Skip to content
Independent perspectives. Global stories.
BREAKING

ਮੋਦੀ ਦੀ ਪਠਾਨਕੋਟ ਰੈਲੀ ਨੇ ਕੇਜਰੀਵਾਲ ਦੇ ਰੋਡ ਸ਼ੋਅ ਦਾ ਪ੍ਰਭਾਵ ਪਾਇਆ ਫਿੱਕਾ

Share this story

image ਗੁਰਦਾਸਪੁਰ, 26 ਅਪ੍ਰੈਲ (ਅਵਤਾਰ ਸਿੰਘ ਬੋਪਾਰਾਏ, ਪਰਮਜੀਤ ਬਾਜਵਾ)-ਬੀਤੇ ਦਿਨ ਭਾਜਪਾ ਦੇ ਪ੍ਰਧਾਨ ਮੰਤਰੀ ਅਹੁੱਦੇ ਦੇ ਉਮੀਦਾਵਰ ਸ਼੍ਰੀ ਨਰਿੰਦਰ ਮੋਦੀ ਵਲੋਂ ਪੰਜਾਬ ਵਿਚ ਕੀਤੀਆਂ ਗਈਆਂ 5 ਪ੍ਰ੍ਯਭਾਵਸ਼ਾਲੀ ਰੈਲੀਆਂ ਪਠਾਨਕੋਟ, ਹੁਸ਼ਿਆਰਪੁਰ, ਲੁਧਿਆਣਾ, ਬਠਿੰਡਾ ਅਤੇ ਅੰਮ੍ਰਿਤਸਰ ਲੋਕਾਂ ਦੇ ਅੱਤ ਭਰਵੇਂ ਇੱਕਠ ਨੇ ਮੋਦੀ ਦੇ ਦਿਲਚਸਪ ਭਾਸ਼ਣਾਂ ਨੇ ਵਿਰੋਧੀ ਕੀਤੇ ਤਿੱਖੇ ਹਮਲੇ ਨੇ ਵਿਾਰੀ ਤਾਂ ਸਮੱਚੇ ਪੰਜਾਬ ਅਤੇ ਖਾਸ ਕਰਕੇ ਗੁਰਦਾਸਪੁਰ ਲੋਕ ਸਭਾ ਸੀਟ ਦੇ ਸਿਆਸੀ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ। ਉਕਤ ਪੱਤਰਕਾਰਾਂ ਦੀ ਟੀਮ ਵਲੋਂ ਇੱਕਤਰ ਕੀਤੀ ਗਈ ਤਾਜ਼ਾ ਜਾਣਕਾਰੀ ਅਨੁਸਾਰ ਪਹਿਲਾਂ ਆਮ ਪਾਰਟੀ ਦੇ ਉਮੀਦਵਾਰ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਛੋਟੇਪੁਰ ਦੇ ਹੱਕ ਵਿਚ ਅਰਵਿੰਦ ਕੇਜਰੀਵਾਲ

ਵਲੋਂ  ਗੁਰਦਾਸਪੁਰ ਲੋਕ ਸਭਾ ਹਲਕੇ ’ਚ ਕੀਤਾ ਗਿਆ ਰੋਡ ਸ਼ੋਅ ਤੋਂ ਇੰਝ ਲੱਗਣ ਲੱਗ ਪਿਆ ਸੀ ਕਿਉਂਕਿ ਲੋਕਾਂ ਹੀ ਇੰਨੀ ਕੇਜਰੀਵਾਲ ਵੇਖਣ ਨੂੰ ਉਮੰਗ ਪਈ ਹੋਈ ਸੀ ਆਮ ਚਰਚਾ ਸ਼ੁਰੂ ਹੋਣ ਲੱਗ ਪਈ ਸੀ ਸੁੱਚਾ ਸਿੰਘ ਛੋਟੇਪੁਰ ਇਸ ਸੀਟ ਨੂੰ ਬਾਜੀ ਮਾਰ ਜਾਵੇਗਾ। ਪਰ ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਕਾਂਗਰਸੀ ਉਮੀਦਵਾਰ ਵਲੋਂ ਹਲਕੇ ਵਾਰ ਕੀਤੀਆਂ ਭਰਵੀਆਂ ਚੋਣ ਰੈਲੀਆਂ ਅਤੇ ਰੁੱਯ ਕਾਂਗਰਸੀਆਂ ਨੂੰ ਮਨਾਉਣ ਨਾਲ ਇਕ ਵਾਰ ਤਾ ਲਹਿਰ ਕਾਂਗਰਸ ਦੇ ਹੱਕ ਵਿਚ ਉਠ ਖੜੀ ਹਈ ਸੀ। ਕਿ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ  ਅਤੇ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਦੀ ਰੈਲੀਆਂ ਨੇ ਭਾਜਪਾ ਉਮੀਦਵਾਰ ਵਿਨੋਦ ਖੰਨੇ ਦੀ ਚੋਣ ਮੁਹਿੰਮ ਨੂੰ ਕਾਫੀ ਹੁਲਾਰਾ ਦਿੱਤਾ ਸੀ ਪਰ ਸਿਆਸਤ ਵਿਚ ਗੁੜਿਆ ਪ੍ਰਤਾਪ ਸਿੰਘ ਬਾਜਵਾ ਜੋ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਵੀ ਹੈ। ਸਮੁੱਚੇ ਗੁਰਦਾਸਪੁਰ ਦੇ ਲੋਕ ਸਭਾ ਕਾਂਗਰਸੀਆਂ ਨੂੰ ਇਕ ਮੰਚ ’ਤੇ ਲਿਆ ਕੇ ਆਪਣੀ ਚੋਣ ਮਹਿੰਮ ਵਿਚ ਤੂਫਾਨ ਲਿਆਂਦਾ ਕਿ ਅਕਾਲੀ-ਭਾਜਪਾ ਖੇਮਿਆਂ ਅਤੇ ਆਮ ਆਦਮੀ ਪਾਰਟੀ ਦੇ ਖੇਮਿਆਂ ’ਚ ਤਹਿਲਕਾ ਮੱਚ ਗਿਆ ਪਰ ਹੁਣ ਭਾਜਪਾ ਦੇ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਸ਼੍ਰੀ ਨਰਿੰਦਰ ਮੋਦੀ ਵਲੋਂ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਕਸਬਾ ਪਠਾਨਕੋਟ ਵਿਚ ਕੀਤੀ ਗਈ ਅੱਤ ਭਰਵੀਂ ਚੋਣ ਰੈਲੀ ਨੇ ਇਕ ਵਾਰੀ ਤਾਂ ਕੇਜਰੀਵਾਲ ਅਤੇ ਉਸਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦੀਆਂ ਨਿੰਦਰਾਂ ਉਡਾ ਦਿੱਤੀਆਂ ਹਨ ਅਤੇ ਕੇਜਰੀਵਾਲ ਦਾ ਕੀਤਾ ਗਿਆ ਰੋਡ ਸ਼ੋਅ ਹੁਣ ਫਿੱਕਾ ਪੈਣਾ ਸ਼ੁਰੂ ਹੋ ਗਿਆ ਹੈ। ਸਿਆਸੀ ਚਰਚਿਆਂ ਮੁਤਾਬਕ ਮੁੱਖ ਮੁਕਾਬਲਾ ਅਕਾਲੀ-ਭਾਜਪਾ ਦੇ ਉਮੀਦਵਾਰ ਵਿਨੋਦ ਖੰਨਾ ਅਤੇ ਕਾਂਗਰਸ ਦੇ ਉਮੀਦਵਾਰ ਵਿਚਾਲੇ ਬਣਦੇ ਆਸਾਰ ਨਜ਼ਰੀ ਆ ਰਹੇ ਹਨ। ਪਰ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਹਨਾਂ ਪਾਰਟੀਆਂ ਦੇ ਵੋਟਰਾਂ ਨੂੰ ਤੀਸਰੇ ਨੰਬਰ ’ਤੇ ਆ ਕੇ ਤਿਕੌਣਾ ਮੁਕਾਬਲਾ ਬਣਿਆ ਨਜ਼ਰੀ ਆ ਰਿਹਾ ਹੈ। ਆੁਉਣ ਕੁੱਝ ਦਿਨਾਂ ’ਚ ਜਿਸ ਤਰਾਂ ਤਿੰਨਾਂ ਉਮੀਦਵਾਰਾਂ ਨੇ ਚੋਣ ਮੁਹਿੰਮ ਭਖਾਈ ਹੈ। ਸਿਆਸੀ ਸਮੀਕਰਨ ਕੁੱਝ ਹੋਰ ਵੀ ਬਦਲ ਸਕਦੇ ਹਨ। ਪਰ ਜਿੱਤ ਹਾਰ ਦਾ ਨਤੀਜ਼ਾ ਹੋਰ ਘੱਟ ਵੋਟਾਂ ਦੀ ਆਊਣ ਦੀ ਸੰਭਾ ਵਨਾ ਹੈ। ਦੂਜੇ ਪਾਸੇ ਚੋਣ ਕਮਿਸ਼ਨ ਸਖਤ ਹੋਣ ਕਾਰਣ ਲੋਕਾਂ ਭਰਮਾਉਣ ਲਈ ਨਸ਼ੇ ਅਤੇ ਪੈਸੇ ਵੰਡਣ ਦਾ ਕੰਮ ਕਰਨਾ ਬਹੁਤ ਹੀ ਔਖਾ ਹੋ ਗਿਆ ਹੈ। ਇਸ ਲਈ ਉਮੀਦਵਾਰ ਬੜੇ ਫੁਕ-ਫੂਕ ਕੇ ਪੈਰ ਤਰ ਰਹੇ ਹਨ।

WRITTEN BY