ਭਵਾਨੀਗੜ੍ਹ/ਚੰਨੋ, 15 ਮਈ (ਇਕਬਾਲ ਬਾਲੀ)- ਲੋਕ ਸਭਾ ਚੋਣਾਂ ਦੇ ਮਦੇਨਜ਼ਰ ਸੁਖਰਾਜ ਸਿੰਘ ਡੀਐਸਪੀ ਭਵਾਨੀਗੜ੍ਹ ਅਤੇ ਪ੍ਰਿਤਪਾਲ ਸਿੰਘ ਥਾਣਾ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਗੀਤਾ ਰਾਣੀ ਚੌਕੀ ਇੰਚਾਰਜ ਚੰਨੋ ਦੀ ਅਗਵਾਈ ਵਿਚ ਪੁਲਿਸ ਅਤੇ ਨੀਮ ਫੌਜੀਆਂ ਨੇ ਬਲਾਕ ਭਵਾਨੀਗੜ੍ਹ ਦੇ ਪਿੰਡਾਂ ਵਿਚ ਫਲੈਗ ਮਾਰਚ ਕੀਤਾ ਗਿਆ। ਇਸ ਮੌਕੇ ਗੀਤਾ ਰਾਣੀ ਚੌਕੀ ਇੰਚਾਰਜ ਨੇ ਦਸਿਆ ਕਿ ਇਸ ਫਲੈਗ ਮਾਰਚ ਦੀ ਸ਼ੁਰੂਆਤ ਥਾਣਾ ਭਵਾਨੀਗੜ੍ਹ ਤੋਂ ਹੁੰਦੀ ਹੋਈ ਬਾਲਦ ਕੋਠੀ ਮਾਝੀ ਮਾਝਾ ਬੀਬੜ ਬੀਬੜੀ ਡੇਲੇਵਾਲ ਭੜ੍ਹੋ ਨੂਰਪੁਰਾ ਭਰਾਜ ਕਾਲਾਝਾੜ ਫੁੰਮਣਵਾਲ ਚੰਨੋ ਘਰਾਚੋਂ ਆਦਿ ਪਿੰਡਾਂ ਵਿਚ ਹੁੰਦਾ ਹੋਇਆ ਵਾਪਿਸ ਭਵਾਨੀਗੜ੍ਹ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਵੋਟਰ ਬਿਨਾਂ ਕਿਸੇ ਡਰ ਤੋਂ ਆਪਣੀ ਵੋਟ ਦੀ ਵਰਤੋਂ ਕਰਨ ਅਤੇ ਜੇ ਕੋਈ ਵੋਟ ਪਾਉਣ ਵਾਸਤੇ ਕੋਈ ਲਾਲਚ ਜਾਂ ਕਿਸੇ ਤਰ੍ਹਾਂ ਦਾ ਦਬਾਅ ਪਾਉਣ ਦੀ ਕੋਸ਼ਿਸ਼ ਕਰੇ ਤਾਂ ਤੁਰੰਤ ਪੁਲਿਸ ਨੂੰ ਇਤਲਾਹ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਚੋਣਾਂ ਚ ਸ਼ਾਂਤੀ ਬਣਾਈ ਰਖਣ ਲਈ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ।