Skip to content
Independent perspectives. Global stories.
BREAKING

ਮਜੀਠੀਏ ਵਿਰੁੱਧ ਜਥੇਦਾਰ ਸਾਹਿਬਾਨ ਹਜ਼ੂਰ ਸਾਹਿਬ ਦੇ ਜਥੇਦਾਰ ਦੀ ਤਰ੍ਹਾਂ ਫ਼ੌਰੀ ਸਿੱਖੀ ਰਵਾਇਤਾਂ ਅਨੁਸਾਰ ਕਾਰਵਾਈ ਕਰਨ : ਮਾਨ

Share this story

image ਅੰਮ੍ਰਿਤਸਰ, 28 ਅਪ੍ਰੈਲ (ਪੀ.ਟੀ.ਬਿਊਰੋ)-ਠਜਦੋਂ ਗੁਰੂ ਹਰਰਾਇ ਸਾਹਿਬ ਜੀ ਨੇ ਆਪਣੇ ਪੱੁਤਰ ਰਾਮਰਾਇ ਵੱਲੋਂ ਗੁਰਬਾਣੀ ਦੇ ਸ਼ਬਦਾਂ ਨਾਲ ਛੇੜਛਾੜ ਕਰਨ ਦੀ ਬਦੌਲਤ ਪੁੱਤਰ ਰਾਮਰਾਇ ਨੂੰ ਹੁਕਮ ਕੀਤਾ ਸੀ ਕਿ ਜਿੱਧਰ ਨੂੰ ਤੇਰਾ ਮੂੰਹ ਹੈ, ਉਧਰ ਨੂੰ ਹੀ ਚਲਿਆ ਜਾਹ ਅਤੇ ਸਾਨੂੰ ਅੱਜ ਤੋ ਆਪਣਾ ਮੂੰਹ ਨਾ ਦਿਖਾਈ । ਜਦੋਂ ਗੁਰੂ ਸਾਹਿਬ ਨੇ ਆਪਣੇ ਪੁੱਤਰ ਬਾਬਾ ਰਾਮਰਾਇ ਨੂੰ ਹੀ ਗੁਰਬਾਣੀ ਨੂੰ ਤੋੜਨ-ਮਰੋੜਨ ਦੇ ਬਦਲੇ ਸਦਾ ਲਈ ਛੇਕ ਦਿੱਤਾ ਸੀ, ਤਾਂ ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਦਸਵੀਂ ਪਾਤਸ਼ਾਹੀ ਦੇ ਸ਼ਬਦ ਠਨਿਸਚ੍ਹੈ ਕਰ ਆਪਣੀ ਜੀਤ ਕਰੋਂਠ ਨੂੰ ਬਦਲਕੇ ਨਿਸਚ੍ਹੈ ਕਰ ਜੇਟਲੀ ਦੀ ਜੀਤ ਕਰੋਂ ਕਹਿ ਕੇ ਗੁਰਬਾਣੀ ਦਾ ਅਪਮਾਨ ਕੀਤਾ ਹੈ ਅਤੇ ਗੁਰੂ ਸਾਹਿਬਾਨ ਦੇ ਸ਼ਬਦਾਂ ਨੂੰ ਤਰੋੜਨ-ਮਰੋੜਨ ਦੀ ਗੁਸਤਾਖੀ ਕੀਤੀ ਹੈ ਤਾਂ ਉਸ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਅਤੇ ਦੂਸਰੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਬਿਨ੍ਹਾਂ ਕਿਸੇ ਤਰ੍ਹਾਂ ਦੀ ਦੇਰੀ ਕਰਿਆ ਸਿੱਖੀ ਰਿਵਾਇਤਾਂ ਅਨੁਸਾਰ ਸ. ਮਜੀਠੀਏ ਵਿਰੱੁਧ ਕਾਰਵਾਈ ਕਰਕੇ ਸਾਬਤ ਕਰਨਾ ਬਣਦਾ ਹੈ ਕਿ ਉਹ ਖ਼ਾਲਸਾ ਪੰਥ ਦੇ ਜਥੇਦਾਰ ਹਨ ਨਾ ਕਿ ਬਾਦਲ ਪਰਿਵਾਰ ਦੇ ।’’
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖੀ ਮਹਾਨ ਰਿਵਾਇਤਾਂ ਨੂੰ ਹਰ ਕੀਮਤ ਤੇ ਕਾਇਮ ਰੱਖਣ ਅਤੇ ਹੁਕਮਰਾਨਾਂ ਦੀ ਚਾਪਲੂਸੀ ਕਰਨ ਵਾਲੇ ਸਵਾਰਥੀ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਨ ਤੇ ਖੜ੍ਹਾ ਕਰਕੇ ਅਵੱਸ ਸਜ਼ਾ ਲਗਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ ਨੇ ਜੋ ਬਿਕਰਮ ਸਿੰਘ ਮਜੀਠੀਆ ਵਿਰੁੱਧ ਫੈਸਲਾ ਕੀਤਾ ਹੈ, ਉਹ ਸਿੱਖ ਕੌਮ ਦੀਆਂ ਭਾਵਨਾਵਾ ਅਨੁਸਾਰ ਸਵਾਗਤਯੋਗ ਹੈ । ਜਿਨ੍ਹਾਂ ਨੇ ਬਾਦਲਾਂ ਦੇ ਦੁਨਿਆਵੀ ਸਿਆਸੀ ਪ੍ਰਭਾਵ ਨੂੰ ਬਿਲਕੁਲ ਪ੍ਰਵਾਨ ਨਾ ਕਰਕੇ ਸਾਬਤ ਕਰ ਦਿੱਤਾ ਹੈ ਕਿ ਗੁਰੂਘਰ ਵਿਚ ਸਿੱਖੀ ਸੋਚ, ਅਸੂਲ ਅਤੇ ਨਿਯਮ ਹੀ ਸ੍ਰੇਸ਼ਟ ਹਨ । ਉਸੇ ਰੋਸ਼ਨੀ ਵਿਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਮਲ ਕਰਦੇ ਹੋਏ ਮੁਤੱਸਵੀ ਜਮਾਤਾਂ ਅਤੇ ਖ਼ਾਲਸਾ ਪੰਥ ਵਿਚ ਮੂਖੋਟੇ ਚਾੜ੍ਹਕੇ ਬੈਠੇ ਉਹਨਾਂ ਦੀਆਂ ਸਾਜ਼ਿਸਾਂ ਦੇ ਭਾਈਵਾਲਾਂ ਨੂੰ ਬਿਲਕੁਲ ਵੀ ਨਹੀਂ ਬਖ਼ਸਣਾ ਚਾਹੀਦਾ । ਸ. ਮਾਨ ਨੇ ਇਸ ਗੱਲ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਦਮਦਮੀ ਟਕਸਾਲ, ਸੰਤ ਸਮਾਜ ਵੱਲੋ ਉਹਨਾਂ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਹਰਸਿਮਰਤ ਕੌਰ ਬਾਦਲ ਜਿਨ੍ਹਾਂ ਨੇ ਗੈਰ ਕਾਨੂੰਨੀ ਤਰੀਕੇ ਕਰੋੜਾਂ, ਅਰਬਾਂ ਰੁਪਏ ਇਕੱਤਰ ਕੀਤੇ ਹਨ, ਉਹਨਾਂ ਬਾਦਲ ਦਲੀਆਂ ਨੂੰ ਮਦਦ ਕੀਤੀ ਗਈ ਹੈ, ਜਿਨ੍ਹਾਂ ਨੇ ਰੇਤਾ-ਬਜਰੀ, ਡਰੱਗ ਮਾਫੀਆ, ਕੇਬਲ ਨੈੱਟਵਰਕ, ਹੋਟਲਾਂ ਅਤੇ ਟ੍ਰਾਸਪੋਰਟ ਦੇ ਸਮੱੁਚੇ ਧੰਦੇ ਨੂੰ ਗੈਰ ਕਾਨੂੰਨੀ ਤਰੀਕੇ ਆਪਣੇ ਕਬਜੇ ਵਿਚ ਕਰਕੇ ਪੰਜਾਬ ਵਿਚ ਸਮਾਜਿਕ ਬੁਰਾਈਆਂ ਨੂੰ ਜਨਮ ਦਿੱਤਾ ਹੈ ਅਤੇ ਪੰਜਾਬ ਵਿਚ ਨਸ਼ੀਲੀਆਂ ਵਸਤਾਂ ਦੇ ਕਾਰੋਬਾਰਾਂ ਨੂੰ ਸਰਪ੍ਰਸਤੀ ਦਿੱਤੀ ਹੈ । ਦੂਸਰੇ ਪਾਸੇ ਜਿਨ੍ਹਾਂ ਜਥੇਬੰਦੀਆਂ ਦਲ ਖ਼ਾਲਸਾ, ਪੰਚ ਪ੍ਰਧਾਨੀ, ਸਿੱਖ ਯੂਥ ਆਫ਼ ਅਮਰੀਕਾ ਅਤੇ ਹੋਰਨਾਂ ਨੇ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤਾ ਹੈ, ਉਹ ਅਜਿਹੇ ਅਮਲ ਕਰਕੇ ਕੀ ਹੁਕਮਰਾਨ ਬਾਦਲ-ਬੀਜੇਪੀ ਨੂੰ ਫਾਇਦਾ ਨਹੀਂ ਪਹੁੰਚਾਉਣਾ ਚਾਹੁੰਦੇ? ਉਹ ਜਮਹੂਰੀਅਤ ਅਮਲ ਦਾ ਵਿਰੋਧ ਕਰਕੇ ਕਿਸ ਢੰਗ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਅਮਲੀ ਰੂਪ ਦੇਣਾ ਚਾਹੁੰਦੇ ਹਨ । ਉਹਨਾਂ ਕਿਹਾ ਕਿ ਅਸੀਂ ਤਾਂ ਸਿੱਖ ਕੌਮ ਨੂੰ ਉਸ ਸਮੇਂ ਹੀ ਸੁਚੇਤ ਕਰ ਦਿੱਤਾ ਸੀ, ਜਦੋ ਜਸਵੀਰ ਸਿੰਘ ਰੋਡੇ ਅਤੇ ਦਮਦਮੀ ਟਕਸਾਲ ਦੇ ਕੁਝ ਨੁਮਾਇੰਦਿਆਂ ਵੱਲੋ ਚੌਕ ਮਹਿਤਾ ਵਿਖੇ ਆਰਥਐਸ਼ਐਸ਼ ਦੇ ਮੁੱਖੀ ਸ੍ਰੀ ਸੁਦਰਸ਼ਨ ਨੂੰ ਬੁਲਾਕੇ ਮੀਟਿੰਗਾਂ ਕੀਤੀਆਂ ਸਨ ਅਤੇ ਸਨਮਾਨਤ ਕੀਤਾ ਗਿਆ ਸੀ ਕਿ ਸਾਜ਼ਸੀ ਢੰਗ ਨਾਲ ਹੁਣ ਸਿੱਖ ਕੌਮ ਅਤੇ ਸਿੱਖ ਧਰਮ ਉਤੇ ਗੁੱਝੇ ਹਮਲੇ ਹੋਣਗੇ ਅਤੇ ਸਿੱਖੀ ਮਹਾਨ ਰਿਵਾਇਤਾਂ ਦਾ ਮਲੀਆ-ਮੇਟ ਕਰਨ ਲਈ ਸੰਤ ਸਮਾਜ ਅਤੇ ਦਮਦਮੀ ਟਕਸਾਲ ਹੀ ਮੋਹਰੀ ਭੂਮਿਕਾ ਨਿਭਾਉਣਗੇ । ਜੋ ਅੱਜ ਪ੍ਰਤੱਖ ਹੋ ਗਿਆ ਹੈ ਕਿ ਜਦੋ ਸਮੱੁਚੀ ਸਿੱਖ ਕੌਮ ਬਾਦਲਾਂ-ਬੀਜੇਪੀ ਦੀ ਵਿਰੋਧਤਾ ਕਰ ਰਹੀ ਹੈ, ਇਹ ਸੰਸਥਾਵਾ ਉਹਨਾਂ ਨੂੰ ਗੈਰ ਦਲੀਲ ਤਰੀਕੇ ਮਦਦ ਕਰ ਰਹੀਆਂ ਹਨ ।
ਉਹਨਾਂ ਕਿਹਾ ਕਿ ਜਦੋ ਸੰਤ ਬਾਬਾ ਹਰਖੋਵਾਲ ਵਾਲੇ, ਸੰਤ ਬਾਬਾ ਬੀੜ ਬੱੁਢਾ ਸਾਹਿਬ ਵਾਲੇ, ਸਭਰਾਓ ਵਾਲੇ, ਸੁਰ ਸਿੰਘ ਵਾਲੇ, ਸਤਲਾਣੀ ਵਾਲੇ, ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਹੋਰ ਮਾਝੇ ਅਤੇ ਦੁਆਬੇ ਵਿਚ ਵੱਖ-ਵੱਖ ਸੰਪ੍ਰਦਾਵਾ ਨਾਲ ਸੰਬੰਧਤ ਬਾਬਿਆਂ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੀ ਖੁੱਲ੍ਹੇ ਰੂਪ ਵਿਚ ਮਦਦ ਕੀਤੀ ਹੈ ਤਾਂ ਸੰਤ ਸਮਾਜ, ਦਮਦਮੀ ਟਕਸਾਲ, ਬੱੁਢਾ ਦਲ, ਤਰੁਣਾ ਦਲ ਜੋ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਅਖ਼ਵਾਉਦੀਆਂ ਹਨ, ਉਹ ਰਿਸਵਤਖੋਰ ਅਤੇ ਬੁਰਾਈਆਂ ਦੀ ਸਰਪ੍ਰਸਤੀ ਕਰਨ ਵਾਲੇ ਬਾਦਲ ਦਲੀਆਂ ਨੂੰ ਮਦਦ ਕਰਕੇ ਗੁਰੂ ਸਾਹਿਬਾਨ ਦੀ ਕਿਹੜੀ ਸੋਚ ਨੂੰ ਮਜਬੂਤ ਕਰ ਰਹੀਆਂ ਹਨ ?

WRITTEN BY