ਬੰਗਾ, 2 ਜੂਨ (ਸੁਖਜਿੰਦਰ ਸਿੰਘ ਬਖਲੌਰ)- ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ 8 ਜੂਨ ਨੂੰ ਬੰਗਾ ਵਿਖੇ ਸ਼ੁਕਰਾਨਾ ਸਮਾਗਮ ਚ ਅਨਮੋਲ ਪੈਲਸ ਆਉਣਗੇ। ਇਹ ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ ਬੰਗਾ ਸਤਵੀਰ ਸਿੰਘ ਪੱਲੀ ਝਿੱਕੀ ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਬੰਗਾ ਹਲਕੇ ਦੀਆਂ ਸਮੱਸਿਆਵਾਂ ਵੀ ਸੁਣਨਗੇ।ਉਨ੍ਹਾਂ ਦੱਸਿਆ ਕਿ ਬੰਗਾ ਹਲਕੇ ਹੋਣ ਕੰਮਾਂ ਦੀ ਰਿਪੋਰਟ ਬਣਾਈ ਜਾਵੇਗੀ ਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੰਗਾ ਸ੍ਰੀ ਆਨੰਦਪੁਰ ਸਾਹਿਬ ਪ੍ਰਾਜੈਕਟ ਨੂੰ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇਗਾ।ਇਸ ਮੌਕੇ ਸਾਬਕਾ ਵਿਧਾਇਕ ਚੌਧਰੀ ਮੋਹਨ ਸਿੰਘ ਬੰਗਾ, ਦਰਬਜੀਤ ਸਿੰਘ ਪੂੰਨੀਆ ਪ੍ਰਧਾਨ ਯੂਥ ਵਿੰਗ ਹਲਕਾ ਬੰਗਾ, ਰਘਵੀਰ ਸਿੰਘ ਬਿੱਲਾ, ਹਰਭਜਨ ਸਿੰਘ ਭਰੋਲੀ, ਜਤਿੰਦਰ ਕੌਰ ਮੂੰਗਾ, ਜਰਨੈਲ ਸਿੰਘ,ਸਰਬਜੀਤ ਸਿੰਘ ਸਾਬੀ, ਮਲਕੀਤ ਸਿੰਘ ਬਾਹੜੋਵਾਲ, ਕਮਲਜੀਤ ਬੰਗਾ,ਹਰੀਸ਼ ਸੋਧੀ, ਰਮਨਦੀਪ ਸਿੰਘ ਜੱਸੀ ਆਦਿ ਹਾਜ਼ਰ ਸਨ।