ਸ਼੍ਰੀ ਅਨੰਦਪੁਰ ਸਾਹਿਬ, 29 ਅਪ੍ਰੈਲ (ਦਵਿੰਦਰਪਾਲ ਸਿੰਘ)-ਅੱਜ ਅਨੰਦਪੁਰ ਸਾਹਿਬ ਤੋਂ ਪੋ¦ਿਗ ਬੂਥਾਂ ਲਈ ਚੋਣ ਟੋਲੀਆਂ ਰਵਾਨਾ ਹੋਈਆਂ। ਐਸ ਡੀ ਐਮ ਅਮਰਜੀਤ ਬੈਂਸ ਨੇ ਦੱਸਿਆ ਕਿ ਹਰੇਕ ਬੂਥ ਤੇ ਪ੍ਰਜੈਡਿੰਗ ਅਫਸਰ, ਅਸਿਸਟੈਂਟ ਪ੍ਰਜੈਡਿੰਗ ਅਫਸਰ ਤੇ ਦੋ ਪੋ¦ਿਗ ਅਫਸਰਾਂ ਸਮੇਤ ਸੁਰੱਖਿਆ ਅਮਲਾ ਤਾਇਨਾਤ ਕੀਤੇ ਗਏ ਹਨ। ਸਮੁੱਚੇ ਚੋਣ ਅਮਲੇ ਨੂੰ ਆਪੋ ਆਪਣੀਆਂ ਥਾਵਾਂ ਤੇ ਪਹੁੰਚਾਉਣ ਲਈ 39 ਵੱਡੀਆਂ ਅਤੇ 19 ਛੋਟੀਆਂ ਬੱਸਾਂ ਦਾ ਇੰਤਜਾਮ ਕੀਤਾ ਗਿਆ ਹੈ। ਇਕ ਸੁਆਲ ਦੇ ਜੁਆਬ ਵਿਚ ਉਨ੍ਹਾਂ ਦੱਸਿਆ ਕਿ ਸਾਰੇ ਮੁਲਾਜਮ ਆਪੋ ਆਪਣੀਆਂ ਥਾਵਾਂ ਤੇ ਰਾਤ ਨੂੰ ਪਹੁੰਚ ਜਾਣਗੇ ਤੇ 30 ਤਾਰੀਖ ਸਵੇਰੇ 6 ਵਜੇ ਪੋ¦ਿਗ ਬੂਥ ਤੇ ਹੋਣੇ ਜਰੂਰੀ ਹਨ। ਸਵੇਰੇ 7 ਵਜੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਜਾਵੇਗਾ ਜੋ ਸ਼ਾਮ 6 ਵਜੇ ਤੱਕ ਮੁਕੰਮਲ ਹੋ
ਜਾਵੇਗਾ। ਐਸ ਡੀ ਐਮ ਨੇ ਕਿਹਾ ਕਿ ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਹਨ ਤੇ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਪੇਸ਼ ਨਹੀ ਆਉਣ ਦਿਤੀ ਜਾਵੇਗੀ। ਦੂਜੇ ਪਾਸੇ ਇਨਾਂ ਸਾਰੇ ਬੂਥਾਂ ਤੇ ਸੁਰੱਖਿਆ ਦੇ ਪ੍ਰਬੰਧ ਕਰ ਰਹੇ ਡੀ ਐਸ ਪੀ ਬਲਰਾਜ ਸਿੰਘ ਨੇ ਦੱਸਿਆ ਕਿ ਇਸ ਲਈ ਤਕਰੀਬਨ 600 ਪੁਲਿਸ ਮੁਲਾਜਮਾਂ ਦੀ ਡਿਊਟੀ ਲਗਾਈ ਗਈ ਹੈ । ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਸਾਰੇ ਇੰਤਜਾਮ ਮੁਕੰਮਲ ਹੋ ਗਏ ਹਨ ਤੇ ਚੌਣਾਂ ਦਾ ਸਾਰਾ ਕੰਮ ਸ਼ਾਤਮਈ ਤਰੀਕੇ ਨਾਲ ਮੁਕੰਮਲ ਕਰ ਲਿਆ ਜਾਵੇਗਾ।



