ਜਿੱਤ ਦੀ ਖੁਸ਼ੀ ‘ਚ ਭਾਜਪਾ ਕਾਰਕੁੰਨਾਂ ਨੇ ਵੰਡੇ ਲੱਡੂ

ਨਰਿੰਦਰ ਮੋਦੀ ਦੂਜੀ ਵਾਰ ਪ੍ਰਧਾਨ ਮੰਤਰੀ ਬਣ ਕੇ ਦੇਸ਼ ਨੂੰ ਬੁਲੰਦੀਆਂ ‘ਤੇ ਪਹੁੰਚਾਉਣਗੇ : ਨਾਗਪਾਲ

ਰਾਜਪੁਰਾ, 23 ਮਈ (ਦਇਆ ਸਿੰਘ)- ਪੂਰੇ ਭਾਰਤ ਦੇਸ਼ ਅੰਦਰ ਨਰਿੰਦਰ ਮੌਦੀ ਦੀ ਅਗਵਾਈ ਵਿੱਚ ਹੋਈਆਂ ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨ ‘ਤੇ ਭਾਜਪਾ ਦੇ ਜ਼ਿਲ੍ਹਾ ਪਟਿਆਲਾ ਤੋਂ ਪ੍ਰਧਾਨ ਨਰਿੰਦਰ ਨਾਗਪਾਲ ਦੀ ਅਗਵਾਈ ਵਿੱਚ ਭਾਜਪਾ ਕਾਰਕੁਨਾਂ ਵੱਲੋਂ ਟਾਹਲੀ ਵਾਲਾ ਚੌਂਕ, ਲੱਕੜ ਮੰਡੀ ਚੌਂਕ ਤੇ ਸਬਜ਼ੀ ਮੰਡੀ ਪੁਰਾਣਾ ਰਾਜਪੁਰਾ ਵਿੱਚਕਾਰ ਢੋਲ ਦੀ ਥਾਪ ‘ਤੇ ਭੰਗੜਾ ਪਾਇਆ ਤੇ ਫਿਰ ਲੱਡੂ ਵੰਡ ਕੇ ਅਤੇ ਅਤਿਸ਼ਬਾਜੀ ਚਲਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ।ਭਾਜਪਾ ਜ਼ਿਲ੍ਹਾ ਪ੍ਰਧਾਨ ਨਰਿੰਦਰ ਨਾਗਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਦੇਸ਼ ਦੇ ਹਿੱਤ ‘ਚ ਲਏ ਗਏ ਇਤਿਹਾਸਕ ਫੈਸਲਿਆਂ ਤੋਂ ਖੁਸ਼ ਹੋ ਕੇ ਭਾਰਤ ਦੀ ਜਨਤਾ ਨੇ ਨਰਿੰਦਰ ਮੌਦੀ ‘ਤੇ ਵਿਸ਼ਵਾਸ਼ ਕਰਦਿਆਂ ਉਨ੍ਹਾਂ ਦੇ ਹੱਕ ‘ਚ ਫਤਵਾ ਦਿੱਤਾ ਹੈ। ਹੁਣ ਜਲਦ ਨਰਿੰਦਰ ਮੌਦੀ ਦੂਜੀ ਵਾਰ ਪ੍ਰਧਾਨ ਮੰਤਰੀ ਬਣ ਕੇ ਭਾਰਤ ਦੇਸ਼ ਨੂੰ ਹੋਰ ਬੁਲੰਦੀਆਂ ‘ਤੇ ਪਹੁੰਚਾਉਣਗੇ। ਇਸ ਤਰ੍ਹਾਂ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਵੱਲੋਂ ਵੀ ਆਪਣੇ ਸਮਰਥਕਾਂ ਦੇ ਨਾਲ ਟਾਹਲੀ ਵਾਲਾ ਚੌਂਕ ਵਿੱਚਕਾਰ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਡਾ: ਸੰਜੀਵ ਕਾਕੂ, ਭਾਜਪਾ ਕਿਸਾਨ ਮੋਰਚਾ ਜ਼ਿਲ੍ਹਾ ਪ੍ਰਧਾਨ ਰਘਬੀਰ ਸਿੰਘ ਗੋਪਾਲਪੁਰ, ਸੀਨੀਅਰ ਭਾਜਪਾ ਆਗੂ ਐਡਵੋਕੇਟ ਿਸ਼ਨ ਸਿੰਘ, ਅਕਾਲੀ ਆਗੂ ਹਰਪਾਲ ਸਿੰਘ ਸਰਾਓ, ਕੌਂਸਲਰ ਸ਼ਾਂਤੀ ਸਪਰਾ, ਕੌਂਸਲਰ ਪ੍ਰਵੀਨ ਛਾਬੜਾ, ਤਰੁਣ ਖੁਰਾਣਾ, ਹੈਪੀ ਪਿਲਖਣੀ, ਉਮੇਡ ਪਾਂਡੇ, ਯੁਵਾ ਮੋਰਚ ਪ੍ਰਧਾਨ ਮੁਨੀਸ਼ ਸ਼ਰਮਾ, ਭਾਜਪਾ ਜ਼ਿਲ੍ਹਾ ਉਪ ਪ੍ਰਧਾਨ ਸੰਜੀਵ ਮਿੱਤਲ, ਰਿੰਕੂ ਚੋਧਰੀ, ਰਿੰਕੂ ਮਹਿਤਾ, ਮੰਡਲ ਪ੍ਰਧਾਨ ਐਡਵੋਕੇਟ ਸੰਜੇ ਬੱਗਾ, ਕੌਂਸਲਰ ਹਰਦੇਵ ਸਿੰਘ ਕੰਡੇਵਾਲਾ, ਕੁਲਵਿੰਦਰ ਸਿੰਘ ਬੰਟੂ, ਮੇਜਰ ਸਿੰਘ ਰੰਗੀਆ ਸਮੇਤ ਵੱਡੀ ਗਿੱਣਤੀ ‘ਚ ਭਾਜਪਾ ਕਾਰਕੁਨ ਹਾਜਰ ਸਨ।

Send this to a friend