ਪੰਜਾਬ ਟਾਇਮਜ਼ ਲਈ ਵਿਸ਼ੇਸ਼
ਸ. ਚਰਨਜੀਤ ਸਿੰਘ ਚੰਨੀ
ਚੇਅਰਮੈਨ, ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼
ਸੰਪਰਕ : 98140-60007
ਮੈਂ ਅਕਸਰ ਟੀ.ਵੀ ਉੱਤੇ ਪੈਨਲਲਿਸਟ ਦੀਆਂ ਬੇਹਸ ਦੇਖਦਾ ਰਹਿੰਦਾ ਹਾਂ ਅਤੇ ਉਹਨਾਂ ਵਿਚਾਰਾਂ ਉੱਤੇ ਸੋਚ ਵਿਚਾਰ ਕਰਦਾ ਰਹਿੰਦਾ ਹਾਂ। ਇਸ ਹੀ ਤਰ੍ਹਾਂ ਅੱਜ ਕਲ ਐਨ.ਡੀ.ਟੀ.ਵੀ. ਦੇ ਇਕ ਮਸ਼ਹੂਰ ਐੰਕਰ ਸ਼੍ਰੀ ਰਵਿਸ਼ ਕੁਮਾਰ, ਜਿਹੜਾ ਕਿ ਖਾਸ ਤੌਰ ਤੇ ਪ੍ਰਾਇਮ ਟਾਇਮ ਦਾ ਬਹੁਤ ਹੀ ਕਾਮਯਾਬ ਐੰਕਰ ਤਾ ਹੈ ਹੀ ਇਸ ਦੇ ਨਾਲ ਉਸਨੂੰ ਇਸ ਕੰਮ ਲਈ ਕਈ ਇਨਾਮਾਂ ਨਾਲ ਨਵਾਜ਼ਿਆ ਗਿਆ ਹੈ।ਉਸ ਨੇ ਚੌਣਾਂ ਨੂੰ ਲੈ ਕੇ ਹਰ ਸੂਬੇ ਦੇ ਵੱਡੇ-ਵੱਡੇ ਸ਼ਹਿਰਾ ਦਾ ਦੌਰਾ ਵੀ ਕੀਤਾ ਅਤੇ ਲਾਈਵ ਤੌਰ ਤੇ ਵੀ ਵੱਖ-ਵੱਖ ਸੂਬਿਆਂ ਅਤੇ ਜਿਲ੍ਹਿਆਂ ਵਿੱਚ ਜਾ ਕੇ ਲੋਕਾਂ ਨੂੰ ਵੋਟ ਪਾਉਣ ਲਈ ਉਤਸਾਹਿਤ ਕੀਤਾ। ਇਹਨਾਂ ਦੌਰਿਆਂ ਵੇਲੇ ਉਸਨੇ ਲੋਕਾਂ ਦੇ ਵਿਚਾਰ ਪੁੱਛੇ ਅਤੇ ਗੱਲੀਆਂ-ਗੱਲੀਆਂ ਵਿੱਚ ਜਾ ਕੇ ਉਹਨਾਂ ਕੋਲੋ ਵੋਟ ਕਿਸਨੂੰ ਪਾਉਣੀ ਹੈ ਅਤੇ ਜਿਸ ਬਾਰੇ ਉਹ ਕਹਿ ਰਹਿ ਨੇ ਉਸ ਨੂੰ ਹੀ ਵੋਟ ਕਿਉਂ ਪਾਉਣੀ ਹੈ ਆਦਿ ਸਵਾਲਾਂ ਪੁੱਛੇ ਅਤੇ ਮੁੜ ਉਹਨਾਂ ਸਵਾਲਾਂ ਦਾ ਬੜੇ ਵਿਸਥਾਰ ਨਾਲ ਜਵਾਬ ਦਿੱਤਾ। ਉਹਨਾਂ ਨੇ ਬੜੇ ਹੀ ਚੰਗੇ ਤਰੀਕੇ ਦੇ ਨਾਲ ਦੇਸ਼ਵਾਸੀਆਂ ਨੂੰ ਚੌਣਾ ਵਿੇੱਚ ਜਾਤ-ਪਾਤ, ਧਰਮ ਅਤੇ ਕਟੱੜਤਾ ਆਦਿ ਬਾਰੇ ਖੁੱਲ ਕੇ ਸਮਝਾਇਆਂ। ਜਿਸ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਇਹਨਾਂ ਕੁਰੀਤਿਆਂ ਨੂੰ ਲੈ ਕੇ ਲੋਕ ਬਹੁਤ ਹੀ ਉਤਾਰੂ ਹੀ ਨਹੀ ਸਨ ਬਲਕਿ ਮਰਨ-ਮਾਰਨ ਲਈ ਵੀ ਤਿਆਰ ਸਨ। ਜਿਸ ਨਾਲ ਪਿੰਡਾ ਦੇ ਪਿੰਡ, ਕਸਬਿਆਂ ਦੇ ਕਸਬੇ ਕੋਈ ਯਾਦਵਾਂ ਨਾਲ, ਕੋਈ ਵਾਲਮੀਕਿ ਭਾਈਚਾਰੇ, ਕੋਈ ਅਧਰਮੀ ਦੇ ਨਾਲ ਜੂੜੇ ਹੋਏ ਹਨ। ਉਹ ਸਾਫ਼ ਕਹਿੰਦੇ ਹਨ ਕਿ ਸਾਡਾ ਵਿਕਾਸ ਉਸ ਵੇਲੇ ਹੀ ਹੋਣਾ ਹੈ ਜਦੋ ਸਾਡੀ ਜਾਤ ਦਾ ਉਮੀਦਵਾਰ ਐਮ.ਐਲ.ਏ ਜਾ ਐਮ.ਪੀ ਬਣੇਗਾ ਤੇ ਸਾਡੀ ਪਾਰਟੀ ਦਾ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣੇਗਾ।
ਜੇ ਸਾਡੀ ਜਾਤ ਜਾਂ ਸਾਡੇ ਭਾਈਚਾਰੇ ਦਾ ਉਮੀਦਵਾਰ ਨਹੀ ਜਿੱਤ ਹਾਸਿਲ ਕਰੇਗਾ, ਤਦ ਤੱਕ ਨਾ ਤਾ ਸਾਡਾ ਵਿਕਾਸ ਹੋਣਾ ਹੈ ਬਲਕਿ ਸਾਡੇ ਤੇ ਝੂਠੇ ਮੁਕਦਮੇ ਵੀ ਲਗਦੇ ਰਹਿਣਗੇ। ਇਹ ਜਿਆਦਾਤਰ ਪੱਛਮੀਂ ਸੂਬੀਆਂ ਦੇ ਪਿਛੜੇ ਹੋਏ ਜਿਲ੍ਹੀਆਂ ਜਿਵੇਂ ਕਿ ਯੂ.ਪੀ, ਰਾਜਸਥਾਨ, ਐਮ.ਪੀ,. ਬਿਹਾਰ ਆਦਿ ਦੇ ਵਿੱਚ ਦੇਖਣ ਨੂੰ ਭਾਰੀ ਮਾਤਰਾ ਦੇ ਵਿੱਚ ਮਿਲਦੇ ਹਨ। ਜਿਹੜਾ ਕਿ ਦੇਸ਼ ਅਤੇ ਸਮਾਜ ਦੇ ਲਈ ਬਹੁਤ ਹੀ ਹਾਨੀਕਾਰਕ ਹੈ ਪਰ ਇਨ੍ਹਾਂ ਸੂਬਿਆਂ ਦਾ ਦੇਸ਼ ਦੀ ਰਾਜਨੀਤੀ ਤੇ ਬਹੁਤ ਵੱਡਾ ਅਸਰ ਵੀ ਹੈ।
੍ਯਮੇਰੀ ਸਮਝ ਨਾਲ ਦੋ ਤੋ ਡਾਈ ਸਾਲ ਪਹਿਲਾ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਇਹਨਾਂ ਸਾਰੀਆਂ ਚੀਜ਼ਾ ਤੋ ਉਪਰ ਉੱਠ ਕੇ ਨਵੀਂ ਤਰ੍ਹਾਂ ਦੀ ਰਾਜਨੀਤੀ ਕਰਨ ਦੀ ਕਸਮ ਚੁੱਕੀ ਅਤੇ ਬਹੁਤ ਹੱਦ ਤੱਕ ਸ਼ਹਿਰਾ ਤੱਕ ਉਹ ਆਪਣੀ ਆਵਾਜ਼ ਪਹੁੰਚਾਉਣ ਵਿੱਚ ਕਾਮਯਾਬ ਵੀ ਹੋਇਆ।
ਉਸ ਦਾ ਟੀਚਾ ਵੰਸ਼-ਵਾਦ ਖਤਮ ਕਰਨਾ, ਭ੍ਰਿਸ਼ਟਾਚਾਰ ਅਤੇ ਜਾਤ-ਪਾਤ ਨੂੰ ਪਿੱਛੇ ਛੱਡ ਕੇ ਆਮ ਆਦਮੀ ਪਾਰਟੀ ਨੂੰ ਪਾਵਰ ਦੇ ਕੇ ਦੇਸ਼ ਦਾ ਵਿਰਾਸ ਕਰਨਾ, ਉਸ ਦੀ ਪਹਿਲੀ ਸੋਚ ਹੈ। ਉਹ ਇਸ ਉੱਤੇ ਬਹੁਤ ਜੋਰ-ਸ਼ੋਰ ਨਾਲ ਪੂੰਜੀ-ਪਤੀਆਂ ਤੋਂ ਪਰੇ ਰਹਿ ਕੇ ਆਪਣਾ ਟੀਚਾ ਪੂਰਾ ਕਰਨਾ ਵੀ ਚਾਹੁੰਦੇ ਹਨ ਅਤੇ ਕਰ ਵੀ ਰਹੇ ਹਨ।
ਅੱਜ ਦੇ ਯੁਗ ਵਿੱਚ ਪੁਰਾਣੀਆਂ ਪਾਰਟੀਆਂ ਕਾਂਗ੍ਰੈਸ, ਬੀਜੇਪੀ, ਬੀਐਸਪੀ, ਸਮਾਜਵਾਦੀ ਜਿਨ੍ਹਾ ਦਾ ਇੱਕ ਸਿਸਿਟਮ ਬਣ ਚੁੱਕਾ ਹੈ। ਜਿਸ ਦੇ ਚਲਦੇ ਉਹ ਕਿਸੇ ਨਾ ਕਿਸੇ ਤਰ੍ਹਾਂ ਪਹਿਲਾ ਟਿਕਟ ਪ੍ਰਾਪਤ ਕਰਨਾ ਅਤੇ ਆਪਣੇ ਥੱਲੇ ਕੰਮ ਕਰ ਰਹੇ ਕੋਂਸਲਰਾਂ ਅਤੇ ਮੈਂਬਰਾਂ ਨੂੰ ਫਾਇਦਾ ਪਹੁੰਚਾ ਕੇ ਵੋਟਾਂ ਹਾਸਿਲ ਕਰਦੇ ਹਨ। ਉਹਨਾਂ ਨੂੰ ਗੈਸ ਅਜੰਸੀਆਂ, ਪਟ੍ਰੋਲ ਪੰਪ ਆਦਿ ਦਿਵਾ ਦੇ ਆਪਣੇ ਹਿੱਸੇ ਪ੍ਰਤੀ ਵੀ ਸਜਗ ਰਹਿੰਦੇ ਹਨ।
ਇਹ ਚਲਣ ਕਈ ਸਾਲਾਂ ਤੋ ਸਾਡੇ ਸਿਸਟਮ ਦਾ ਇੱਕ ਅੰਗ ਬਣ ਚੁੱਕਾ ਹੈ। ਇਹਨਾਂ ਹੀ ਘਪਲਿਆਂ ਦੇ ਚਲਦੇ ਜਿਸ ਤਰ੍ਹਾਂ ਕੀ ਅਸੀਂ ਸਾਰੇ ਸੋਚਦੇ ਹਾਂ ਪਹਿਲਾ ਤਾਂ ਪੈਸਾ ਬਣਾਇਆਂ ਅਤੇ ਲਗਾਇਆਂ ਜਾਂਦਾ ਹੈ, ਉਸ ਤੋਂ ਬਾਅਦ ਪੈਸੇ ਤੋਂ ਸੱਤਾ ਹਾਸਿਲ ਕਰ, ਸੱਤਾ ਦੀ ਆੜ ਵਿੱਚ ਇਹਨਾਂ ਘਪਲਿਆਂ ਨੂੰ ਹੋਰ ਵੀ ਵੱਧ ਚੜ੍ਹ ਕੇ ਅਣਜਾਮ ਦਿੱਤਾ ਜਾਂਦਾ ਹੈ।
ਇਹਨਾਂ ਘਪਲਿਆਂ ਦੇ ਮਸਲੇ ਉੱਤੇ ਇੱਕ ਗੱਲ ਗੌਰ ਕਰਨ ਵਾਲੀ ਇਹ ਵੀ ਹੈ ਕਿ ਇਹਨਾਂ ਦਾ ਚਲਣ ਕਦੇ ਵੀ ਬੰਦ ਨਹੀ ਹੋਵੇਗਾ ਅਤੇ ਨਾ ਹੀ ਹੋ ਸਕਦਾ ਹੈ ਕਿਉਂਕਿ ਤੁਸੀਂ ਜੇਕਰ ਠੀਕ ਵੀ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਉੱਪਰ ਬੈਠੇ ਆਕਾ ਤੁਹਾਡੀ ਕੋਈ ਵੀ ਸੋਚ ਨੂੰ ਚਲਣ ਨਹੀ ਦੋਣਗੇ।
ਸ਼੍ਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਪਾਰਟੀ ਦੀ ਨਵੀਂ ਨੀਂਹ ਰੱਖੀ ਹੈ ਜੋ ਕਿ ਪੂੰਜੀ-ਪੱਤੀਆਂ ਤੋਂ ਦੂਰ ਰਹਿ ਕੇ ਸਮਾਜ ਅਤੇ ਦੇਸ਼ ਦੇ ਵਿੱਚ ਕੁਰੀਤਿਆਂ ਵਿਰੁੱਧ ਲੜਾਈ ਲੜ ਰਹੇ ਹਨ। ਉਹ ਭਾਰਤਵਾਸਿਆਂ ਨੂੰ ਇਸ ਵਿੱਚ ਹਿੱਸਾ ਪਾਉਣ ਲਈ ਉਜਾਗਰ ਵੀ ਕਰ ਰਹੇ ਹਨ। ਉਹ ਬਹੁਤ ਹੱਦ ਤਕ ਕਾਮਯਾਬ ਵੀ ਹੋਏ ਹਨ।
ਜਿਸ ਦਾ ਸਿੱਟਾ ਇਹ ਹੈ ਕਿ ਅੱਜ ਪੂਰਾਣੀਆਂ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਨੂਕਸਾਨ ਪਹੁੰਚਾਉਣ ਲਈ ਆਮ ਆਦਮੀ ਪਾਰਟੀ ਦੇ ਪੁਰਾਣੇ ਸਾਥੀਆਂ ਨੂੰ ਲਾਲਚ ਦੇ ਕੇ ਆਪਣੇ ਵੱਲ ਕਰ ਰਹੀਆਂ ਹਨ। ਉਹਨਾਂ ਨੂੰ ਪੈਸੇ ਦੇ ਕੇ ਸ਼੍ਰੀ ਕੇਜਰੀਵਾਲ ਬਾਰੇ ਪੁੱਠੇ-ਸਿੱਧੇ ਬਿਆਨ ਦੂਆਏ ਜਾ ਰਹੇ ਹਨ।
ਲਾਲਚੀ ਰਾਜਨੇਤਾ ਵੀ ਕਹਿੰਦੇ ਹਨ ਕਿ ਜਿਸ ਵੇਲੇ ਉਹ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਸੀ ਉਸ ਵੇਲੇ ਪਾਰਟੀ ਬਹੁਤ ਚੰਗਾ ਕੰਮ ਕਰ ਰਹਿ ਸੀ ਪਰ ਹੁਣ ਪਾਰਟੀ ਵੀ ਭ੍ਰਿਸ਼ਟਾਚਾਰ ਦੇ ਰਸਤੇ ਵੱਲ ਨੂੰ ਤੁਰ ਪਈ ਹੈ। ਇਸ ਤਰ੍ਹਾਂ ਦੀਆਂ ਔਛਿਆਂ ਗੱਲਾਂ ਕਰ ਕੇ ਉਹ ਸ਼੍ਰੀ ਕੇਜਰੀਵਾਲ ਦੀ ਆਬਰੂ ਉੱਤੇ ਵੀ ਉਂਗਲ ਚੁੱਕ ਰਹੇ ਹਨ।
੍ਯਮੇਰੀ ਸਮਝ ਵਿੱਚ ਇਹ ਸਾਰਾ ਕੰਮ ਵਿੱਪਖੀ ਪਾਰਟੀਆਂ ਦਾ ਹੈ ਜੋ ਲਾਲਚੀ ਆਗੂਆਂ ਨੂੰ ਪੈਸੇ ਨਾਲ ਖਰੀਦ ਕੇ ਆਪਣੀ ਉਂਗਲਿਆਂ ਤੇ ਨੱਚਾ ਰਹੇ ਹਨ। ਜਿਸ ਨਾਲ ਕੇਜਰੀਵਾਲ ਨੂੰ ਬਦਨਾਮ ਕੀਤਾ ਜਾ ਸਕੇ।
ਪਰ ਕੁੱਝ ਲੋਕ ਬਹੁਤ ਸਮਝਦਾਰ ਹਨ। ਇਹਨਾਂ ਚੀਜ਼ਾ ਨੂੰ ਭੱਲੀ-ਭਾਂਤੀ ਸਮਝਦੇ ਹਨ ਅਤੇ ਖਾਸ ਤੌਰ ਤੇ ਪੜ੍ਹੀਆਂ-ਲਿਖਿਆਂ ਤਬਕਾ ਕੇਜਰੀਵਾਲ ਨੂੰ ਬਹੁਤ ਪਸੰਦ ਕਰਦਾ ਹੈ। ਇਸ ਦਾ ਪੱਤਾ ਉਸ ਵੇਲੇ ਚਲਦਾ ਹੈ ਕਿ ਜਦੋਂ ਕੁੱਝ ਦਿਨ ਪਹਿਲਾ ਮੈਂ ਦੇਖ ਰਿਹਾ ਸੀ ਕਿ ਟਵਿਟਰ ਤੇ ਕਾਂਗ੍ਰੇਸ ਦੇ 34 ਲੱਖ, ਬੀਜੇਪੀ ਦੇ 25 ਲੱਖ ਅਤੇ ਆਮ ਆਦਮੀ ਪਾਰਟੀ ਦੇ 49 ਲੱਖ ਫੋਲੋਅਰ ਹਨ।
ਇਹਨਾਂ ਆਂਕੜੀਆਂ ਨੂੰ ਦੇਖਦੇ ਹੋਏ ਇਹ ਮੰਨਣ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੇ ਥੋੜੇ ਹੀ ਟਾਇਮ ਦੇ ਵਿੱਚ ਬਹੁਤ ਤਰੱਕੀ ਹਾਸਿਲ ਕੀਤੀ ਹੈ। ਜਿਵੇਂ ਕਿ ਕਾਂਗ੍ਰੇਸ ਅਤੇ ਬੀਜੇਪੀ ਬਹੁਤ ਹੀ ਪੁਰਾਣੀਆਂ ਅਤੇ ਮੰਝੀਆਂ ਹੋਇਆਂ ਪਾਰਟੀਆਂ ਹਨ ਪਰ ਆਮ ਆਦਮੀ ਪਾਰਟੀ ਨੇ ਲੋਕਾਂ ਵਿੱਚ ਆਪਣੀ ਛਾਪ ਛੱਡਣ ਦੇ ਮਾਮਲੇ ਵਿੱਚ ਉਹਨਾਂ ਨੂੰ ਕਈ ਗੁਣਾਂ ਪਿੱਛੇ ਛੱਡ ਦਿੱਤਾ ਹੈ।
ਸਾਡੇ ਦੇਸ਼ ਦਾ ਜਿਆਦਾ ਮੱਤਦਾਤਾ ਅਨਪੜ੍ਹ ਹੈ ਇਸਲਈ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਉਸ ਦੇ ਪਾਰਟੀ ਆਗੂਆਂ ਨੂੰ ਪੜ੍ਹੇ-ਲਿਖੇ ਤੋਂ ਅਲਗ ਵੀ ਆਪਣੀ ਪਹਿਚਾਣ ਬਣਾਉਣੀ ਜ਼ਰੂਰੀ ਹੈ। ਇਸ ਦੇ ਲਈ ਆਮ ਆਦਮੀ ਪਾਰਟੀ ਨੂੰ ਹੁਣ ਹਰ ਕੁੱਚੇ, ਗੱਲੀ, ਮੁੱਹਲੇ, ਕਸਬੇ, ਜਿਲ੍ਹੇ ਅਤੇ ਸੂਬੇ ਵਿੱਚ ਆਪਣੀ ਪਹਿਚਾਣ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਕਿ ਆਮ ਆਦਮੀ ਪਾਰਟੀ ਸਹੀਂ ਤਰੀਕੇ ਨਾਲ ਲੋਕਾਂ ਦੀ ਮਨਪਸੰਦ ਪਾਰਟੀ ਹੋਣਾ ਦਾ ਟੀਚਾ ਪੂਰਾ ਕਰ ਸਕੇਗੀ।
ਜੇਕਰ ਆਮ ਆਦਮੀ ਪਾਰਟੀ ਆਗੂ ਅਜਿਹਾ ਨਹੀਂ ਕਰਨਗੇ ਤਾਂ ਉਹਨਾਂ ਦਾ ਇਹ ਰੋਸ ਪ੍ਰਦਰਸ਼ਨ ਅਤੇ ਲੜ੍ਹਾਈ ਸ਼ਹਿਰਾ ਤੱਕ ਹੀ ਰਹਿ ਜਾਵੇਗੀ। ਕਿਸੇ ਵੀ ਨੈਸ਼ਨਲ ਪਾਰਟੀ ਨੂੰ ਕਾਮਯਾਬੀ ਲਈ ਘੱਟ ਤੋ ਘੱਟ 10-15 ਸਾਲ ਚਾਹੀਦੇ ਹੁੰਦੇ ਹਨ। ਪਰ ਆਮ ਆਦਮੀ ਪਾਰਟੀ ਨੇ ਦੋ ਸਾਲਾਂ ਵਿੱਚ ਹਿੰਦੂਸਤਾਨ ਦੇ ਵਿੱਚ ਆਪਣੀ ਪਕੜ ਪੱਕੀ ਕਰ ਲਈ ਹੈ। ਜਿਸ ਨੂੰ ਦੇਖਦੇ ਹੋਏ ਇਹ ਪਤਾ ਲਗਦਾ ਹੈ ਕਿ ਇਹ ਪਾਰਟੀ ਅੱਗਲੇ ਪੰਜ ਸਾਲਾਂ ਦੇ ਵਿੱਚ ਅਤੇ ਉਸਦੇ ਆਗੂ ਦੇਸ਼ ਨੂੰ ਤਰੱਕੀ ਦੇ ਰਸਤੇ ਅੱਗੇ ਲੈ ਜਾਣਗੇ। ਜਿਸ ਦੇ ਨਾਲ ਹਿੰਦੂਸਤਾਨ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਸਾਡੀ ਸਾਰੇ ਭਾਰਤਵਾਸੀਆਂ ਦੀ ਇਹ ਹੀ ਦੂਆ ਹੋਣਾ ਚਾਹੀਦੀ ਹੈ ਕਿ ਸ਼੍ਰੀ ਕੇਜਰੀਵਾਲ ਤੇ ਉਹਨਾਂ ਦੇ ਆਗੂ ਇਹ ਟੀਚਾ ਬਹੁਤ ਜਲਦੀ ਹੀ ਪੂਰਾ ਕਰ ਲੈਣ ਤਾਂ ਜੋ ਕਿ ਦੇਸ਼ ਦਾ ਭੰਲਾ ਸੰਭਵ ਹੋਵੇ।



