ਸ਼ੇਰਪੁਰ, 2 ਜੂਨ (ਹਰਜੀਤ ਕਾਤਿਲ)- ਬਲਾਕ ਸੇਰਪੁਰ ਦੇ ਪਿੰਡ ਰਾਮਨਗਰ ਛੰਨਾਂ ਵਿਖੇ ਪਰਸੋ ਸਿਖਰ ਦੁਪਿਹਰ ਤੋ ਆਪਣੇ ਪ੍ਰੀਵਾਰ ਨੂੰ ਇਨਸਾਫ ਦਿਵਾਉਣ ਲਈ ਵਰਦੀ ਅੱਗ ਵਿਚ 100 ਫੁੱਟ ਉਚੀ ਪਾਣੀ ਵਾਲੀ ਟੈਂਕੀ ਤੇ ਜਾ ਬੈਠੀਆਂ ਸੁਖਦੀਪ ਕੌਰ ਤੇ ਮਨਪ੍ਰੀਤ ਕੌਰ (ਦੋਵੇ ਸਕੀਆਂ ਭੈਣਾਂ) ਦੇ ਕਸ਼ਟਾਂ ਦੀ ਘੜੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ । ਬੱਚੀਆਂ ਦੇ ਪਿਤਾ ਸਿਵਦਿਆਲ ਸਿੰਘ ਦਾ ਆਪਣੀਆਂ ਭੈਣਾ ਨਾਲ ਇਕ ਜਮੀਨੀ ਵਿਵਾਦ ਚੱਲ ਰਿਹਾ ਹੈ ਪਰਸੋ ਉਨਾਂ ਦੀਆਂ ਭੂਆ ਅਤੇ ਕੁਝ ਹੋਰ ਵਿਅਕਤੀਆਂ ਨੇ ਜਮੀਨ ਤੇ ਆਕੇ ਜਬਰਦਸਤੀ ਕਬਜਾ ਕਰਨ ਦੀ ਕੋਸਿਸ ਕੀਤੀ ਸੀ। ਮਾਮਲਾ ਹੱਲ ਹੌਣ ਦੀ ਬਜਾਏ ਦਿਨੋ – ਦਿਨ ਗੰਭੀਰ ਹੁੰਦਾ ਜਾ ਰਿਹਾ ਸਾਰਾ ਪਿੰਡ ਅਤੇ ਇਲਾਕੇ ਦੀਆਂ ਇਨਸਾਫ ਪਸੰਦ ਜਥੇਬੰਦੀਆਂ ਪ੍ਰੀਵਾਰ ਦੀ ਹਮਾਇਤ ਤੇ ਖੜੀਆਂ ਹਨ। 1 ਜੂਨ ਦੀ ਰਾਤ ਭਾਵੇ ਪ੍ਰਸਾਸਨ ਵੱਲੋ ਦੋਵੇ ਧਿਰਾ ਨਾਲ ਗੱਲ ਬਾਤ ਕਰਕੇ ਮਸਲਾ ਸੁਲਝਾਉਣ ਲਈ ਅੱਜ ਥਾਨਾ ਸੇਰਪੁਰ ਵਿਖੇ ਦੋਵੇ ਧਿਰਾ ਅਤੇ ਕਿਸਾਨ ਆਗੂ ਦੀ ਮੀਟਿੰਗ ਰੱਖੀ ਗਈ ਸੀ ਪ੍ਰੰਤੂ ਦੋਵੇ ਧਿਰਾ ਆਪੋ ਆਪਣੀ ਜਿਦ ਤੇ ਅੜੀਆਂ ਹੋਈਆਂ ਹਨ , ਪਹਿਲੀ ਧਿਰ ਦੇ ਮੈਂਬਰ ਜਬਰਦਸਤੀ ਜਮੀਨ ਵਾਹੁਣ ਵਾਲਿਆਂ ਤੇ ਪਰਚਾ ਦਰਜ ਕਰਨ ਅਤੇ ਉਹਨਾ ਦੀ ਮੱਦਦ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਜਦ ਕਿ ਦੂਸਰੀ ਧਿਰ ਜਬਰਦਸਤੀ ਜਮੀਨ ਤੇ ਕਬਜਾ ਕਰਨਾ ਚਾਹੁੰਦੀ ਹੈ, ਜਿਸ ਕਰਕੇ ਰੱਖੀ ਮੀਟਿੰਗ ਬੇ- ਅਸਰ ਰਹੀ । ਪਿੰਡ ਦੇ ਪਤਵੰਤੇ ਵਿਆਕਤੀਆਂ ਵੱਲੋ ਵੀ ਦੂਸਰੀ ਧਿਰ ਨੂੰ ਮਨਾਉਣਾ ਚਾਹਿਆ ਤਾਂ ਉਹ ਕਿਸੇ ਲੀਹ ਤੇ ਨਾ ਆਉਦੇ ਦੇਖ ਦੁਖੀ ਹੋਈਆਂ ਬੱਚੀਆਂ ਨੇ ਪਾਣੀ ਵਾਲੀ ਟੈਂਕੀ ਉਪਰ ਹੀ ਆਪਣੀ ਅਣਮਿੱਥੇ ਸਮੇ ਲਈ ਭੁੱਖ ਹੜਤਾਲ ਸੁਰੂ ਕਰ ਦਿੱਤੀ ਹੈ ਇਸ ਦੇ ਨਾਲ ਹੀ ਇਹਨਾ ਬੱਚੀਆਂ ਦਾ ਭਰਾ ਜਗਜੋਤ ਸਿੰਘ , ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਦਾ ਦੇ ਬਲਾਕ ਪ੍ਰਧਾਨ ਬਲਵੰਤ ਸਿੰਘ ਛੰਨਾਂ ਅਤੇ ਕਾਂਗਰਸ ਦੇ ਜਿਲਾਂ ਜਰਨਲ ਸੈਕਟਰੀ ਮਨਜੀਤ ਸਿੰਘ ਭੱਠਲ ਅਣਮਿਥੇ ਸਮੇ ਲਈ ਭੁੱਖ ਹੜਤਾਲ ਤੇ ਬੈਠ ਗਏ ਹਨ। ਇਸ ਮੌਕੇ ਸਮੂਹ ਪਿੰਡ ਵਾਸੀਆਂ ਤੋ ਇਲਾਵਾ ਇਲਾਕੇ ਦੀਆਂ ਇਨਸਾਫ ਪਸੰਦ ਜਥੇਬੰਦੀਆਂ ਹਾਜਰ ਸਨ।