ਪੰਜਾਬ ਪੁਲਿਸ ਤੇ ਪੈਰਾਮਿਲਟਬੀ ਫੋਰਸ ਨੇ ਕੱਡਿਆ ਫਲੈਗ ਮਾਰਚ

ਲੋਹੀਆਂ ਖਾਸ 16 ਮਈ (ਸਵਰਨ ਸਿੰਘ ਚੰਦੀ)- ਪੰਜਾਬ ਪੁਲਿਸ ਤੇ ਪੈਰਾਮਿਲਟਰੀ ਫੋਰਸਿਜ਼ ਸਮੇਤ ਥਾਣਾ ਮੁੱਖੀ ਲੋਹੀਆਂ ਦਲਬੀਰ ਸਿੰਘ, ਅੰਗਰੇਜ ਸਿੰਘ, ਤੇ ਹੋਰ ਪੁਲਿਸ ਜਵਾਨਾਂ ਵੱਲੋਂ ਲੋਹੀਆਂ ਦੇ ਮੈਨ ਬਾਜਾਰ ਤੇ ਮੈਨ ਚੌਕਾਂ ਵਿੱਚ ਫਲੈਗ ਮਾਰਚ ਕੀਤਾ ਗਿਆ ਤਾਂ ਕਿ ਲੋਕ ਸਭਾ ਚੌਣਾਂ ਦੇ ਮੱਦੇਨਜਰ ਇਲਾਕੇ ਵਿੱਚ ਅਮਨ ਅਤੇ ਸ਼ਾਂਤੀ ਬਹਾਲ ਰੱਖੀ ਜਾ ਸਕੇ। ਇਸ ਫਲੈਗ ਮਾਰਚ ਰਾਹੀ ਜਿਥੇ ਆਮ ਲੋਕਾਂ ਨੂੰ ਲੋਕਾਂ ਸਭਾ ਚੋਣਾਂ ਲਈ ਸੂਚੇਤ ਕੀਤਾ ਗਿਆ ਹੈ ਉਥੇ ਅਪਰਾਧੀਆਂ ਨੂੰ ਵੀ ਚਿਤਾਵਨੀ ਹੈ ਕਿ ਗਲਤੀ ਨਾਲ ਵੀ ਕੋਈ ਕਾਨੂੰਨੀ ਗਲਤੀ ਨਾ ਕੀਤੀ ਜਾਏ ਅਜਿਹਾ ਹੋਣ ਦੀ ਸੂਰਤ ਵਿੱਚ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਪੂਰੀ ਤਰਾਂ ਮੁਸਤੈਦੀ ਨਾਲ ਡਿਊਟੀ ਕਰ ਰਹੀ ਹੈ।

Send this to a friend