June 1, 2026 7:12 pm

ਸ਼੍ਰੀਨਗਰ ’ਚ ਕਰਫ਼ਿਊ ਜਾਰੀ, ਨਮਾਜ਼ ਤੋਂ ਬਾਅਦ ਕਈ ਥਾਂਵਾਂ ’ਤੇ ਹਿੰਸਕ ਪ੍ਰਦਰਸ਼ਨ

ਭੀੜ ਨੂੰ ਖਿੰਡਾਉਣ ਲਈ ਸੁਰੱਖਿਆ ਬਲਾਂ ਵੱਲੋਂ ਅਥਰੂ ਗੈਸ ਦੇ ਗੋਲੇ ਅਤੇ ਲਾਠੀਚਾਰਜ਼

01_03 ਸ੍ਰੀਨਗਰ, 2 ਮਈ (ਪੀ.ਟੀ.)- 30 ਅਪ੍ਰੈਲ ਨੂੰ ਸ਼੍ਰੀਨਗਰ ਦੇ ਨਵਾਕਦਲ ਇਲਾਕੇ ’ਚ ਸੀ. ਆਰ. ਪੀ. ਐਫ ਦੀ ਕਥਿਤ ਗੋਲੀ ਬਾਰੀ ’ਚ ਬਸ਼ੀਰ ਅਹਿਮਦ ਨਾਂਅ ਦੇ ਨੌਜਵਾਨ ਦੀ ਹਲਾਕਤ ਤੋਂ ਬਾਅਦ ਸ਼ਹਿਰ ’ਚ ਲਗਾਇਆ ਕਰਫਿਊ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਹੁਰੀਅਤ ਗਿਲਾਨੀ ਦੇ ਸ਼ੁੱਕਰਵਾਰ ਨੂੰ ਨਮਾਜ਼ ਤੋਂ ਬਾਅਦ ਸਮੁੱਚੀ ਵਾਦੀ ’ਚ ਸ੍ਰੀਨਗਰ ਵਿਖੇ ਹੋਈ ਹਲਾਕਤ ਦੇ ਵਿਰੋਧ ’ਚ ਪ੍ਰਦਰਸ਼ਨ ਕਰਨ ਦੇ ਸੱਦੇ ਦੇ ਮਦੇਨਜ਼ਰ ਵਾਦੀ ਦੇ ਸੰਨਵੇਦਨਸ਼ੀਲ ਇਲਾਕਿਆ ਬਾਰਾਮੁਲਾ, ਬਾਂਦੀਪੋਰਾ, ਸੋਪਰ, ਪਟਨ, ਪੁਲਵਾਮਾ, ਸ਼ੌਪੀਆਂ, ਅਨੰਤਨਾਗ ਆਦਿ ਕਸਬਿਆ ’ਚ ਪੁਲਿਸ ਤੇ ਸੁਰੱਖਿਆ ਬਲਾਂ ਨੂੰ ਪ੍ਰਦਰਸ਼ਨਕਾਰੀਆਂ ਨਾਲ ਨਜਿਠਣ ਲਈ ਭਾਰੀ ਗਿਣਤੀ ’ਚ ਤਾਇਨਾਤ ਕੀਤਾ ਗਿਆ ਸੀ। ਦੱਸਣਯੋਗ ਹੈ ਕਿ 30 ਅਪ੍ਰੈਲ ਨੂੰ ਸ੍ਰੀਨਗਰ ਲੋਕ ਸਭਾ

ਹਲਕੇ ’ਚ ਵੋਟਾਂ ਪੈਣ ਦੇ ਤਤਕਾਲ ਬਾਅਦ ਪਥਰਾਅ ਦੇ ਬਾਅਦ ਸੀ. ਆਰ. ਪੀ. ਦੀ ਕਥਿਤ ਗੋਲੀ ਬਾਰੀ ’ਚ ਸ੍ਰੀਨਗਰ ਦੇ ਪੁਰਾਣੇ ਸ਼ਹਿਰ ਦੇ ਨਵਾਕਦਲ ਇਲਾਕੇ ’ਚ ਬਸ਼ੀਰ ਅਹਿਮਦ ਭੱਟ ਦੀ ਮੌਤ ਦੇ ਬਾਅਦ ਭੜਕੀ ਹਿੰਸਾ ਨੂੰ ਦੇਖਦੇ ਪ੍ਰਸ਼ਾਸਨ ਨੇ ਸ਼ਹਿਰ ਦੇ 8 ਥਾਣਿਆਂ ਤਹਿਤ ਕਰਫਿਊ ਲਗਾ ਦਿੱਤਾ ਸੀ ਜਿਹੜਾ ਅੱਜ ਦੂਜੇ ਦਿਨ ਸ਼ੁੱਕਰਵਾਰ ਨੂੰ ਬਿਨਾਂ ਕਿਸੇ ਢਿਲ ਦੇ ਜਾਰੀ ਰਿਹਾ। ਜਦਕਿ ਬਾਂਦੀਪੋਰਾ, ਨਾਈਦਖਾਹ, ਬਾਰਾਮੁਲਾ ਤੇ ਪੁਲਵਾਮਾ ਤੋਂ ਇਲਾਵਾ ਕਈ ਇਲਾਕਿਆ ’ਚ ਨੌਜਵਾਨਾਂ ਨੇ ਇਸ ਹਲਾਕਤ ਦੇ ਖਿਲਾਫ ਹਿੰਸਕ ਪ੍ਰਦਰਸ਼ਨ ਕਰਦੇ ਪੁਲਿਸ ਤੇ ਸੁਰੱਖਿਆ ਬਲਾਂ ਤੇ ਭਾਰੀ ਪਥਰਾਅ ਕੀਤਾ ਜਿਹੜਾ ਦੇਰ ਗਏ ਤੱਕ ਚਲਦਾ ਰਿਹਾ ਜਿਨ੍ਹਾਂ ਨੂੰ ਖਿੰਡਾਉਣ ਲਈ ਸੁਰੱਖਿਆ ਬਲਾਂ ਨੇ ਅਥਰੂ ਗੈਸ ਦੇ ਗੋਲੇ ਛੱਡ ਕੇ ਲਾਠੀ ਚਾਰਜ਼ ਕਰਨਾ ਪਇਆ ਜਿਸ ’ਚ ਕਈ ਵਿਆਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸਥਿਤੀ ਨੂੰ ਸ਼ਾਂਤੀਪੂਰਨ ਬਣਾਏ ਰੱਖਣ ਦੇ ਮਦੇਨਜ਼ਰ ਸਈਦ ਅਲੀ ਸ਼ਾਹ ਗਿਲਾਨੀ, ਮੀਰ ਵਾਇਜ਼ ਉਮਰ ਫਰੂਕ, ਯਾਸੀਨ ਮਲਿਕ, ਸ਼ਬੀਰ ਸ਼ਾਹ, ਜਫਰ ਅਕਬਰ ਭਟ, ਨਈਅਮ ਖਾਨ , ਮੁਖਤਿਆਰ ਅਹਿਮਦ ਵਾਜ਼ਾ ਅਤੇ ਜਾਵੇਦ ਮੀਰ ਸਮੇਤ ਕਈ ਸੀਨੀਅਰ ਵੱਖ ਵਾਦੀ ਆਗੂ ਲਗਾਤਾਰ ਘਰਾਂ ਤੇ ਨਜ਼ਦੀਕੀ ਥਾਣਿਆਂ ’ਚ ਨਜ਼ਰਬੰਦ ਰਹੇ।

Send this to a friend