ਜਲੰਧਰ, 29 ਅਪ੍ਰੈਲ (ਪੀ.ਟੀ.)-ਸਹਿਤਕਾਰ ਦੇ ਖੇਤਰ ਦੀ ਉ¤ਘੀ ਹਸਤੀ ਅਤੇ ਸਿਟੀਜਨ ਅਰਬਨ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ 30 ਅਪ੍ਰੈਲ ਨੂੰ ਲੋਕ ਸਭਾ ਚੋਣਾਂ ’ਚ ਖੁੱਲ੍ਹ ਕੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਨ ਅਤੇ 100% ਵੋਟ ਪੋਲ ਦਾ ਕੀਰਤੀਮਾਨ ਕਾਇਮ ਕੀਤੀ ਜਾਵੇ। ਸਮਾਜ ਸੇਵਕ ਦੇ ਖੇਤਰ ’ਚ ਉ¤ਘਾ ਨਾਮਣਾ ਖੱਟਣ ਵਾਲੇ ਸ੍ਰੀ ਸ਼ਰਮਾ ਦਾ ਕਹਿਣਾ ਹੈ ਕਿ ਮੀਡੀਆ ਅਤੇ ਸੋਸ਼ਲ ਸੰਸਥਾਵਾਂ ਦੀ ਸਰਗਰਮੀ ਕਾਰਨ ਲੋਕਾਂ ’ਚ ਵੋਟ ਅਧਿਕਾਰ ਬਾਰੇ ਕਾਫੀ ਜਾਗ੍ਰਿਤੀ ਪਾਈ ਜਾ ਰਹੀ ਅਤੇ ਇਸ ਵਾਰ ਵੋਟਿੰਗ ਪੋਲਿੰਗ ਫੀਸਦੀ ’ਚ ਵੱਡਾ ਸੁਧਾਰ ਹੋਣ ਦੀ ਉਮੀਦ ਹੈ।
ਸ੍ਰੀ ਕੇ.ਕੇ. ਸ਼ਰਮਾ ਵੱਲੋਂ ਸਾਰੇ ਪੰਜਾਬੀਆਂ ਨੂੰ ਵੋਟ ਪਾਉਣ ਦਾ ਸੱਦਾ



