Skip to content
Independent perspectives. Global stories.
BREAKING

ਵਿਕਾਸ ਕਦੋਂ ਹੋਵੇਗਾ

Share this story

ਅੰਮ੍ਰਿਤ ਧਾਲੀਵਾਲ
ਪਿੰਡ ਤੇ ਡਾਕ. ਰੂੜੇਕੇ ਕਲਾਂ ਬਰਨਾਲਾ
ਸੰਪਰਕ 94631-09529

ਸਿਆਸਤ ਦਿਨ-ਬ-ਦਿਨ ਗੰਦਲੀ ਹੁਦੀ ਜਾ ਰਹੀ ਹੈ। ਸਾਫ ਅਕਸ਼ ਅਤੇ ਸੇਵਾ ਭਾਵਨਾ ਵਾਲੇ ਸਿਆਸਤਦਾਨ ਸਿਆਸਤ ’ਚੋ ਅਲੋਪ ਹੋ ਗਏ ਹਨ। ਦਾਗੀ, ਅਪਰਾਧੀ ਬਿਰਤੀ ਵਾਲੇ ਅਤੇ ਵੱਡੇ ਵੱਡੇ ਕਾਰੋਬਾਰੀਆਂ ਦੇ ਸਿਆਸਤ ਵਿੱਚ ਆਉਣ ਨਾਲ ਅਜ਼ੌਕੀ ਰਾਜਨੀਤੀ ਨਿਰੋਲ ਵਪਾਰ ਬਣ ਕੇ ਰਹ ਗਂਈ ਹੈ। ਅਜਿਹੇ ਰਾਜਨੀਤਿਕ ਵਪਾਰੀਆਂ ਤੋਂ ਪਿੰਡਾਂ, ਸ਼ਹਿਰਾਂ ਦੇ ਵਿਕਾਸ਼ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆਂ ਕਰਵਾਉਣ ਦੀ ਕੀ ਆਸ਼ ਰੱਖੀ ਜਾ ਸਕਦੀ ਹੈ? ਸਾਡੇ ਸਿਆਸਤਦਾਨਾਂ ਨੇ ਲੋਕਤੰਤਰ ਦੀ ਪਰਿਭਾਸਾ ਲੁੱਟਤੰਤਰ ਵਿੱਚ ਤਬਦੀਲ ਕਰ ਲਈ ਹੈ। ਗੱਲਾਂ ਸਾਰੇ ਸਿਆਸਤਦਾਨ ਵਿਕਾਸ਼ ਕਰਨ ਦੀਆਂ ਹੀ ਕਰਦੇ ਹਨ ਪਰ ਵਿਕਾਸ਼ ਆਪਣਾ ਅਤੇ ਆਪਣੇ ਪਰਿਵਾਰ ਦਾ ਕਰੀ ਜਾ ਰਹੇ ਹਨ।ਹਰ ਪੰਜ ਸਾਲ ਬਾਅਦ ਚੋਣਾਂ ਵਿਕਾਸ ਦੇ ਨਾਂਅ ’ਤੇ ਲੜੀਆਂ ਤੇ ਜਿੱਤੀਆਂ ਜਾ ਰਹੀਆਂ ਹਨ। ਇਹ ਸਿਲਸਿਲਾ ਪਿਛਲੇ 67 ਸਾਲਾਂ ਤੋਂ ਬਾਦਸਤੂਰ ਜਾਰੀ ਹੈ। ਚੌਣ ਮਨੋਰਥ ਪੱਤਰ ਵੋਟ ਮਨੋਰਥ ਪੱਤਰ ਤੋਂ ਵੱਧ ਕੁਝ ਵੀ ਨਹੀ ਹੁਦੇ। ਪਰ ਚੌਣ ਮਨੋਰਥ ਪੱਤਰ ਦੇ ਮੱਕੜੀ ਜਾਲ ਵਿੱਚ ਅਸੀ ਹੋਰ ਵਾਰ ਫਸਦੇ ਆ ਰਹੇ ਹਾਂ। ਪਰ ਅਸੀ ਕਦੇ ਵੀ ਬੀਤੀਆਂ ਚੋਣਾਂ ਵਾਲੇ ਚੋਣ ਮਨੋਰਥ ਪੱਤਰ ਵਿਸ਼ਲੇਸਣ ਹੀ ਨਹੀ ਕੀਤਾ। ਜੇਕਰ ਕਿਸੇ ਵੀ ਪਾਰਟੀ ਨੇ ਪਿਛਲੇ ਚੋਣ ਮਨੋਰਥ ਪੱਤਰ ਵਾਲੇ ਵਾਅਦੇ ਪੂਰੇ ਹੀ ਨਹੀ ਕੀਤੇ ਤਾ ਫੇਰ ਅਸੀਂ ਕਿਸ ਅਧਾਰ ਤੇ ਦੁਬਾਰਾ ਵੋਟਾਂ ਪਾਉਦੇ ਆ ਰਹੇ ਹਾਂ। ਵਿਕਾਸ ਦੀ ਡੀਗਾਂ ਮਾਰਨ ਵਾਲੇ ਇਹਨਾਂ ਸਿਆਸਤਦਾਨਾਂ ਨੇ ਤੁਹਾਡਾ ਕੀ ਵਿਕਾਸ਼ ਕੀਤਾ? ਕ੍ਯਦੇ ਅਸੀਂ ਸੋਚਣ ਦੀ ਕੋਸਿਸ ਹੀ ਨਹੀ ਕੀਤੀ।

ਜਿੱਥੇ ਪੀਣ ਲਈ ਸ਼ੁੱਧ ਪਾਣੀ ਨਹੀ, ਜਿੱਥੇ ਠੇਕੇ ਜਿਆਦਾ ਹਸਪਤਾਲ ਘੱਟ, ਜਿੱਥੇ ਯੂਨੀਵਰਸਿਟੀਆਂ ਘੱਟ ਤੇ ਜੇਲ੍ਹਾਂ ਜਿਆਦਾ, ਬਰੇਤੀ ਮਹਿੰਗੀ ਤੇ ਸਮੈਕ ਸਸਤੀ ਹੋਵੇ ਕਿ ਇਸ ਨੂੰ ਵਿਕਾਸ਼ ਕਹਿੰਦੇ ਹਨ? ਵਿਕਾਸ਼ ਦੀਆਂ ਗੱਲ੍ਹਾਂ ਕਰਦਿਆਂ ਨੂੰ ਸਾਨੂੰ ਅੱਧੀ ਸਦੀ ਹੋ ਗਈ ਹੈ। ਪਰ ਗੱਲ੍ਹ ਸਮਸ਼ਾਨਘਾਟਾਂ ਦੀ ਚਾਰਦਿਵਾਰੀ ਅਤੇ ਗਲੀਆਂ ਨਾਲੀਆਂ ਤੋਂ ਅੱਗੇ ਨਹੀ ਵਧੀ।
ਬਿਨਾ ਸ਼ੱਕ ਅਸੀ ਅੱਜ ਵੀ ਬੁਨਿਆਦੀ ਸਹੂਲਤਾਂ ਨੂੰ ਹੀ ਤਰਸ ਰਹੇ ਹਾਂ। ਸਿੱਖਿਆ ਦਾ ਮਿਆਰ ਡਿੱਗ ਚੁੱਕਾ ਹੈ। ਸਰਕਾਰੀ ਸਕੂਲ ਦਲਿਤਾਂ ਤੇ ਗਰੀਬਾਂ ਦੇ ਸਕੂਲ ਹੀ ਬਣ ਕੇ ਰਹਿ ਗਏ ਹਨ। ਸਿਹਤ ਸੇਵਾਵਾਂ ਦਾ ਬੁਰਾ ਹਾਲ ਹੈ। ਜਿੱਥੇ ਹਸਪਤਾਲ ਨੇ ਉੱਥੇ ਡਾਕਟਰ ਨਹੀ ਜਿੱਥੇ ਡਾਕਟਰ ਨੇ ਉੱਥੇ ਦੀਵਾਈਆਂ ਨਹੀ। ਸੜਕਾਂ ਦਾ ਬੁਰਾ ਹਾਲ ਹੈਜੇ ਕੁਈ ਚੰਗੀ ਸੜਕ ਹੈ ਤਾਂ ਉਹ ਟੋਲ ਟੈਕਸ ਦੀ ਰਖੇਲ ਬਣੀ ਹੋਈ ਹੈ। ਬਿਜਲੀ ਦੇ ਖੇਤਰ ਵਿੱਚ ਵਿਆਪਕ ਸੁਧਾਰਾਂ ਦੀ ਲੋੜ ਹੈ। ਨਿੱਤ ਦਿਨ ਬੇਰੁਜਗਾਰ ਧਰਨੇ ਮਾਰ ਰਹੇ ਹਨ। ਵਾਟਰਵਰਕਸ ਦੀਆਂ ਟੈਕੀਆਂ ’ਚੋ ਹੁਣ ਸ਼ੁੱਧ ਪਾਣੀ ਤਾ ਨਹੀਂ ਰਿਹਾ ਪਰ ਬੇਰੁਜ਼ਗਾਰਾਂ ਦੇ ਚੜ੍ਹਨ ਦੇ ਕੰਮ ਜਰੂਰ ਆ ਰਹੀਆਂ ਹਨ। ਰਾਜਿਆਂ ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਔਰਤ ਅੱਜ ਬਲਾਤਕਾਰ ਅਤੇ ਤੇਜ਼ਾਬੀ ਹਮਲਿਆਂ ਦਾ ਸ਼ਿਕਾਰ ਹੋ ਰਹੀ ਹੈ। ਔਰਤ ਦੀ ਸੁਰੱਖਿਆਂ ਅਜੇ ਅਸੀ ਯਕੀਨੀ ਨਹੀ ਬਣਾ ਸਕੇ । ਹੋਰ ਅਨੇਕਾਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਭ੍ਹਿਸ਼ਟਾਚਾਰ ਦਾ ਮੁੱਦਾ ਅੱਜ ਪੂਰੇ ਦੇਸ ਵਿੱਚ ਉਠਿਆ ਹੋਇਆ ਹੈ। ਪਰ ਕੋਈ ਵੀ ਪਾਰਟੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਇਸ ਲਾ ਇਲਾਜ ਬਿਮਾਰੀ ਦਾ ਹੱਲ ਨਹੀ ਕੱਢਣਾ ਚਾਹੁਦੀ।
ਉਪਰੋਕਤ ਸਾਰੇ ਮੁੱਦੇ ਹੀ ਹਾਸੀਏ ਤੇ ਚੱਲ ਗਏ ਹਨ। ਕੋਈ ਵੀ ਪਾਰਟੀ ਇਹਨਾਂ ਸਮੱਸਿਆਵਾਂ ਪ੍ਰਤੀ ਅੱਜ ਸੰਜੀਦਾ ਨਹੀ ਲੱਗ ਰਹੀ। ਲੋਕ ਮੁੱਦੇ ਸਿਆਸਤਦਾਨ ਦੀ ਸਿਆਸੀ ਦੂਸ਼ਣਬਾਜੀ ਦੀ ਲਪੇਟ ਵਿੱਚ ਆ ਗਏ ਹਨ। ਸਾਡੇ ਸ਼ਿਆਸਤਦਾਨਾਂ ਨੇ ਲੋਕ ਮੁੱਦਿਆਂ ਨੂੰ ਵਿਸ਼ਾਰ ਕੇ ਨਿੱਜੀ ਕਿੜ੍ਹਾ ਅਤੇ ਦੂਸ਼ਣਬਾਜੀ ਨੂੰ ਚੌਣਾਂ ਜਿੱਤਣ ਦਾ ਹਥਿਆਰ ਬਣਾ ਲਿਆ ਹੈ। ਸੋਚਣ ਵਾਲੀ ਗੱਲ੍ਹ ਹੈ ਜੇਕਰ ਸੱਤਾਧਾਰੀ ਧਿਰ ਨੇ ਵਿਕਾਸ਼ ਕੀਤਾ ਹੋਵੇ ਤਾ ਉਹ ਦੂਸ਼ਣਬਾਜੀ ਕਰੇ ਹੀ ਕਿਉ? ਦੂਜੇ ਸ਼ਬਦਾਂ ਵਿੱਚ ਸੱਤਾਧਾਰੀ ਧਿਰ ਲਈ ਆਪਣੀਆਂ ਊਣਤਾਣੀਆਂ, ਖਾਮੀਆਂ ਤੋਂ ਵੋਟਰਾਂ ਦਾ ਧਿਆਨ ਹਟਾਉਣ ਦਾ ਦੂਸ਼ਣਬਾਜੀ ਇੱਕ ਕਾਰਗਰ ਹਥਿਆਰ ਬਣ ਗਈ ਹੈ। ਅਸੀ ਹਰ ਪੰਜ ਸਾਲ ਬਾਅਦ ਇਸ ਦੂਸ਼ਣਬਾਜੀ ਦੇ ਚੁਗਲ ਵਿੱਚ ਫਸ ਕੇ ਅਗਲੇ ਪੰਜ ਸਾਲਾਂ ਲਈ ਫਿਰ ਠੱਗੇ ਜਾਦੇ ਹਾਂ। ਸੋ ਸਾਨੂੰ ਪਹਿਲਾ ਚੰਗੇ ਉਮੀਦਵਾਰ ਦੀ ਚੌਣ ਕਰਨੀ ਹੋਵੇਗੀ। ਆਪਣੀ ਵੋਟ ਦੀ ਅਹਿਮੀਅਤ ਸਮਝਣੀ ਪਏਗੀ। ਵਿਕਾਸ਼ ਬਾਅਦ ਵਿੱਚ ਹੋਵੇਗਾ। ਅਸਲ ਵਿੱਚ ਅਸੀ ਵੋਟ ਭਾਵੇ ਕਿਸੇ ਵੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੂੰ ਪਾਉਦੇ ਹਾਂ ਪਰ ਉਸ ਵਿੱਚ ਹਮੇਸਾ ਜਿੱਤ ਅਤੇ ਹਾਰ ਸਾਡੀ ਹੀ ਹੁਦੀ ਹੈ । ਅਫ਼ਸੋਸ! ਅਸੀ ਕਦੇ ਜਿੱਤੇ ਹੀ ਨਹੀ ਅਤੇ ਲਗਾਤਾਰ ਹਾਰਦੇ ਆ ਰਹੇ ਹਾਂ। ਸੋ ਜਿੱਤਣ ਲਈ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਪਵੇਗਾ। ਨਹੀ ਤਾ ਅਸੀ ਇਸ ਵਾਰ ਫੇਰ ਹਾਰ ਜਾਵਾਗੇ ਜਿੱਵੇਂ 67 ਸਾਲਾਂ ਤੋਂ ਹਾਰਦੇ ਆ ਰਹੇ ਹਾਂ। ਵਿਕਾਸ ਸਾਡੇ ਹੱਥ ਵਿੱਚ ਹੈ ਸਿਆਸਤਦਾਨਾਂ ਦੇ ਨਹੀ।

WRITTEN BY