May 28, 2026 4:14 am

ਆਈ.ਈ.ਟੀ ਭੱਦਲ ਦੇ ਸੰਸਥਾਪਕ ਚੇਅਰਮੈਨ ਇੰਜ. ਗੁਰਚਰਨ ਸਿੰਘ ਜੀ ਦੀ ਯਾਦ ਵਿੱਚ ਬਰਸੀ ਸਮਾਗਮ ਦਾ ਆਯੋਜਨ ਕੀਤਾ

ਰੂਪਨਗਰ, 21 ਜੂਨ (ਲਾਡੀ ਖਾਬੜਾ)- ਇੰਜੀਨਿਅਰਿੰਗ ਅਤੇ ਪੇਸ਼ੇਵਰ ਸਿੱਖਿਆ ਦੇ ਚਾਨਣ ਮੁਨਾਰੇ ਵਜੋਂ ਜਾਣੇ ਜਾਂਦੇ ਆਈ.ਈ.ਟੀ. ਭੱਦਲ ਰੂਪਨਗਰ ਦੇ ਸੰਸਥਾਪਕ ਚੇਅਰਮੈਨ ਸਵ. ਇੰਜ. ਗੁਰਚਰਨ ਸਿੰਘ ਦੀ 16ਵੀਂ ਬਰਸੀ ਅੱਜ ਭੱਦਲ ਕੈਂਪਸ ਵਿਖੇ ਮਨਾਈ ਗਈ। ਉੱਤਰੀ ਭਾਰਤ ਦੇ ਇਸ ਖਿੱਤੇ ਨੂੰ ਇੰਜਨੀਅਰਿੰਗ ਦੇ ਖੇਤਰ ਵਿੱਚ ਦੁਨੀਆ ਦੇ ਨਕਸ਼ੇ ਉੱਤੇ ਇਕ ਵੱਖਰੀ ਪਛਾਣ ਦੁਆਉਣ ਦਾ ਸੁਪਨਾ ਵੇਖਣ ਵਾਲੇ ਇੰਜ. ਗੁਰਚਰਨ ਸਿੰਘ ਨੂੰ ਲੋਕਾਂ ਨੇ ਭਿੱਜੀਆਂ ਅੱਖਾਂ ਨਾਲ ਯਾਦ ਕੀਤਾ। ਅੱਜ ਦੇ ਬਰਸੀ ਸਮਾਗਮ ਮੌਕੇ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਉਸ ਤੋਂ ਉਪੰਰਤ ਲੰਗਰ ਵਰਤਾਏ ਗਏ । ਇਸ ਮੌਕੇ ‘ਤੇ ਇੰਜ. ਗੁਰਚਰਨ ਸਿੰਘ ਦੁਆਰਾ ਇੰਜੀਨੀਅਰਿੰਗ ਦੀ ਪੜ੍ਹਾਈ ਦੇ ਖੇਤਰ ਵਿੱਚ ਦਿੱਤੀ ਦੇਣ ਅਤੇ ਉਨ੍ਹਾਂ ਦੀ ਵਿਲੱਖਣ ਸ਼ਖਸੀਅਤ ਯਾਦ ਕਰਦੇ ਹੋਏ ਉਨ੍ਹਾਂ ਦੁਆਰਾ ਸ਼ੁਰੁ ਕੀਤੀਆਂ ਗਈਆਂ ਸੰਸਥਾਵਾਂ ਨੂੰ ਹੋਰ ਅੱਗੇ ਲਿਜਾਣ ਦਾ ਪ੍ਰਣ ਕੀਤਾ ਗਿਆ ਜਿੱਸ ਵੱਜੋ ਇਸ ਸਾਲ ਤੋਂ ਕਈ ਨਵੇਂ ਕੋਰਸ ਸ਼ੁਰੂ ਕੀਤੇ ਗਏ ਜਿਨ੍ਹਾਂ ਵਿੱਚੋ ਬੀ. ਐਸ. ਸੀ. (ਆਨਰਸ) ਏਅਰ ਕਰਾਫਟ ਮੈਨਟੇਂਨਸ ਕੋਰਸ ਸ਼ੁਰੂ ਕਰਨ ਵਾਲਾ ਆਈ.ਈ.ਟੀ. ਭੱਦਲ ਪੰਜਾਬ ਦਾ ਦੂਸਰਾ ਕਾਲਜ ਬਣ ਗਿਆ ਹੈ । ਇਸ ਤੋਂ ਇਲਾਵਾ ਕਾਲਜ ਵਿੱਚ ਫਾਰਮੈਸੀ ਅਤੇ ਕਈ ਨਵੇਂ ਕੋਰਸਾਂ ਦੀ ਵੀ ਸ਼ੁਰੂਆਤ ਕੀਤੀ । ਕਾਲਜ ਦੇ ਵਿਦਿਆਰਥੀਆਂ ਦੀ ਤਕਨੀਕੀ ਸਿਖਲਾਈ ਮਜਬੂਤ ਕਰਨ ਲਈ ”ਏਅਰ ਇੰਡੀਆ” ਅਤੇ ”ਨਾਈਲਿਟ” ਰੋਪੜ ਨਾਲ ਐਮ.ਓ.ਯੂ ਵੀ ਸਾਈਨ ਕੀਤਾ ਗਿਆ ਹੈ ਤਾਂ ਜੋ ਇਹ ਕਾਲਜ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਅਹਿਮ ਰੋਲ ਅਦਾ ਕਰ ਸਕੇ। ਇਸ ਗੱਲ ਦੀ ਤਸੱਲੀ ਪ੍ਰਗਟਾਈ ਗਈ ਕਿ ਸ਼ਹਿਰਾਂ ਤੋਂ ਦੂਰ ਪੇਂਡੂ ਇਲਾਕੇ ਵਿੱਚ ਉਨ੍ਹਾਂ ਦੁਆਰਾ ਸਥਾਪਿਤ ਇੰਨੀ ਵੱਡੀ ਸੰਸਥਾ ਵਿੱਚੋਂ ਪੜ੍ਹਾਈ ਪੂਰੀ ਕਰਕੇ ਜਾਣ ਵਾਲੇ ਵਿਦਿਆਰਥੀ ਦਾ ਦੇਸ਼ ਅਤੇ ਵਿਦੇਸ਼ ਦੀਆਂ ਨਾਮਵਰ ਕੰਪਨੀਆਂ ਵਿੱਚ ਸੰਸਥਾ ਦਾ ਨਾਂ ਰੌਸ਼ਨ ਕਰਕੇ ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕਰ ਰਹੇ ਹਨ। ਭਾਵੇ ਕਿ ਉਨ੍ਹਾਂ ਦੀ ਘਾਟ ਤਾਂ ਪੂਰੀ ਨਹੀਂ ਹੋ ਸਕਦੀ ਪਰ ਉਹ ਹਮੇਸ਼ਾ ਹੀ ਇਲਾਕੇ ਦੇ ਲੋਕਾਂ ਦੇ ਪ੍ਰੇਰਣਾਸ੍ਰੋਤ ਰਹਿਣਗੇ। ਇਸ ਮੌਕੇ ਤੇ ਸ੍ਰੀ ਪ੍ਰੇਮਪਾਲ ਗਾਂਧੀ- ਚੇਅਰਮੈਨ ਆਈ.ਈ.ਟੀ ਭੱਦਲ ਕੈਂਪਸ, ਸ਼੍ਰੀ ਤੇਜਿੰਦਰ ਸਿੰਘ – ਜਨਰਲ ਸੱਕਤਰ, ਡਾ. ਜੇ.ਐਸ. ਕੰਵਰ – ਡਾਇਰੈਕਟਰ ਕੈਂਪਸ, ਸ਼੍ਰੀ ਬੀਪੀਨ ਮਲਿਕ – ਡਾਇਰੈਕਟਰ ਸੀ. ਓ. ਏ ਆਈ.ਈ.ਟੀ ਭੱਦਲ ਕੈਂਪਸ, ਫੈਕਲਟੀ ਮੈਂਬਰ, ਸਟਾਫ, ਵਿਦਿਆਰਥੀ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।

Send this to a friend