Skip to content
Independent perspectives. Global stories.
BREAKING

ਪਿੰਡ ਅਰਨੇਟੂ ਦੇ ਗੁਰਦੁਆਰਾ ਸਾਹਿਬ ਵਿੱਚ ਗੋਲੀ ਚੱਲੀ-ਮਾਹੌਲ ਤਣਾਅ ਪੂਰਨ

Share this story

ਬਾਦਸ਼ਾਹਪੁਰ, 31 ਮਈ (ਗੁਰਪ੍ਰਕਾਸ਼ ਸਿੰਘ ਧੰਜੂ)- ਹਲਕਾ ਸ਼ੁਤਰਾਣਾ ਦੇ ਪਿੰਡ ਅਰਨੇਟੂ ਦੇ ਗੁਰਦੁਆਰਾ ਸਾਹਿਬ ਦੇ ਗਰੰਥੀ ਸਿੰਘ ਦਾ ਗੁਰਦੁਆਰਾ ਕਮੇਟੀ ਨਾਲ ਮਤਭੇਦ ਹੋਣ ਕਾਰਨ ਡਿਊਟੀ ਛੱਡ ਕੇ ਜਾਣ ਤੋਂ ਪਿੰਡ ਦੇ ਜਿਮੀਂਦਾਰ ਪਰਿਵਾਰਾਂ ਅਤੇ ਬਾਜੀਗਰ ਬਰਾਦਰੀ ਦੇ ਲੋਕਾਂ ਵਿੱਚਕਾਰ ਸਥਿੱਤੀ ਤਣਾਅ ਪੂਰਨ ਬਣ ਗਈ।ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਵਿਹੜੇ ਵਿੱਚ ਹੋਏ ਇਕੱਠ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਹਵਾਈ ਫਾਇਰ ਕੀਤੇ ਜਾਣ ਕਾਰਨ ਸਥਿੱਤੀ ਹੋਰ ਉਲਝ ਗਈ ਅਤੇ ਮੌਕੇ ਤੇ ਭਾਰੀ ਗਿਣਤੀ ਵਿੱਚ ਲੋਕ ਗੁਰਦੁਆਰਾ ਸਾਹਿਬ ਦੇ ਬਰਾਂਡੇ ਵਿੱਚ ਜੁੱਤੀਆਂ ਸਮੇਤ ਫਿਰਦੇ ਰਹੇ ਅਤੇ ਮੌਕੇ ‘ਤੇ ਪਹੁੰਚੇ ਪੱਤਰਕਾਰਾਂ ਨਾਲ ਵੀ ਇੱਕ ਬਰਾਦਰੀ ਦੀ ਨੁਮਾਇੰਦਗੀ ਕਰ ਰਹੇ ਵਿਅਕਤੀਆਂ ਨੇ ਬਦਸਲੂਕੀ ਕੀਤੀ। ਕਮੇਟੀ ਮੈਂਬਰ ਅਤੇ
ਗਰਾਮ ਪੰਚਾਇਤ ਅਰਨੇਟੂ ਖੁਰਦ ਦੇ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਗੁਰੂਘਰ ਦਾ ਗ੍ਰੰਥੀ ਜਸਵੰਤ ਸਿੰਘ ਕਮੇਟੀ ਵੱਲੋਂ ਗੁਰੂਘਰ ਵਿੱਚ ਗੋਲਕ ਰੱਖਣ ਤੋਂ ਨਰਾਜ ਚੱਲ ਰਿਹਾ ਸੀ ਜੋ ਕਿ ਬੀਤੇ ਦਿਨ ਪ?ਬੰਧਕ ਕਮੇਟੀ ਨੂੰ ਸੂਚਨਾ ਦੇਕੇ ਡਿਊਟੀ ਛੱਡ ਗਿਆ ਸੀ ਜਿਸ ਕਾਰਨ ਪਿੰਡ ਦੇ ਲੋਕ ਨਰਾਜ ਚੱਲ ਰਹੇ ਹਨ। ਜਦੋਂ ਕਿ ਪਿੰਡ ਵਿੱਚ ਰਹਿੰਦੇ ਹੋਰ ਬਰਾਦਰੀਆਂ ਦੇ ਲੋਕ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਉੱਪਰ ਦੋਸ਼ ਲਾ ਰਹੇ ਹਨ ਕਿ ਗ੍ਰੰਥੀ ਸਿੰਘ ਨੂੰ ਕਮੇਟੀ ਨੇ ਧੱਕੇ ਨਾਲ ਜਲੀਲ ਕਰਕੇ ਗੁਰਦੁਆਰੇ ਵਿੱਚੋਂ ਕੱਢਿਆ ਹੈ ਅਤੇ ਪਿੰਡ ਦੇ ਜਿਆਦਾਤਰ ਲੋਕ ਗ੍ਰੰਥੀ ਸਿੰਘ ਨੂੰ ਕੱਢਣ ਦਾ ਵਿਰੋਧ ਕਰ ਰਹੇ ਹਨ। ਉਹਨਾਂ ਕਮੇਟੀ ਮੈਂਬਰ ਦੇ ਪੁੱਤਰ ਉੱਪਰ ਪੰਚਾਇਤੀ ਇਕੱਠ ਦੌਰਾਨ ਗੋਲੀ ਚਲਾਉਣ ਦਾ ਦੋਸ਼ ਲਾਇਆ । ਮੌਕੇ ਤੇ ਹਾਜਿਰ ਲੋਕਾਂ ਨੇ ਹਲਕਾ ਵਿਧਾਇਕ ਅਤੇ ਸਰਕਾਰ ਵਿਰੋਧੀ ਨਾਅਰੇਬਾਜੀ ਵੀ ਕੀਤੀ। ਜਦੋਂ ਇਸ ਸਬੰਧੀ ਡੀਐਸਪੀ ਪਾਤੜਾਂ ਸੁਖਅੰਮ੍ਰਿਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਝਗੜਾ ਹੋਣ ਅਤੇ ਹਵਾਈ ਫਾਇਰ ਕੀਤੇ ਜਾਣ ਦੀ ਸੂਚਨਾ ਮਿਲੀ ਸੀ ਜਿਸ ਉਪਰੰਤ ਪੁਲਸ ਨੇ ਮੌਕੇ ਤੇ ਪਹੁੰਚਕੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੌਕੇ ਤੇ ਹਾਜਿਰ ਲੋਕਾਂ ਦੇ ਬਿਆਨ ਦਰਜ ਕਰਕੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਐਸ ਐਚ ਓ ਘੱਗਾ ਗੁਰਮੀਤ ਸਿੰਘ, ਚੋੰਕੀ ਇੰਚਾਰਜ ਬਾਦਸ਼ਾਹ ਪੁਰ ਨਿਰਮਲ ਸਿੰਘ ਪੁਲਿਸ ਪਾਰਟੀ ਸਮੇਤ ਸਥਿੱਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਸਨ

WRITTEN BY