Skip to content
Independent perspectives. Global stories.
BREAKING

ਭਾਰਤ ਦਾ ਆਰਥਿਕ ਵਿਕਾਸ ਜਾਰੀ, ਸਫ਼ਰ ¦ਬਾ : ਪ੍ਰਧਾਨ ਮੰਤਰੀ

Share this story

image ਨਵੀਂ ਦਿੱਲੀ, 30 ਅਪ੍ਰੈਲ (ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਕਿਹਾ ਹੈ ਕਿ ਭਾਰਤ ਦਾ ਆਰਥਿਕ ਵਿਕਾਸ ਜਾਰੀ ਹੈ ਅਤੇ ਇਸ ਦਿਸ਼ਾ ਵਿਚ ਹਾਲੇ ਕਾਫੀ ¦ਬਾ ਰਸਤਾ ਤੈਅ ਕੀਤਾ ਜਾਣਾ ਬਾਕੀ ਹੈ। ਉਹ ਯੋਜਨਾ ਕਮਿਸ਼ਨ ਵਿਚ ਆਪਣੇ ਵਿਦਾਈ ਸੰਬੋਧਨ ਵਿਚ ਬੋਲ ਰਹੇ ਸਨ। ਯੋਜਨਾ ਕਮਿਸ਼ਨ ਦੇ ਚੇਅਰਮੈਨ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਯੋਜਨਾ ਕਮਿਸ਼ਨ ਦੇ ਵਿਸ਼ਵੀਕਰਨ ਦੇ ਨਵੇਂ ਦੌਰ ਵਿਚ ਆਪਣੇ ਆਪ ਨੂੰ ਸਾਰਥਿਕ ਬਣਾਈ ਰੱਖਣ ਲਈ ਨਵੇਂ ਰੂਪ ਵਿਚ ਢਾਲਣਾ ਚਾਹੀਦਾ ਹੈ। ਉਨ੍ਹਾਂ ਨੇ ਯੂ.ਪੀ.ਏ ਸਰਕਾਰ ਦੇ 10 ਸਾਲਾਂ ਦੇ ਸ਼ਾਸਨਕਾਲ ਦੌਰਾਨ ਕਮਿਸ਼ਨ ਦੇ ਕੰਮਕਾਜ ’ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਉਮੀਦ ਪ੍ਰਗਟ ਕੀਤੀ ਕਿ ਯੋਜਨਾ ਕਮਿਸ਼ਨ ਖੁਦ ਨੂੰ ਆਲੋਚਨਾਤਮਕ ਸਮੀਖਿਆ ਲਈ ਪੇਸ਼ ਕਰੇਗਾ ਅ

ਤੇ ਸਰਕਾਰ ਦੀਆਂ ਚਰਚਾਵਾਂ ਅਤੇ ਸਾਡੇ ਦੇਸ਼ ਦੇ ਵਿਕਾਸ ਵਿਚ ਮੋਹਰੀ ਭੂਮਿਕਾ ਨਿਭਾਉਂਦਾ ਰਹੇਗਾ। ਵਰਣਨਯੋਗ ਹੈ ਕਿ ਪ੍ਰਧਾਨ ਮੰਤਰੀ ਯੋਜਨਾ ਕਮਿਸ਼ਨ ਤੋਂ ਪਹਿਲੀ ਵਾਰੀ ਅਪ੍ਰੈਲ 1980 ਵਿਚ ਹਨ। ਉਹ ਮੈਂਬਰ ਸਕੱਤਰ ਦੇ ਰੂਪ ਵਿਚ ਜੁੜੇ ਸਨ। ਰਾਜੀਵ ਗਾਂਧੀ ਦੀ ਸਰਕਾਰ ਦੇ ਸਮੇਂ ਉਹ ਕਮਿਸ਼ਨ ਦੇ ਉਪ ਚੇਅਰਮੈਨ ਸਨ।

WRITTEN BY