸੀ।