ਭੋਗਪੁਰ, 16 ਮਈ (ਹਰਨਾਮ ਸਿੰਘ ਮਿਨਹਾਸ)- ਭੋਗਪੁਰ-ਆਦਮਪੁਰ ’ਤੇ ਪਿੰਡ ਡਿੰਗਰੀਆਂ ਦੇ ਨਜ਼ਦੀਕ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਸਕੂਲ ਦੀ ਇਕ ਮਹਿਲਾ ਅਧਿਆਪਕ ਦੀ ਮੌਤ ਹੋ ਗਈ। ਮ੍ਰਿਤਕ ਅਧਿਆਪਕਾ ਦੀ ਪਹਿਚਾਣ ਕੁਲਵਿੰਦਰ ਕੌਰ (41) ਵਾਸੀ ਪਿੰਡ ਪੰਡੋਰੀ ਨਿਝਰਾਂ ਦੇ ਦੇ ਰੂਪ ‘ਚ ਹੋਈ ਹੈ ਅਤੇ ਉਹ ਸਰਕਾਰੀ ਪ੍ਰਾਇਮਰੀ ਸਕੂਲ ਡਮੁੰਡਾ ’ਚ ਬਤੌਰ ਅਧਿਆਪਕਾ ਨੌਕਰੀ ਕਰਦੀ ਸੀ।ਜਾਣਕਾਰੀ ਮੁਤਾਬਕ ਕੁਲਵਿੰਦਰ ਕੌਰ ਆਪਣੀ ਐਕਟਿਵਾ ’ਤੇ ਅੱਜ ਸਵੇਰੇ ਸੂਸਾਂ ਵਿਖੇ ਹੋ ਰਹੇ ਜੋੜ ਮੇਲੇ ’ਚ ਜਾ ਰਹੀ ਸੀ।ਇਸ ਦੌਰਾਨ ਭੋਗਪੁਰ ਵਲੋਂ ਆ ਰਹੀ ਇਕ ਸਕਾਰਪੀਓ ਗੱਡੀ ਨਾਲ ਉਸ ਦੀ ਐਕਟਿਵਾ ਦੀ ਟਕਰ ਹੋ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।