ਪਟਿਆਲਾ, 29 ਅਪ੍ਰੈਲ (ਅਰਵਿੰਦਰ ਸਿੰਘ)-ਪਟਿਆਲਾ ਦੇ ਰਜਿੰਦਰਾ ਹਸਪਤਾਲ ਨੂੰ ਸੁਪਰ ਸਪੈਸ਼ਲਿਟੀ ਬਣਾਉਣ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਸਲਾਹਕਾਰ ਡਾ. ਕੇ.ਕੇ. ਤਲਵਾਰ ਦੀ ਦੇਖ ਰੇਖ ਵਿੱਚ ਪੀ.ਆਈ.ਆਈ. ਦੇ ਦੋ ਡਾਕਟਰਾਂ ਦੀਆਂ ਟੀਮਾਂ ਨੇ ਮੈਡੀਕਲ ਕਾਲਜ ਦਾ ਦੌਰਾ ਕਰਕੇ ਸੂਪਰ ਸਪੈਸ਼ਲਿਸਟ ਸਰਵਸਿਸਜ਼ ਲਈ ਲੱਗਣ ਵਾਲੀ ਮਸ਼ੀਨਰੀ ਦੀ ਸੂਚੀ ’ਤੇ ਵਿਚਾਰ ਚਰਚਾ ਕੀਤੀ। ੍ਯਪ੍ਰਿੰਸੀਪਲ ਡਾ. ਕੇ.ਡੀ. ਨੇ ਦੱਸਿਆ ਕਿ ਖੁਸ਼ੀ ਦੀ ਗੱਲ ਹੈ ਕਿ ਇਸ ਸਰਵਿਸਜ਼ ਲਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜਿਸ ਨਾਲ ਮੈਡੀਕਲ ਕਾਲਜ ਅਤੇ ਹਸਪਤਾਲ ਲਈ 60 ਕਰੋੜ ਦੀ ਮਸ਼ੀਨਰੀ ਦੀ ਖਰੀਦ ਕੀਤੀ ਜਾਣੀ ਹੈ। ਇਸ ਸਬੰਧ ਵਿੱਚ ਅੱਜ ਡਾ. ਤਲਵਾਰ ਡੀ.ਆਰ.ਐ¤ਮ.ਈ. ਅਤੇ ਪੀ.ਜੀ.ਆਈ. ਤੇ ਡਾਕਟਰਾਂ ਦੀਆਂ ਟੀਮਾਂ ਵੱਲੋਂ ਹਸਪਤਾਲ ਦਾ ਦੌਰਾ ਕੀਤਾ ਗਿਆ। ਡਾ. ਤਲਵਾਰ ਹੁਣ ਇਸ ਸਬੰਧੀ ਸੂਚੀ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜਣਗੇ।



