Skip to content
Independent perspectives. Global stories.
BREAKING

ਸ੍ਰੀ ਹਰਿਮੰਦਰ ਸਾਹਿਬ ਦੇ ਨਵ-ਨਿਯੁਕਤ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਸਨਮਾਨਿਤ

Share this story

ਅੰਮ੍ਰਿਤਸਰ : 3 ਮਈ (ਪੀ.ਟੀ.)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਵ-ਨਿਯੁਕਤ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਢਾਡੀ ਸਭਾ ਵੱਲੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸਨਮਾਨ ਚਿੰਨ੍ਹ, ਸਿਰੋਪਾਓ, ਅਤੇ ਦਸਤਾਰ ਭੇਟ ਕਰਦੇ ਹੋਏ ਵਧਾਈ ਦਿੱਤੀ ਗਈ।ਸਿੰਘ ਸਾਹਿਬ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈ ਧਨਤਾਯੋਗ ਹਾਂ ਕਿ ਮੈਨੂੰ ਸ੍ਰੀ ਗੁਰੂ ਰਾਮਦਾਸ ਜੀ ਦੀ ਅਪਾਰ ਬਖਸ਼ਿਸ਼ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਣ ਦਾ ਸੁਭਾਗ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਦੀ ਸੇਵਾ ਕਿਸੇ ਕਰਮਾ-ਭਾਗਾਂ ਵਾਲੇ ਇਨਸਾਨ ਨੂੰ ਹੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਸੇਵਾ ਤਨੋਂ-ਮਨੋਂ ਹੋ ਕੇ ਨਿਭਾਵਾਂਗਾ। ਉਨ੍ਹਾਂ ਇਹ ਸੇਵਾ ਮਿਲਣ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਮੈਂਬਰ ਸਾਹਿਬਾਨ, ਸਕੱਤਰ ਸਾਹਿਬਾਨ ਤੇ ਮੈਨੇਜਰ ਸਾਹਿਬਾਨ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਸ.ਬਿਜੈ ਸਿੰਘ ਮੀਤ ਸਕੱਤਰ, ਸ.ਸੁਖਰਾਜ ਸਿੰਘ ਐਡੀ:ਮੈਨੇਜਰ, ਭਾਈ ਸਤਨਾਮ ਸਿੰਘ ਪੰਜ ਪਿਆਰਾ, ਗਿਆਨੀ ਹਰਪਾਲ ਸਿੰਘ ਢਾਡੀ, ਸ.ਗੁਰਿੰਦਰ ਸਿੰਘ ਭੰਗੂ, ਗਿਆਨੀ ਪੂਰਨ ਸਿੰਘ ਅਰਸ਼ੀ, ਗਿਆਨੀ ਨਿਰਮਲ ਸਿੰਘ ਜੇਠੂਵਾਲ, ਗਿਆਨੀ ਸੁਰਜੀਤ ਸਿੰਘ ਬੀ.ਏ., ਗਿਆਨੀ ਜਗਦੀਸ਼ ਸਿੰਘ ਵਡਾਲਾ, ਗਿਆਨੀ ਗੁਰਵਿੰਦਰ ਸਿੰਘ ਮੂਲੇ, ਗਿਆਨੀ ਦਲਬੀਰ ਸਿੰਘ ਅਰਸ਼ੀ, ਗਿਆਨੀ ਸੁਖਦੇਵ ਸਿੰਘ ਬੂਹ, ਗਿਆਨੀ ਰਣਜੀਤ ਸਿੰਘ, ਗਿਆਨੀ ਗੁਰਦਿਆਲ ਸਿੰਘ, ਗਿਆਨੀ ਅਜੈਬ ਸਿੰਘ, ਗਿਆਨੀ ਬਲਵੰਤ ਸਿੰਘ ਜੇਠੂਵਾਲ, ਗਿਆਨੀ ਸਾਹਿਬ ਸਿੰਘ ਮਾਲੂਵਾਲ, ਗਿਆਨੀ ਬਲਦੇਵ ਸਿੰਘ ਵਡਾਲੀ, ਭਾਈ ਸਤਨਾਮ ਸਿੰਘ ਲਾਲੂ ਘੁੰਮਣ, ਭਾਈ ਪਰਮਜੀਤ ਸਿੰਘ ਤੋਂ ਇਲਾਵਾ ਸ਼੍ਰੋਮਣੀ ਢਾਡੀ ਸਭਾ ਦੇ ਮੈਂਬਰ ਹਾਜ਼ਰ ਸਨ।

WRITTEN BY