ਐਮ.ਸੀ.ਏ. ਸਮੈਸਟਰ ਪਹਿਲਾ ਦੇ ਸ਼ਾਨਦਾਰ ਨਤੀਜੇ

ਬੰਗਾ, 15 ਮਈ (ਸੁਖਜਿੰਦਰ ਸਿੰਘ ਬਖਲੌਰ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋ ਦਸੰਬਰ-2018 ’ਚ ਲਈ ਗਈ ਐਮ.ਸੀ.ਏ (ਤਿੰਨ ਸਾਲਾ) ਸਮੈਸਟਰ – ਪਹਿਲਾ ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ ਮੁਕੰਦਪੁਰ ਕਾਲਜ ਦੇ ਨਤੀਜੇ ਸ਼ਾਨਦਾਰ ਰਹੇ।ਕਾਲਜ ਪ੍ਰਿੰਸੀਪਲ ਡਾ. ਧਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿਨਾ ਸਪੁੱਤਰੀ ਸ. ਇੰਦਰਜੀਤ ਖੁਰਾਨਾ ਵਾਸੀ ਗੁਣਾਚੋਰ ਨੇ 77.3%, ਮਨਦੀਪ ਕੌਰ ਸਪੁੱਤਰੀ ਰੇਸ਼ਮ ਲਾਲ ਵਾਸੀ ਕੰਗ ਨੇ 65.5% ਅਤੇ ਕਿਰਨ ਸਪੁੱਤਰੀ ਸ. ਬਹਾਦਰ ਲਾਲ ਵਾਸੀ ਕਰੀਹਾ ਨੇ 64.5% ਅੰਕ ਲੈ ਕੇ ਕ੍ਰਮਵਾਰ ਕਲਾਸ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ਹੈ।ਉਨ੍ਹਾਂ ਦੱਸਿਆ ਕਿ ਇਸ ਕਾਲਜ ਦੇ ਕੰਪਿਊਟਰ ਵਿਭਾਗ ਦੇ ਵਿਦਿਆਰਥੀ ਲਗਾਤਾਰ ਸ਼ਾਨਦਾਰ ਨਤੀਜੇ ਦੇ ਰਹੇ ਹਨ।ਇਸ ਲਈ ਸਾਰਾ ਵਿਭਾਗ ਵਧਾਈ ਦਾ ਪਾਤਰ ਹੈ।ਇਸ ਸ਼ਾਨਦਾਰ ਪ੍ਰਾਪਤੀ ਲਈ ਕਾਲਜ ਪ੍ਰਿੰਸੀਪਲ ਨੇ ਪੋਸਟ ਗਰੈਜ਼ੂਏਟ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਦੇ ਮੁਖੀ ਪ੍ਰੋ. ਸੁਖਮਿੰਦਰ ਬਾਵਾ ਅਤੇ ਟਰੇਨਿੰਗ ਅਤੇ ਪਲੇਸਮੈਂਟ ਸੈਲ ਦੇ ਇੰਚਾਰਜ ਪ੍ਰੋ. ਸਰਬਜੀਤ ਸਿੰਘ ਅਤੇ ਸਮੂਹ ਸਟਾਫ ਨੂੰ ਮੁਬਾਰਕ ਦਿੰਦਿਆ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ।

Send this to a friend