May 28, 2026 6:37 am

ਨਗਰ ਨਿਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਅ ਤੇ ਵੀ ਗੇਟ ਬਨਾਏ : ਸਿੱਖ ਸੰਗਤ

ਕਰਨਾਲ, 21 ਜੂਨ- ਅੱਜ ਕਰਨਾਲ ਦੀ ਸੁਝਵਾਨ ਸਿੱਖ ਸੰਗਤ ਦਾ ਇਕ ਜਥਾ  ਗੁਰਬਖਸ ਸਿੰਘ ਮੰਨਚਦਾ ਦੀ ਪ੍ਰਧਾਨਗੀ ਵਿਚ ਨਗਰ ਨਿਗਮ ਦੀ ਮੈਅਰ ਰੇਨੂੰ ਬਾਲਾ ਨੂੰ ਮਿਲ ਕੇ ਅਪਨਾ ਮੰਗ ਪਤਰ ਦਿਤਾ, ਜਿਸ ਵਿਚ ਮੰਗ ਕੀਤੀ ਗਈ ਕਿ ਕਰਨਾਲ ਸਹਿਰ ਵਿਚ ਨਗਰ ਨਿਗਮ ਵਲੋ ਜੋ ਗੇਟ ਬਨਾਏ ਜਾ ਰਹੇ ਹਨ, ਉਨ੍ਹਾਂ ਵਿਚ ਇਕ ਗੇਟ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਅ ਤੇ ਹੋਨਾ ਚਾਹੀਦਾ ਹੈ । ਸ. ਮੰਨਚਦਾਂ ਨੇ ਕਿਹਾ ਕਿ ਪਿਛਲੇ ਦਿਨਾ ਵਿਚ ਨਗਰ ਨਿਗਮ ਵਲੋ ਕਰਨਾਲ ਦੇ ਪੁਰਾਨੇ ਗੇਟਾ ਨੂੰ ਨਵੀਂ ਦਿਖ ਦੇਨ ਦਾ ਮਤਾ ਪਾਸ ਕੀਤਾ ਹੈ ਅਤੇ ਨਾਲ ਹੀ ਸਾਰੇ ਪੁਰਾਨੇ ਗੇਟਾ ਦੇ ਨਾਅ ਬਦਲ ਕੇ ਸਿਰਫ ਇਕ ਧਰਮ ਨਾਲ ਸਬੰਧਿਤ ਨਾਅ ਰਖਨ ਦਾ ਜੋ ਮਤਾ ਪਾਸ ਕੀਤਾ ਹੈ ਉਸ ਨਾਲ ਕਰਨਾਲ ਵਿਚ ਵਸਦੇ ਦੁਸਰੇ ਧਰਮ ਦੇ ਲੋਕਾ ਦੀ ਅਨਦੇਖੀ ਕਿਤੀ ਗਈ ਹੈ ਜਿਸ ਨਾਲ ਕਰਨਾਲ ਵਾਸੀਆਂ ਵਿਚ ਵਿਤਕਰਾ ਪੇਦਾਂ ਹੁੰਦਾ ਹੈ ਇਸ ਲਈ ਅਸੀ ਮੰਗ ਕਰਦੇ ਹਾਂ ਕਿ ਕਰਨਾਲ ਵਿਚ ਰਹਿਦੇ ਸਾਰੇ ਧਰਮਾ ਦਾ ਖਿਆਂਲ ਰਖ ਕੇ ਇਸ ਮਤੇ ਤੇ ਦੋਬਾਰਾ ਵਿਚਰ ਕਰ ਸਾਰੇ ਧਰਮਾ ਨੂੰ ਬਰਾਬਰ ਸਨਮਾਨ ਦਿਤਾ ਜਾਏ, ਤਾ ਜੋ ਆਪਸੀ ਭਾਰੀਚਾਰਾ ਤੇ ਪਿਆਰ ਬਨੀਆ ਰਹੇ /ਇਸ ਤੋ ਬਾਦ ਪਤਰਕਾਰਾ ਨਾਲ ਗੱਲ ਬਾਤ ਕਰਦੇ ਹੋਏ ਉਨ੍ਹਾ ਨੇ ਕਿਹਾ ਕਿ ਸ. ਅਗ੍ਰੈੈਜ ਸਿੰਘ ਪੰਨੂੰ ਵਲੋ ਸਿੱਖ ਧਰਮ ਦੀ ਹੋਈ ਅਨਦੇਖੀ ਬਾਰੇ ਸਿੱਖਾ ਨੂੰ ਜਾਨੂੰ ਕਰਵਾ ਕੇ ਸਰਾਹਨਿਆਂ ਕੰਮ ਕਿਤਾ ਹੈ ਜਿਸ ਦੀ ਬਦੋਲਤ ਅੱਜ ਸਿੱਖ ਸਮਾਜ ਭਾਰੀ ਗਿਨਤੀ ਵਿਚ ਇਕਠਾ ਹੋ ਕੈ ਅਪਨੀ ਅਵਾਜ ਬੂਲੰਦ ਕਰ ਰਿਹਾ ਹੈ। ਇਸ ਮੋਕੇ ਤੇ ਸ. ਨਵਾਬ ਸਿੰਘ ਸਿੰਗੜਾ,ਸ. ਬਲਵਿੰਦਰ ਸਿੰਘ ਸੱਧੂ ਪ੍ਰਧਾਨ ਗੁ. ਸਿੰਘ ਸਭਾ ਪ੍ਰੇਮ ਨਗਰ,ਸ. ਪ੍ਰਥੀਪਾਲ ਸਿੰਘ,ਸ. ਗੁਰਨਾਮ ਸਿੰਘ,ਸ. ਮਨਜੀਤ ਸਿੰਘ,ਸ. ਅਮ੍ਰਿਤਪਾਲ ਸਿੰਘ,ਸ. ਜਗਜੀਤ ਸਿੰਘ,ਸ. ਮਹਿਲ ਸਿੰਘ,ਸ. ਗੁਰਮੇਜ ਸਿੰਘ ਤੇ ਹੋਰ ਸਿੱਖ ਆਗੁ ਮੋਜੁਦ ਸੰਨ

Send this to a friend