ਸੰਗਰੂਰ, 20 ਜੂਨ (ਪਰਮਜੀਤ ਸਿੰਘ ਲੱਡਾ)- ਸਾਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਦੇ ਪਰਧਾਨ ਡਾ ਅਮਰਜੀਤ ਸਿੰਘ ਮਾਨ, ਸਲਾਹਕਾਰ ਬਲਦੇਵ ਸਿੰਘ ਗੋਸਲ, ਸਕੱਤਰ ਤੇ ਸੰਯੁਕਤ ਸਕੱਤਰ ਪ੍ਰਿੰਸੀਪਲ ਜਗਦੇਵ ਸਿੰਘ ਸੋਹੀ ਤੇ ਅਨਿਲ ਗੋਇਲ ਨੇ ਕਿਹਾ ਕਿ ਐਨ ਡੀ ਏ ਵੱਲੋਂ ਨਰਿੰਦਰ ਸਿੰਘ ਮੋਦੀ ਪਰਧਾਨ ਮੰਤਰੀ ਦੀ ਕਮਾਂਡ ਥੱਲੇ ਇਕ ਰਾਸ਼ਟਰ ਇਕ ਚੋਣ ਸਹੀ ਲਿਆ ਜਾਣ ਵਾਲਾ ਫੈਸਲਾ ਹੋਵੇਗਾ,ਵਿਰੋਧੀ ਪਾਰਟੀਆਂ ਨੂੰ ਵੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਆਪਣੇ ਵਿਚਾਰ ਰੱਖਣੇ ਚਾਹੀਦੇ ਸੀ,ਕਿਉਂਕਿ ਕਿੰਨਾਂ ਵੱਡਾ ਫਾਇਦਾ ਹੋਣਾ ਹੈ ਇਕੋ ਸਮੇਂ ਚੋਣਾ ਹੋਣ ਨਾਲ, ਵਾਰ ਵਾਰ ਵੋਟਾਂ ਦੇ ਟੈਂਟਾ ਖਤਮ,ਜਿਹਨੇ ਜਿਥੇ ਪਾਉਣੀ ਹੈ ਬਟਨ ਦੱਬ ਆਵੇ ਤੇ ਜੀਹਨੇ ਨੋਟਾ ਦਾ ਬਟਨ ਦਬਾਉਣਾ ਹੈ ਇਕ ਵਾਰ ਚ ਹੀ ਦੱਬ ਆਵੇ, ਡਾ ਮਾਨ ਨੇ ਕਿਹਾ ਕਿ ਜੇ ਇਕੋ ਸਮੇਂ ਵੋਟਾਂ ਪੈਣ ਨਾਲ ਇਹ ਕਹਿਣਾ ਕਿ ਖੇਤਰੀ ਪਾਰਟੀਆਂ ਖਤਮ,ਜਮਹੂਰੀਅਤ ਖਤਮ, ਬਿਲਕੁਲ ਤਰਕਹੀਣਗੱਲ ਹੈ,ਉਵੇਂ ਹੀ ਵੋਟਾਂ ਪੈਣੀਆਂ, ਉਹੀ ਪਾਉਣ ਵਾਲੇ,ਉਹੀ ਪਵਾਉਣ ਵਾਲੇ,ਸਗੋਂ ਹਰ ਚੌਥੇ ਦਿਨ ਚੋਣ ਜਾਬਤਾ ,ਹਰ ਚੌਥੇ ਦਿਨ ਅਧਿਆਪਕਾਂ ਪਹਿਲਾਂ ਰੀਹਰਸਲਾਂ ਤੇ ਫਿਰ ਚੋਣ ਡਿਉਟੀ,ਫਿਰ ਵੋਟਾਂ ਦੀ ਗਿਣਤੀ , ਸਗੋਂ ਵੱਖ ਵੱਖ ਸਮੇਂ ਕਰਾ ਕੇ ਮੌਜਾਂ ਸਰਕਾਰਾਂ ਨੂੰ ਕਿ ਚੋਣ ਜਾਬਤਾ ਹੈ ਅਸੀਂ ਕੁਝ ਨਹੀਂ ਕਰ ਸਕਦੇ,ਮੰਨ ਲਉ 2017 ਚ ਪੰਜਾਬ ਨਾਂ ਵਿਧਾਨ ਸਭਾ ਚੋਣਾਂ ਹੁੰਦੀਆਂ,ਨਾਂ ਹੁਣ ਜਨਵਰੀ ਚ ਪੰਜਾਬ ਚ ਪੰਚਾਇਤ ਸੰਮਤੀਆਂ ਚੋਣਾਂ ਤੇ ਜ਼ਿਲਾ ਪ੍ਰੀਸ਼ਦ ਚੋਣਾ ਹੁੰਦੀਆਂ ਤੇ ਨਾਂ ਫਿਰ ਪੰਚਾਇਤ ਚੋਣਾਂ ਵੱਖਰੇ ਸਮੇਂ ਤੇ,ਤੇ ਹੁਣ ਇਕੱਠੀਆਂ ਹੋ ਜਾਂਦੀਆਂ ਤਾਂ ਕਿਵੇਂ ਜਮਹੂਰੀਅਤ ਖਤਮ ਹੋ ਜਾਂਦੀ,ਕਿਵੇਂ ਖੇਤਰੀ ਪਾਰਟੀਆਂ ਖਤਮ ਹੋ ਜਾਂਦੀਆਂ,ਜਾਂ ਵੱਖਰੀਆਂ 2017 ਚ ਕਰਾ ਕੇ ਕਂਗਰਸ ਜਿਤਾ ਕੇ ਕੀ ਖੱਟ ਲਿਆ,ਕੀ ਮਾਅਰਕਾ ਮਾਰ ਲਿਆ,ਕਿੰਨਾ ਕੀ ਫਾਇਦਾ ਉਠਾ ਲਿਆ ਜੀ ਯੂਨੀਅਨਜ਼ ਨੇ,ਕਿਹੜੀਆਂ ਮੰਗਾਂ ਮੰਨਵਾ ਲਈਆਂ,ਇਸ ਲਈ ਆਉ ਇਸ ਨੂੰ ਸਿਰੇ ਚੜਾਈਏ,ਜਮਾਨਾ ਤਾਂ ਇੱਕ ਦੁਨੀਆਂ ਦੀ ਸਾਂਝੀ ਪਾਰਲੀਮੈਂਟ ਬਣਾਉਣ ਵੱਲ ਵਧਣ ਦਾ ਹੈ ਤਾਂ ਕਿ ਕੋਈ ਸਰਹੱਦਾਂ ਨਾਂ ਹੋਣ,ਕੋਈ ਜੰਗਾਂ ਨਾਂ ਹੋਣ।