Skip to content
Independent perspectives. Global stories.
BREAKING

ਪਾਕਿਸਤਾਨ ਵੱਲੋਂ ਮੁੜ ਜੰਗਬੰਦੀ ਦੀ ਉਲੰਘਣਾ

Share this story

ggg ਜੰਮੂ, 28 ਅਪ੍ਰੈਲ (ਪੀ.ਟੀ.)-ਪਾਕਿਸਤਾਨੀ ਫੌਜ ਨੇ ਪਿਛਲੇ 4 ਦਿਨਾਂ ਦੌਰਾਨ ਅੱਜ ਦੂਸਰੀ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਤੇ ਰਾਜੌਰੀ ਜਿਲ੍ਹੇ ਵਿਚ ਨਿਯੰਤਰਣ ਰੇਖਾ ਦੇ ਨਾਲ ਭਾਰਤੀ ਚੌਂਕੀਆਂ ਉਪਰ ਛੋਟੇ ਤੇ ਸਵੈਚਾਲਿਤ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਜਿਸ ਦਾ ਸਰਹੱਦ ਉਪਰ ਨਜਰ ਰੱਖ ਰਹੇ ਭਾਰਤੀ ਜਵਾਨਾਂ ਨੇ ਵੀ ਮੋੜਵਾਂ ਜਵਾਬ ਦਿੱਤਾ ਤੇ ਦੋਨਾਂ ਪਾਸਿਆਂ ਤੋਂ ਕੁਝ ਸਮਾਂ ਗੋਲੀਬਾਰੀ ਹੁੰਦੀ ਰਹੀ। ਇਹ ਜਾਣਕਾਰੀ ਦਿੰਦਿਆਂ ਰਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਦੋਨਾਂ ਪਾਸਿਆਂ ਤੋਂ ਰੁਕ ਰੁਕ ਕੇ ਗੋਲੀਬਾਰੀ ਕੁਝ ਸਮਾਂ ਜਾਰੀ ਰਹੀ। ਬੁਲਾਰੇ ਨੇ ਦਸਿਆ ਕਿ ਗੋਲੀਬਾਰੀ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਤੇ ਨਾ ਹੀ ਕੋਈ ਜਖਮੀ ਹੋਇਆ ਹੈ। 25 ਅਪ੍ਰੈਲ ਨੂੰ ਵੀ ਪਾਕਿਸਤਾਨ ਨੇ

ਜੰਗਬੰਦੀ ਦੀ ਉਲੰਘਣਾ ਕਰਦਿਆਂ ਪੁਣਛ ਜਿਲ੍ਹੇ ਦੇ ਡੋਡਾ ਬਟਾਲੀਅਨ ਖੇਤਰ ਵਿਚ ਭਾਰਤੀ ਚੌਂਕੀਆਂ ਉਪਰ ਗੋਲੀਬਾਰੀ ਕੀਤੀ ਸੀ। ਇਥੇ ਵਰਣਨਯੋਗ ਹੈ ਕਿ ਫੌਜ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਅੱਤਵਾਦੀ ਘੁਸਪੈਠ ਕਰਨ ਦੇ ਯਤਨ ਵਿਚ ਹਨ ਤੇ ਪਾਕਿਸਤਾਨ ਘੁਸਪੈਠ ਨੂੰ ਸਫਲ ਬਣਾਉਣ ਲਈ ਗੋਲੀਬਾਰੀ ਕਰ ਸਕਦਾ ਹੈ।

WRITTEN BY