ਬਾਰਾਮੁਲਾ, 22 ਜੂਨ (ਪੀ.ਟੀ.)- ਉੱਤਰੀ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਬੋਨਿਆਰ ਦੇ ਬੁਜਥਲ ਇਲਾਕੇ ‘ਚ ਸ਼ਨਿੱਚਰਵਾਰ ਸਵੇਰੇ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਸ਼ੁਰੂ ਹੋਏ ਮੁਕਾਬਲੇ ‘ਚ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਸੁੱਟਿਆ ਹੈ। ਐੱਸਐੱਸਪੀ ਬਾਰਾਮੁਲਾ ਨੇ ਦੱਸਿਆ ਕਿ ਮਾਰਿਆ ਗਿਆ ਅੱਤਵਾਦੀ ਪਾਕਿਸਤਾਨ ਦਾ ਹੈ ਤੇ ਉਸ ਦੀ ਪਛਾਣ ਲੁਕਮਾਨ ਦੇ ਤੌਰ ‘ਤੇ ਹੋਈ ਹੈ।