ਬਠਿੰਡਾ/ਨਥਾਣਾ, 22 ਮਈ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਸਥਾਨਕ ਹਸਪਤਾਲ ਵਿੱਚੋ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਾਣਕਾਰੀ ਅਨੁਸਾਰ ਬੂਟਾ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਢੇਲਵਾਂ ਨੇ ਪੁਲਿਸ ਕੋਲ ਸ਼ਕਾਇਤ ਦਰਜ ਕਰਵਾਈ ਹੈ,ਕਿ ਅੱਜ ਤਕਰੀਬਨ 11 ਵਜੇ ਸਰਕਾਰੀ ਹਸਪਤਾਲ ਨਥਾਣਾ ਵਿਖੇ ਉਹ ਆਪਣੀ ਪਤਨੀ ਨਾਲ ਦਵਾਈ ਲੈਣ ਆਏ ਉਹਨਾ ਨੇ ਮੋਟਰਸਾਈਕਲ ਬਾਹਰ ਖੜ੍ਹਾ ਕਰ ਕੇ ਹਸਪਤਾਲ ਅੰਦਰ ਚਲੇ ਗਏ ਤੇ ਕੁੱਝ ਮਿੰਟਾਂ ਬਾਅਦ ਜਦ ਵਾਪਸ ਆਏ ਤਾ ਉਨ੍ਹਾਂ ਦਾ ਮੋਟਸਾਈਕਲ ਉਥੋ ਗਾਇਬ ਸੀ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆ ਬੂਟਾ ਸਿੰਘ ਨੇ ਦੱਸਿਆ ਕਿ ਇਸ ਦਾ ਨੰਬਰ ਪੀਬੀ 04 ਡਬਲਯ 1183 ਅਤੇ 2013 ਮਾਡਲ ਸੀ,ਜਿਸ ਦੀ ਕੀਮਤ ਲਗਭਗ 40,000 ਦੇ ਕਰੀਬ ਸੀ ਜੋ ਚੋਰ ਚੋਰੀ ਕਰ ਕੇ ਲੈ ਗਏ। ਜਾਣਕਾਰੀ ਅਨੁਸਾਰ ਇਸੇ ਹਸਪਤਲ ਵਿੱਚੋ ਕੁੱਝ ਦਿਨ ਪਹਿਲਾ ਵੀ ਤਿੰਨ ਮੋਟਸਾਈਕਲ ਚੋਰੀ ਹੋ ਚੁੱਕੇ ਹਨ। ਸਰਕਾਰੀ ਹਸਪਤਾਲ ਜੋ ਕੁੱਝ ਕਾਰਨਾ ਕਰਕੇ ਪਹਿਲਾ ਵੀ ਵਿਵਾਦਾ ਵਿੱਚ ਰਹਿੰਦਾ ਹੈ,ਇਥੇ ਕੋਈ ਸਕਿਉਰਟੀ ਦਾ ਪ੍ਰਬੰਧ ਨਹੀ ਇਥੇ ਕੈਮਰੇ ਤਾ ਲੱਗੇ ਹੋਏ ਹਨ ਪਰ ਚਲਦਾ ਕੋਈ ਵੀ ਨਹੀ ਸਿਰਫ ਵਿਖਾਵੇ ਲਈ ਹਨ।