ਜਲੰਧਰ, 20 ਜੂਨ (ਰਾਜੂ ਸੇਠ)- ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਇੱਕ ਵਫ਼ਦ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੂੰ ਮਿਲਿਆ, ਜਿਸ ਉਹਨਾਂ ਨੇ ਦੱਸਿਆ ਕੇ ਗਰੀਬਾਂ ਨਾਲ ਨੀਲੇ ਕਾਰਡ ਸੰਬੰਦੀ ਕਾਂਗਰਸ ਸਰਕਾਰ ਧੱਕਾ ਕਰ ਰਹੀ ਹੈ,ਕਿਵੇਂ ਹਲਕਾ ਇੰਚਾਰਜ ਸਿਰਫ ਆਪਣੇ ਵਲੋਂ ਕਾਂਗਰਸੀ ਵਰਕਰਾਂ ਦੇ ਹੀ ਨੀਲੇ ਕਾਰਡ ਬਣਾਏ ਜਾ ਰਹੇ ਹੱਨ,ਜੱਦ ਕੇ ਇਹ ਸਮਾਜਿਕ ਸਕੀਮ ਹਰ ਵਰਗ ਲੋਕਾਂ ਵਾਸਤੇ ਹੁੰਦੀ ਹੈ, ਪਰ ਇਹਨਾਂ ਨੇ ਭਲਾਈ ਦਿਆਂ ਸਕੀਮਾਂ ਨੂੰ ਵੀ ਕੇਵਲ ਰਾਜਨੀਤਕ ਮੋਟੀਵੇਟੱਡ ਸਕੀਮ ਬਣਾ ਕੇ ਰੱਖ ਲਈਆਂ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਜੀ ਨੂੰ ਮੰਗ ਪੱਤਰ ਦਿੰਦਿਆਂ ਇੱਸ ਗੱਲ ਦੀ ਮੰਗ ਰੱਖੀ ਹੈ ਕੇ ਇਹੋ ਜਿਹੀਆਂ ਸਕੀਮਾਂ ਪਾਰਦਰਸ਼ੀ ਹੋਣ ਤਾਂ ਜੋ ਇਹ ਸਕੀਮਾਂ ਦਾ ਫਾਇਦਾ ਹਰ ਵਰਗ ਲੈ ਸਕੇ .ਵਫਦ ਦੇ ਵਿੱਚ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ,ਸ਼੍ਰੀ ਪਵਨ ਕੁਮਾਰ ਟੀਨੂੰ, ਸ਼੍ਰੀ ਬਲਦੇਵ ਖੈਰਾ, ਸੇਠ ਸਤਪਾਲ ਅਤੇ ਸਰਦਾਰ ਗੁਰਪ੍ਰੀਤ ਸਿੰਘ ਖਾਲਸਾ ਨੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ।