ਲਹਿਰਾਗਾਗਾ, 28 ਮਈ (ਜਤਿੰਦਰ ਜਲੂਰ)- ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਸ੍ਰੀ ਦਿਨਕਰ ਗੁਪਤਾ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਤੇ ਅਮਲ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਡਾ: ਸੰਦੀਪ ਗਰਗ ਦੇ ਵਿਸ਼ੇਸ਼ ਯਤਨਾਂ ਸਦਕਾ ਆਪਣੀਆਂ ਪੁਲਿਸ ਵਿਭਾਗ ਵਿੱਚ 27 ਸਾਲ ਦੀਆਂ ਰੈਗੂਲਰ ਅਤੇ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਹੌਲਦਾਰ ਕਰਨੈਲ ਸਿੰਘ ਜਲੂਰ ਬੈਲਟ ਨੰਬਰ 2200 (ਸੰਗਰੂਰ) ਨੂੰ ਤਰੱਕੀ ਦੇ ਕੇ ਏ.ਐਸ.ਆਈ. ਬਣਾਇਆ ਗਿਆ ਹੈ । ਪਦਉੱਨਤ ਹੋਏ ਏ. ਐੱਸ. ਆਈ. ਕਰਨੈਲ ਸਿੰਘ ਜਲੂਰ ਨੂੰ ਸਟਾਰ ਲਗਾਉਣ ਦੀ ਰਸਮ ਐਸ ਐਚ ਓ ਥਾਣਾ ਦਿੜਬਾ ਸ ਗੁਰਿੰਦਰ ਸਿੰਘ ਬੱਲ , ਏ ਐਸ ਆਈ ਗੁਰਦੇਵ ਸਿੰਘ ਚੌਂਕੀ ਇੰਚਾਰਜ ਕੌਹਰੀਆਂਂ ਅਤੇ ਏ ਐਸ ਆਈ ਦਰਸ਼ਨ ਸਿੰਘ ਭੱਠਲ ਨੇ ਨਿਭਾਈ । ਉਨ੍ਹਾ ਏ ਐਸ. ਆਈ. ਕਰਨੈਲ ਸਿੰਘ ਨੂੰ ਭਵਿੱਖ ਵਿੱਚ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ । ਏ. ਐੱਸ. ਆਈ. ਕਰਨੈਲ ਸਿੰਘ ਨੇ ਦੱਸਿਆ ਕਿ ਉਸ ਦਾ ਜਨਮ ਮਾਤਾ ਸ੍ਰੀਮਤੀ ਭਰਭੂਰ ਕੌਰ ਦੀ ਕੁੱਖੋਂ ਪਿਤਾ ਸ੍ਰ . ਲਾਭ ਸਿੰਘ ਦੇ ਘਰ ਪਿੰਡ ਜਲੂਰ ਜਿਲਾ ਸੰਗਰੂਰ ਵਿਖੇ ਹੋਇਆ । ਉਹ 1 ਫਰਵਰੀ 1992 ਨੂੰ ਪੰਜਾਬ ਪੁਲਿਸ ਵਿੱਚ ਬਤੌਰ ਸਿਪਾਹੀ ਭਰਤੀ ਹੋਏ ਸੀ ਅਤੇ ਉਹ ਪਦਉੱਨਤ ਹੋ ਕੇ ਦਸੰਬਰ 2016 ਵਿੱਚ ਹੌਲਦਾਰ ਬਣੇ । ਉਨਾਂ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਏਗਾ । ਪਦਉੱਨਤ ਹੋਏ ਏ. ਐੱਸ. ਆਈ ਕਰਨੈਲ ਸਿੰਘ ਨੂੰ ਗੁਰਸੰਤ ਸਿੰਘ ਭੂਟਾਲ ਡਾਇਰੈਕਟਰ ਮਾਰਕਫੈਡ, ਛੱਜੂ ਸਿੰਘ ਸਰਾਓ ਕਾਲਬੰਜਾਰਾ , ਸਬ ਇੰਸਪੈਕਟਰ ਪਰਸ਼ੋਤਮ ਸਰਮਾ , ਸਬ ਇੰਸਪੈਕਟਰ ਹਰਮੀਤ ਸਿੰਘ , ਏ ਐਸ ਆਈ ਗੁਲਜਾਰ ਸਿੰਘ, ਕੁਲਤੇਜ ਸਿੰਘ ਰੰਧਾਵਾ, ਡਾ ਸਤਨਾਮ ਸਿੰਘ ਜਲੂਰ, ਮਨਜੀਤ ਸਟੂਡੀਓ ਲਹਿਰਾਗਾਗਾ ਨੇ ਮੁਬਾਰਕਬਾਦ ਦਿੱਤੀ ।