Skip to content
Independent perspectives. Global stories.
BREAKING

ਢਾਹਾਂ ਕਲੇਰਾਂ ਕੋਲ ਬੱਸ ਪਲਟਣ ਨਾਲ 15 ਜ਼ਖ਼ਮੀ

Share this story

ਬੰਗਾ, 10 ਜੂਨ (ਸੁਖਜਿੰਦਰ ਸਿੰਘ ਬਖਲੌਰ)- ਨਵਾਂ ਢਾਹਾਂ ਕਲੇਰਾਂ ਲਾਗੇ ਨਵਾਂਸ਼ਹਿਰ ਤੋਂ ਜਲੰਧਰ ਮੁੱਖ ਮਾਰਗ ਤੇ ਸ਼ਿਮਲਾ ਤੋਂ ਜਲੰਧਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਪਲਟਣ ਨਾਲ ਕਰੀਬ 15 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ ਗੁਰਿੰਦਰ ਕੌਰ ਚਾਵਲਾ ਅਤੇ ਡੀਐੱਸਪੀ ਬੰਗਾ ਨਿਰਮਲ ਸਿੰਘ ਨੇ ਦੱਸਿਆ ਕਿ 11ਵਜੇ ਦੇ ਕਰੀਬ ਢਾਹਾਂ ਕਲੇਰਾਂ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਸਾਹਮਣੇ ਪੰਜਾਬ ਰੋਡਵੇਜ਼ ਦੀ ਬੱਸ ਜੋ ਕਿ ਸ਼ਿਮਲਾ ਤੋਂ ਜਲੰਧਰ ਜਾ ਰਹੀ ਸੀ ਦੇ ਪਲਟਣ ਕਾਰਨ ਕਰੀਬ 15 ਵਿਆਕਤੀ ਜਖ਼ਮੀ ਹੋਏ ਜਿਨਾ ਨੂੰ ਪੁਲਿਸ ਅਤੇ ਆਮ ਲੋਕਾਂ ਦੀ ਸਹਾਇਤਾ ਨਾਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਬਾਕੀ ਖਤਰੇ
ਤੋਂ ਬਾਹਰ ਦੱਸੇ ਜਾ ਰਹੇ ਹਨ। ਮੌਕੇ ਤੇ ਬੱਸ ਡਰਾਈਵਰ ਅਵਤਾਰ ਸਿੰਘ ਨੇ ਦੱਸਿਆ ਕਿ ਮੋਟਰ ਸਾਈਕਲ ਸਵਾਰ ਨੂੰ ਬਚਾਉਦੇ ਹੋਏ ਇਹ ਹਾਦਸਾ ਵਾਪਰਿਆ। ਇਸ ਮੌਕੇ ਤੇ ਨਾਇਬ ਤਹਿਸੀਲਦਾਰ ਬੰਗਾ ਸੁਵਪਨਦੀਪ ਕੌਰ, ਐਸ ਐਚ ਓ ਸਦਰ ਬੰਗਾ ਮੋਹਣ ਦਾਸ, ਮਲਕੀਤ ਸਿੰਘ ਬਾਹੜੋਵਾਲ, ਹਰਦੇਵ ਸਿੰਘ ਕਾਹਮਾ, ਕੁਲਵਿੰਦਰ ਸਿੰਘ ਢਾਹਾਂ, ਸੁਖਵਿੰਦਰ ਸਿੰਘ ਟੈਫ੍ਰਿਕ ਮੈਨੇਜਰ,ਰਾਵਲ ਸਿੰਘ,ਤਰਸੇਮ ਲਾਲ,ਵਿਜੇ ਕੁਮਾਰ,ਰਵਿੰਦਰ ਸਿੰਘ ਸਾਰੇ ਇਸਪੈਕਟਰ ਮੌਕੇ ਤੇ ਪਹੁਚੇ।

WRITTEN BY