Skip to content
Independent perspectives. Global stories.
BREAKING

ਕਾਂਗਰਸ ਤੇ ਭਾਜਪਾ ਵਿਚਾਲੇ ਚੋਣਾਂ ਤੋਂ ਪਹਿਲਾਂ ਅਣਐਲਾਨਿਆ ਸਮਝੌਤਾ : ਕੇਜਰੀਵਾਲ

Share this story

ਵਾਰਾਨਸੀ 29 ਅਪ੍ਰੈਲ (ਪੀ.ਟੀ.)- ਜਾਸੂਸੀ ਤੇ ਰਾਬਰਟ ਵਾਡਰਾ ਵਿਵਾਦ ਦਾ ਮੁੱਦਾ ਉਠਾਉਂਦਿਆਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਤੇ ਭਾਜਪਾ ਵਿਚਾਲੇ ਚੋਣਾਂ ਤੋਂ ਪਹਿਲਾਂ ਅਣਐਲਾਨਿਆ ਸਮਝੌਤਾ ਹੈ। ਉਨ੍ਹਾਂ ਨੇ ਇਹ ਵੀ ਪੁੱਛਿਆ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁੱਦੇ ਲਈ ਉਮੀਦਵਾਰ ਨਰਿੰਦਰ ਮੋਦੀ ਨੇ ਇਕ ਦੂਸਰੇ ਦੇ ਲੋਕ ਸਭਾ ਹਲਕੇ ’ਚ ਪ੍ਰਚਾਰ ਕਿਉਂ ਨਹੀਂ ਕੀਤਾ? ਗੁਜਰਾਤ ਦੇ ਮੁਖ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਕੇਜਰੀਵਾਲ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਨੂੰ ਵਾਡਰਾ ਮੁੱਦੇ ’ਤੇ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਹੈ। ਜੇਕਰ ਇਸ ਮੁੱਦੇ ’ਤੇ ਭਾਜਪਾ ਸੱਚਮੁੱਚ ਹੀ ਗੰਭੀਰ ਹੈ ਤਾਂ ਭਾਜਪਾ ਦੀ ਅਗਵਾਈ ਵਾਲੀ ਰਾਜਸਥਾਨ ਸਰਕਾਰ ਨੇ ਵਾਡਰਾ ਵਿਰੁੱਧ ਐ¤ਫ.ਆਈ.ਆਰ. ਕਿਉਂ ਨਹੀਂ ਦਰਜ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ

ਤੇ ਕਾਂਗਰਸ ਨੇ ਆਪਸ ’ਚ ਹੱਥ ਮਿਲਾਇਆ ਹੋਇਆ ਹੈ। ਉਹ ਇੱਕ ਦੂਸਰੇ ਖਿਲਾਫ ਕੇਵਲ ਟਿਪਣੀਆਂ ਕਰਦੇ ਹਨ ਪ੍ਰੰਤੂ ਉਨ੍ਹਾਂ ਦੀ ਅਗਵਾਈ ਵਾਲੀਆਂ ਸਰਕਾਰਾਂ ਇੱਕ ਦੂਸਰੇ ਵਿਰੁੱਧ ਕਾਰਵਾਈ ਨਹੀਂ ਕਰਦੀਆਂ।

WRITTEN BY