Skip to content
Independent perspectives. Global stories.
BREAKING

ਨੌਜਵਾਨ ਪੀੜ੍ਹੀ ਅਤੇ ਵੋਟਾਂ ਦਾ ਮਹੱਤਵ

Share this story

ਪੰਜਾਬ ਟਾਇਮਜ਼ ਲਈ ਵਿਸ਼ੇਸ਼
ਸ. ਚਰਨਜੀਤ ਸਿੰਘ ਚੰਨੀ
ਚੇਅਰਮੈਨ, ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼
ਸੰਪਰਕ : 98140-60007

image 16ਵੀਂ ਲੋਕਸਭਾ ਚੋਣਾਂ ਵਿੱਚ ਤਕਰੀਬਨ 14 ਤੋਂ 15 ਕਰੋੜ ਨਵੇਂ ਵੋਟਰ ਜੂੜਣ ਦੀ ਆਸ ਹੈ। ਜਿਹਨਾਂ ਦੀ ਉਮਰ 18 ਤੋਂ 22 ਸਾਲ ਦੇ ਨੇੜੇ ਹੋਵੇਗੀ। ਇਹ ਵੀ ਮੰਨਣ ਵਾਲੀ ਗੱਲ ਹੈ ਕਿ ਅੱਜ ਦੇ ਨੌਜਵਾਨ ਸਮਝਦਾਰ ਹੋਣ ਦੇ ਨਾਲ-ਨਾਲ ਕਾਬਿਲ ਵੀ ਹਨ। ਉਹ ਹਰ ਗੱਲ ਨੂੰ ਸਮਝ ਕੇ ਅਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਸਿਰ੍ਹੇ ਲਾਉਂਦੇ ਹਨ।ਮੈ ਇਸ ਗੱਲ ਨੂੰ ਵੀ ਮੰਨਦਾ ਹਾਂ ਕਿ ਬੇਸ਼ੱਕ 35 ਤੋਂ 40 ਸਾਲ ਪਹਿਲਾ ਇਸ ਉਮਰ ਨੂੰ ਨਾ-ਸਮਝੀ ਵਾਲੀ ਉਮਰ ਹੀ ਮਨ੍ਹਿਆਂ ਜਾਂਦਾ ਸੀ। ਪਰ ਬਦਲਦੇ ਦੌਰ ਨੇ ਲੋਕਾਂ ਦੀ ਸੋਚ ਵੀ ਬਦਲੀ ਹੈ ਜਿਸ ਦਾ ਨਤੀਜਾ ਇਹ ਹੈ ਕਿ ਅੱਜ ਇਸ ਉਮਰ ਨੂੰ ਪੂਰੀ ਤਰਜੀਹ ਦਿੱਤੀ ਜਾਂਦੀ ਅਤੇ ਇਸ ਉਮਰ ਦੇ ਬਚਿੱਆਂ ਨੂੰ ਬੂਧੀਮਾਨ ਸੋਚ ਵਾਲੇ ਕਿਹਾ ਜਾਂਦਾ ਹੈ। ਅੱਜ ਦੇ ਬਚਿੱਆਂ ਨੇ ਹਰ ਖੇਤਰ ਵਿੱਚ ਬਹੁਤ ਵੱਡੀਆਂ-ਵੱਡੀਆਂ ਮੱਲਾਂ ਮਾਰੀਆਂ ਹਨ। ਜਿਸ ਬਾਰੇ ਅਸੀਂ ਟੀ.ਵੀ, ਮਿਡੀਆ ਅਤੇ ਇੰਟਰਨੈਟ ਆਦਿ ਤੇ ਰੋਜ਼ ਦੇਖਦੇ ਅਤੇ ਪੜ੍ਹਦੇ ਰਹਿੰਦੇ ਹਾਂ।ਮੇਰੀ ਸਮਝ ਦੇ ਮੁਤਾਬਿਕ ਅੱਜ ਤੋਂ ਤਿੰਨ-ਚਾਰ ਸਾਲ ਪਹਿਲਾ ਹਰ ਇਨਸਾਨ ਭਾਰਤ ਵਿੱਚ ਭ੍ਰਿਸ਼ਟਾਚਾਰ ਦੇ ਚਲ ਰਹੇ ਖੇਲ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਸਮਝਣ ਲਗ ਪਿਆ ਸੀ। ਭਾਰਤ ਦੀ ਜਨਤਾ ਇਹ ਸਮਝਦੀ ਸੀ ਕਿ ਦੇਸ਼ ਵਿੱਚ ਅਰਾਜਕਤਾ ਦਾ ਮਾਹੌਲ ਇਸ ਹੀ ਤਰ੍ਹਾਂ ਦਾ ਰਹੇਗਾ ਅਤੇ ਇਸ ਦੇ ਸੁਧਰੱਣ ਦੇ ਆਸਾਰ ਨਾ ਦੇ ਬਰਾਬਰ ਹੀ ਸਨ। ਜਿਸ ਦੇ ਚਲਦੇ ਉਹਨਾਂ ਨੇ ਇਸ ਨੂੰ ਆਪਣੀ ਜਿੰਦਗੀ ਦਾ ਇੱਕ ਖਾਸ ਹਿੱਸਾ ਮੰਨ੍ਹ ਕੇ ਜੀਣ ਦੀ ਕੋਸ਼ਿਸ਼ ਵੀ ਸ਼ੁਰੂ ਕਰ ਦਿੱਤੀ ਸੀ। ਜਿਵੇਂ ਕਿ ਭ੍ਰਿਸ਼ਟਾਚਾਰ ਨੂੰ ਆਪਣੇ ਜੀਵਨ ਦਾ ਇੱਕ ਅੰਗ ਹੀ ਮੰਨ੍ਹ ਲਿਆ ਸੀ।

ਇਸ ਦਾ ਕਾਰਨ ਹੈ ਕਿ ਰਿਸ਼ਵਤ ਤੇ ਭ੍ਰਿਸ਼ਟਾਚਾਰ ਸਾਡੇ ਰਾਜਨੇਤਾਵਾਂ ਦੀਆਂ ਜੜਾਂ ਵਿੱਚ ਰੱਚ ਗਿਆ ਹੈ। ਜਿਸਨੂੰ ਕਢੱਣਾ ਮੁਸ਼ਕਿਲ ਹੀ ਨਹੀਂ ਨਾਮੁਮਕਿੰਨ ਹੈ। ਪਰ ਗਰੀਬ ਆਦਮੀ, ਜਿਸ ਕੋਲ ਰੋਜ਼ੀ, ਰੋਟੀ ਅਤੇ ਮਕਾਨ ਹੀ ਨਹੀਂ ਹੈ। ਉਸ ਲਈ ਰਿਸ਼ਵਤ ਦੇਣਾ ਹੇਰ ਵੀ ਔਖਾ ਕੰਮ ਹੋ ਜਾਂਦਾ ਹੈ।
ਇਸ ਨਾਮੁਰਾਦ ਭ੍ਰਿਸ਼ਟਾਚਾਰ ਨੂੰ ਦੇਖਦੇ ਹੋਇਆ ਸ਼੍ਰੀ ਅਰਵਿੰਦ ਕੇਜ਼ਰੀਵਾਲ ਦੁਆਰਾ ਸਮਾਜ ਵਿੱਚ ਬਦਲਾਵ ਲਈ ਕੀਤੀ ਜਾ ਰਹੀਂ ਕੋਸ਼ਿਸ਼ਾਂ ਨੇ ਲੋਕਾਂ ਨੂੰ ਮੁੜ ਸੋਚਣ ਤੇ ਮਜਬੂਰ ਕਰ ਦਿੱਤਾ ਹੈ। ਇਹਨਾਂ ਕੋਸ਼ਿਸ਼ਾ ਨੇ ਲੋਕਾਂ ਦੇ ਮਨ ਵਿੱਚ ਇਹ ਵਿਸ਼ਵਾਸ ਪੈਦਾ ਕੀਤਾ ਕਿ ਭਾਰਤ ਵਰਗੇ ਭ੍ਰਿਸ਼ਟਾਚਾਰ ਵਾਲੇ ਦੇਸ਼ ਵਿੱਚ ਵੀ ਬਦਲਾਵ ਲਿਆਂਦਾ ਜਾ ਸਕਦਾ ਹੈ। ਅਰਵਿੰਦ ਕੇਜਰੀਵਾਲ ਇੱਕ ਨਵੀਂ ਰੋਸ਼ਨੀ ਦੀ ਤਰ੍ਹਾਂ ਸਾਹਮਣੇ ਆਏ ਹਨ।
ਜਿਹਨਾਂ ਨੇ ਅੰਨ੍ਹਾ ਹਜ਼ਾਰੇ ਦੇ ਨਾਲ ਮਿਲ ਕੇ ਭ੍ਰਿਸ਼ਟਾਚਾਰ ਦੇ ਖਿਲਾਫ਼ ਆਵਾਜ਼ ਉਠਾਈ ਸੀ ਪਰ ਪੁਰਾਣੇ ਰਾਜਨੇਤਾ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਇਹ ਗੱਲਾਂ ਪਸੰਦ ਨਹੀਂ ਆਈਆਂ ਤੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਰਾਜਨੀਤੀ ਵਿੱਚ ਉਤਰਣ ਲਈ ਵੰਗਾਰਿਆਂ।
ਉਹਨਾਂ ਨੇ ਆਪਣੀ ਸਾਫ਼ ਛੱਵੀਂ ਦੇ ਨਾਲ ਦੁਨਿਆ ਨੂੰ ਵਿਸ਼ਵਾਸ ਵਿੱਚ ਲੈਂਦੇ ਹੋਇਆਂ 28 ਸੀਟਾਂ ਦਾ ਯੋਗਦਾਲ ਦਿੱਲੀ ਵਿਧਾਨਸਭਾ ਚੌਣਾਂ ਵਿੱਚ ਪਾਇਆਂ। ਪਰ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੇ ਪਾਰਟੀ ਆਗੂਆਂ ਨੂੰ ਭ੍ਰਿਸ਼ਟ ਨੇਤਾਵਾਂ ਦੀ ਭਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਇਸ ਦੇ ਅਲਾਵਾਂ ਅਜ ਤੱਕ ਅਰਵਿੰਦ ਕੇਜਰੀਵਾਲ ਤੇ ਕਈ ਹਮਲੇ ਹੋ ਚੁੱਕੇ ਹਨ ਅਤੇ ਕਈ ਅੱਗੇ ਵੀ ਹੋਣ ਦੀ ਆਸ ਹੈ।
ਜਿਸ ਤਰ੍ਹਾਂ ਕੀ ਤੁਹਾਨੂੰ ਪੱਤਾ ਹੈ ਕਿ ਅਰਵਿੰਦ ਕੇਜਰੀਵਾਲ ਭ੍ਰਿਸ਼ਟਾਚਾਰ ਦੇ ਮੁਦੇ ਤੇ ਆਪਣੀ ਮੁੱਖ ਮੰਤਰੀ ਵਾਲੀ ਕੁਰਸੀ ਵੀ ਛੱਡ ਦਿੱਤੀ ਸੀ। ਹੁਣ ਅਰਵਿੰਦ ਕੇਜਰੀਵਾਲ ਅਤੇ ਉਸ ਦੀ ਪਾਰਟੀ ਸਾਰੇ ਹਿੰਦੂਸਤਾਨ ਵਿੱਚ ਮੈਂਬਰ ਪਾਰਲੀਮੈਂਟ ਲਈ ਨਿੱਤਰੀ ਹੈ। ਅੱਜ ਦੇ ਨੌਜਵਾਨ ਨੂੰ ਜੋ ਕਿ ਜੋਰਸ਼ੋਰ ਨਾਲ ਵੋਟਾਂ ਦੀ ਰਾਜਨੀਤੀ ਨੂੰ ਬਦੱਲਣ ਦੇ ਤੌਰ ਤੇ ਵੱਡਾ ਹਿੱਸਾ ਪਾ ਰਹੇ ਹਨ, ਨੂੰ ਵੀ ਵਿਸ਼ੇਸ ਹੱਕ ਮਿਲਣੇ ਚਾਹੀਦੇ ਹਨ। ਅੱਜ ਦੇ ਨੌਜਵਾਨ ਜ਼ੋਰ-ਸ਼ੋਰ ਨਾਲ ਸਰਕਾਰਾਂ ਨੂੰ ਵੋਟਾਂ ਜਾਂ ਆਧੁਨਿਕ ਤਕਨੀਕ ਰਾਹੀਂ ਆਪਣੀ ਅਵਾਜ਼ ਉੱਠਾ ਕੇ ਦੇਸ਼, ਸਮਾਜ ਅਤੇ ਰਾਜਨੀਤੀ ਵਿੱਚ ਬਦਲਾਵ ਲਿਆ ਸਕਦੇ ਹਨ ਕਿ ਜਿਸ ਨਾਲ ਦੇਸ਼ ਦੀ ਦਿਸ਼ਾ ਅਤੇ ਦਸ਼ਾ ਵੀ ਬਦਲ ਸਕਦੇ ਹਨ।
ਮੈਂ ‘ਆਮ ਆਦਮੀ ਪਾਰਟੀ ਜਿਸਦੇ ਮੁੱਖੀ ਸ਼੍ਰੀ ਅਰਵਿੰਦ ਕੇਜ਼ਰੀਵਾਲ ਹਨ, ਨੂੰ ਦੇਸ਼ ਦੀ ਕਮਾਨ ਦੇਣ ਦਾ ਚਾਹਵਾਨ ਹਾਂ। ਭਾਵੇਂ ਇਸ ਪਾਰਟੀ ਨੇ ਪਦ ਤੇ ਰਹਿੰਦਿਆਂ ਜਾਂ ਪਹਿਲਾਂ ਜਿਨਿੰਆਂ ਵੀ ਗਲਤੀਆਂ ਕੀਤੀਆਂ ਹਨ, ਉਹਨਾਂ ਨੂੰ ਮਾਫ਼ ਕੀਤਾ ਜਾ ਸਕਦਾ ਹੈ। ਕਿਉਂਕਿ ਅੱਜ ਦੇਸ਼ ਤੇ ਸਮਾਜ ਲਈ ਭ੍ਰਿਸ਼ਟਾਚਾਰ ਤੇ ਪੈਸਾ ਕਮਾਉਣਾ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਹਰ ਕੋਈ ਆਪਣਾ ਧਰਮ ਸਮਝਦਾ ਹੈ।
ਆਮ ਆਦਮੀ ਪਾਰਟੀ ਪੈਸੇ ਪੱਖੋਂ ਕਮਜ਼ੋਰ ਹੈ। ਬਲਕਿ ਬਾਕੀ ਪਾਰਟੀਆਂ ਕੋਲ ਵੋਟਰਾਂ ਲੂਭਾਵਣ ਅਤੇ ਮੱਤਾਂ ਨੂੰ ਆਪਣੇ ਪੱਖ ਮੌੜਣ ਲਈ ਕਰੋੜਾ ਅਤੇ ਅਰਬਾਂ ਰੁਪਏ ਹਨ। ਇਸ ਕਰਕੇ ਇਲੈਕਸ਼ਨ ਕਮਿਸ਼ਨ ਨੇ ਵੀ ਐਮ.ਪੀ ਵਾਸਤੇ 70 ਲੱਖ ਅਤੇ ਐਮ.ਐਲ.ਏ. ਵਾਸਤੇ 30 ਲੱਖ ਖਰਚਣ ਦੀ ਸਹਮਤੀ ਦਿੱਤੀ ਹੈ। ਪਰ ਖਰਚੇ ਹਰ ਕੋਈ ਜਾਣਦਾ ਹੈ ਕਿ ਇਸ ਤੋਂ 10 ਗੂਣਾਂ ਵੱਧ ਹੀ ਹੁੰਦੇ ਹਨ।
ਜਦਕਿ ਭਾਰਤ ਵਿੱਚ ਨੌਜਵਾਨਾਂ ਦੇ ਲਈ ਵਿਸ਼ੇਸ਼ ਕਾਨੂੰਨ ਲਾਗੂ ਕੀਤੇ ਜਾਣੇ ਚਾਹੀਦੇ ਹਨ। ਮੇਰਾ ਸਮਝ ਵਿੱਚ ਨੌਜਵਾਨਾਂ ਦੇ ਹੱਕਾਂ ਲਈ ਪਾਰਲੀਆਮੈਂਟ ਅਤੇ ਅਸੈਂਬਲੀ ਵਿੱਚ ਬਿੱਲ ਪਾਸ ਹੋਣਾ ਚਾਹੀਦਾ ਹੈ। ਜਿਸ ਵਿੱਚ ਇੱਕ ਵਿਸ਼ੇਸ਼ ਮੁੱਦਾ ਪਾਸ ਹੋਣਾ ਚਾਹੀਦਾ ਹੈ ਕਿ ਪਾਰਲੀਆਮੈਂਟ, ਅਸੈਂਬਲੀ ਜਾ ਕਿਸੇ ਵੀ ਤਰ੍ਹਾਂ ਦੀ ਚੌਣਾਂ ਵਿੱਚ ਨੌਜਵਾਨਾਂ ਨੂੰ 30 ਪ੍ਰਤਿਸ਼ਤ ਸੀਟਾਂ ਦਾ ਹੱਕ ਮਿਲਣਾ ਚਾਹੀਦਾ ਹੈ। ਜਿਹਨਾਂ ਦੀ ਉਮੱਰ 25 ਤੋਂ 35 ਸਾਲ ਦੇ ਵਿਚਾਲੇ ਹੋਵੇ।
ਹੁਣ ਨੌਜਵਾਨ ਪੀੜ੍ਹੀ ਜਿਹੜੇ ਕਿ ਨਵੇਂ-ਨਵੇਂ ਵੋਟਰ ਬਣੇ ਹਨ, ਵੱਧ ਤੋਂ ਵੱਧ ਵੋਟਾਂ ਪਾਉਣ। ਉਹ ਆਪਣੀ ਆਧੁਨਿਕ ਸੋਚ ਸਦਕਾ ਜਿਹੜੇ ਲੋਕ ਅਣਪੜ੍ਹ ਹਨ ਜਾਂ ਜਿਹੜੇ ਰਾਜਨਿਤੀ ਬਾਰੇ ਜਿਆਦਾ ਸਮਝ ਨਹੀਂ ਰੱਖਦੇ ਉਹਨਾਂ ਨੂੰ ਵੀ ਪ੍ਰਭਾਵਿਤ ਕਰਕੇ ਵੋਟਾਂ ਵਿੱਚ ਸ਼ਾਮਿਲ ਕਰਨ ਅਤੇ ਭਾਰਤ ਦੀ ਰਾਜਨਿਤੀ ਨੂੰ ਸਿੱਧੇ ਰਸਤੇ ਦੇ ਪਾਉਣ। ਆਪਣੀ ਸੋਚ ਦਾ ਇਸਤੇਮਾਲ ਕਰਦੇ ਹੋਏ ਚੰਗੇ ਅਤੇ ਬੁੱਧੀਮਾਨ ਉਮੀਦਵਾਰ ਨੂੰ ਵੋਟ ਦੇ ਕੇ ਰਾਜਨੀਤੀ ਵਿੱਚ ਦੇਸ਼ ਭਲਾਈ ਦਾ ਕੰਮ ਕਰਨ ਦਾ ਮੌਕਾ ਪ੍ਰਦਾਨ ਕਰਨ।
ਇਹ ਵੀ ਦੇਖਿਆ ਗਿਆ ਹੈ ਕਿ ਰਾਜਨੇਤਾਵਾਂ ਦੇ ਭਾਸ਼ਣ ਦੇਣ ਅਤੇ ਕੰਮ ਕਰਨ ਵਿੱਚ ਬਹੁਕ ਫਰੱਕ ਹੁੰਦਾ ਹੈ। ਨਵੀਂ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਜਾਤ-ਸਮਾਜ ਅਤੇ ਗੰਦੀ ਰਾਜਨੀਤੀ ਛੱਡ ਕੇ ਕਦਰਾਂ -ਕਿਮਤਾਂ ਵਾਲੀ ਪਾਰਟੀ ਨੂੰ ਵੋਟ ਦੇਣ ਅਤੇ ਦੂਜੀਆਂ ਨੂੰ ਵੀ ਇਸ ਹੀ ਕੰਮ ਲਈ ਉਤਸਾਹਿਤ ਕਰਨਾ ਚਾਹੀਦਾ ਹੈ।
ਜਦ ਕਿ ਮੁਸਲਮਾਨ, ਹਿੰਦੂ, ਸਿੱਖ ਆਦਿ ਦੀ ਆਪਣੀ ਹੀ ਜਾਤ-ਪਾਤ ਦੇ ਉਮੀਦਵਾਰਾਂ ਨੂੰ ਵੋਟ ਦੇਣ ਦੇ ਮੁੱਦੇ ਤੋ ਬੱਚੇ ਨਹੀ ਹਨ। ਇਸ ਤੋ ਉਲਟ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਜਾਤ-ਪਾਤ, ਲੋਭ ਤੋ ਪਰ੍ਹੇ ਉੱਠ ਕੇ ਆਪਣੀ ਪਾਰਟੀ ਬਣਾਈ ਹੈ। ਜੋ ਵੀ ਸਮਝਦਾਰ ਇਨਸਾਨ ਇਸ ਨੂੰ ਸਮਝ ਗਿਆ ਹੈ ਉਹ ਅਰਵਿੰਦ ਕੇਜਰੀਵਾਲ ਦੀ ਸੋਚ ਤੇ ਪਹਿਰਾ ਦੇ ਰਿਹਾ ਹੈ।
ਜਿਸ ਤਰ੍ਹਾਂ ਕਿ ਪਹਿਲਾ ਕਹਿ ਚੁੱਕਾ ਹਾਂ ਅੱਜ ਤੋਂ 3-4 ਸਾਲ ਪਹਿਲਾਂ ਭ੍ਰਿਸ਼ਟਾਚਾਰ ਨੂੰ ਲੈ ਕੇ ਲੋਕ ਇੰਨ੍ਹੇ ਨਰਾਜ਼ ਸਨ ਪਰ ਉਹਨਾਂ ਨੂੰ ਇਕ ਬੇਨਤੀ ਹੈ ਕਿ ਨਰਾਜ਼ ਤੇ ਹੋਣਾ ਚਾਹੀਦਾ ਹੈ ਪਰ ਕਿਸੇ ਦੀ ਵੀ ਮਾੜ੍ਹੀ ਚੀਜ਼ ਤੋਂ ਨਿਰਾਸ਼ ਨਹੀ ਹੋਣਾ ਚਾਹੀਦਾ। ਕਿਉਂਕਿ ਅੱਜ ਅਸੀਂ ਨਿਰਾਸ਼ ਹੋ ਕੇ ਪਿੱਛੇ ਹਟ ਗਏ ਤਾਂ ਇਹ ਭ੍ਰਿਸ਼ਟਾਚਾਰ ਕਦੇ ਵੀ ਖਤਮ ਨਹੀਂ ਹੋਵੇਗਾ ਅਤੇ ਇਹ ਰਾਜਨੇਤਾ ਹੋਰ ਵੀ ਗਲਤ ਕੰਮ ਕਰਣਗੇ। ਜਿਸਦੇ ਚਲਦੇ ਇਹ ਵਿਗੜਿਆਂ ਹੋਇਆ ਦੇਸ਼ ਹੋਰ ਵੀ ਗੰਦਗੀ ਵਿੱਚ ਧਕੇਲਿਆ ਜਾਵੇਗਾ। ਜਿਸ ਤੋਂ ਬਾਅਦ ਦੇਸ਼ ਦੀ ਬਰਬਾਦੀ ਨੂੰ ਰੋਕ ਪਾਣਾ ਮੁਸ਼ਕਿਲ ਹੀ ਨਹੀਂ ਸਗੋਂ ਨਾਮੁਮਕਿਣ ਹੋ ਜਾਵੇਗਾ।
ਬੇਸ਼ਕ ਪੁਰਾਣੇ ਰਾਜਨੇਤਾ ਨੌਜਵਾਨਾਂ ਨੂੰ ਟਿਕਟਾਂ ਦੇਣ ਵਿੱਚ ਮਿਡੀਆ ਅਤੇ ਆਪਣੀ ਰਾਜਨੀਤਿਕ ਰੈਲੀਆਂ ਵਿੱਚ ਝੂਠੇ ਵਾਅਦੇ ਕਰਦੇ ਰਹਿੰਦੇ ਹਨ, ਪਰ ਅਖੀਰ ਨੌਜ਼ਵਾਨਾਂ ਨੂੰ ਟਿਕਟ ਦੇ ਨਾਂ ਦੇ ਕੁੱਝ ਨਹੀਂ ਮਿਲਦਾ। ਰਾਜਨੇਤਾਵਾਂ ਦੇ ਘਰ ਦੇ ਭਾਈ-ਭਤੀਜਾ ਜਾਂ ਰਿਸ਼ਤੇਦਾਰ ਹੀ ਇਸਦਾ ਆਨ੍ਹੰਦ ਮਾਣਦੇ ਨਜ਼ਰ ਆਉਂਦੇ ਹਨ। ਜੇ ਉਹਨਾਂ ਨੂੰ ਇਸ ਬਾਰੇ ਸਵਾਲ ਕੀਤੇ ਜਾਂਦੇ ਹਨ ਤਾਂ ਇੱਧਰ-ਉਧੱਰ ਦੀਆਂ ਗੱਲਾਂ ਕਰਕੇ ਮਾਮਲੇ ਨੂੰ ਦਬਾ ਦਿੱਤਾ ਜਾਂਦਾ ਹੈ। ਇਹ ਸਹੀ ਤੌਰ ਤੇ ਭ੍ਰਸ਼ਟ ਰਾਜਨੇਤਾਵਾਂ ਦੀ ਬੂਰੀ ਨਿਅਤ ਅਤੇ ਇਸ ਕਹਾਵਤ ਨੂੰ ਵੀ ਸਿੱਧ ਕਰਦੇ ਹੈ ਕਿ ਹਾਥੀ ਦੇ ਦੰਦ ਖਾਉਣ ਦੇ ਹੋਰ ਤੇ ਦਿਖਾਉਣ ਦੇ ਹੋਰ।
ਪਿੱਛਲੇ ਕੁਝ ਸਾਲਾਂ ਦੇ ਵਿੱਚ ਦਿੱਲੀ ’ਚ ਹੋਏ ਘੱਪਲਿਆਂ ਦੇ ਚਲਦੇ ਬਹੁਤ ਹੀ ਅਫਚਾ-ਤਫਰੀ ਦੇਸ਼ ਵਿੱਚ ਚਲ ਰਹੀ ਹਾਂ। ਜਿਸ ਕਰਕੇ ਕਈ ਬਿੱਲ ਰੁੱਕ ਗਏ ਅਤੇ ਕਾਰਗੁਜ਼ਾਰੀ ਦੇ ਕੰਮ ਵਿਚਾਲੇ ਹੀ ਰੁੱਕ ਗਏ। ਜਿਸ ਦਾ ਕਾਰਨ ਕਈ ਸਾਲਾਂ ਤੋਂ ਦੇਸ਼ ਵਿੱਚ ਚਲ ਰਿਹਾ ਅਰਾਜਕਤਾ ਦਾ ਮਹੌਲ ਹੈ।
ਇਸ ਵੇਲੇ ਕੋਈ ਵੀ ਜੋ ਠੀਕ ਕੰਮ ਕਰਨਾ ਚਾਹੂੰਦਾ ਵੀ ਹੋਵੇ ਤਾਂ ਉਹ ਵੀ ਨਹੀਂ ਕਰ ਸਕਦਾ। ਕਿਉਂਕਿ ਠੀਕ ਹੋਵੇ ਜਾਂ ਗਲਤ ਕਿਸੇ ਨਾ ਕਿਸੇ ਨੂੰ ਫ਼ਾਇਦਾ ਹੋਣਾ ਲਾਜ਼ਮੀ ਹੈ। ਇਸ ਲਈ ਕਈ ਕੰਮ ਇਸ ਲਈ ਹੀ ਅਧੁਰੇ ਰਹਿ ਜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਵਿਪੱਖੀ ਪਾਰਟੀਆਂ ਨੂੰ ਸੱਤਾਧਾਰੀ ਪਾਰਟੀ ਦੀ ਹਰ ਕੰਮ ਵਿੱਚ ਅਡਿੰਗਾ ਫਸਾਉਂਦੇ ਦੇਖਿਆ ਗਿਆ ਹੈ ਭਾਵੇਂ ਉਹ ਕੰਮ ਠੀਕ ਹੀ ਹੋਵੇ ਕਿਉਂਕਿ ਹਰ ਇਨਸਾਨ ਨੇ ਅਪਣੀ ਲੀਡਰੀ ਚਮਕਾਉਣੀ ਹੁੰਦੀ ਹੈ।
ਕਿਉਂਕਿ ਪਿੱਛਲੇ 67 ਸਾਲਾਂ ਤੋ ਜੋ ਰਾਜਨੀਤੀ ਦੀ ਪ੍ਰਣਾਲੀ ਭਾਵ ਜੋ ਸਿਸਟਮ ਬਣਿਆਂ ਹੈ ਉਹ ਤੁਸੀਂ ਬਦਲਣਾ ਵੀ ਚਾਹੋ ਤਾਂ ਵੀ ਨਹੀ ਬਦਲ ਸਕਦੇ। ਕਿਉਂਕਿ ਤੁਹਾਡੇ ਪਾਰਟੀ ਵਰਕਰਜ਼ ਦੇ ਉਪੱਰ ਬੈਠੇ ਆਕਾ ਤੁਹਾਡੀ ਸੋਚ ਨੂੰ ਨਹੀਂ ਚਲਣ ਦੇਣਗੇ।  ਪਰ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਬਣਾ ਕੇ ਭਾਰਤਵਾਸੀਆਂ ਨੂੰ ਇੱਕ ਨਵੀਂ ਦਿਸ਼ਾ ਅਤੇ ਦਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਦਸਿਆਂ ਹੈ ਕਿ ਬਗੈਰ ਪੈਸੇ ਤੋਂ ਚੰਗੀਆ ਕਦਰਾਂ ਅਤੇ ਕੀਮਤਾਂ ਤੇ ਨਾਲ ਵੀ ਦੇਸ਼ ਅਤੇ ਸਮਾਜ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਬਹੁਤ ਹਦ ਤਕ ਉਹਨਾਂ ਨੇ ਕਿਸੇ ਦੀ ਪਰਵਾਹ ਨਾ ਕਰਦੇ ਹੋਇਆ ਸਾਰੇ ਹਿੰਦੂਸਤਾਨ ਨੂੰ ਇੱਕ ਸੰਦੇਸ਼ ਭੇਜਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਚਾਹੋਂ ਤਾਂ ਹਿੰਦੂਸਤਾਨ ਦਾ ਨਕਸ਼ਾ ਤੱਕ ਬਦਲ ਸਕਦੇ ਹੋ।
ਅੱਜ ਦੇ ਨੌਜਵਾਨ ਜੋ ਕਿ ਮੇਰੀ ਸਮਝ ਵਿੱਚ ਆਧੁਨਿਕ ਹੋਣ ਦੇ ਨਾਲ-ਨਾਲ ਪ੍ਰਤਿਭਾਵਾਨ ਅਤੇ ਸਮਝਦਾਰ ਵੀ ਹਨ, ਨੂੰ ਮੇਰੀ ਅਪੀਲ ਹੈ ਕਿ ਚੰਗੇ ਅਤੇ ਪ੍ਰਤਿਭਾਵਾਨ ਉਮੀਦਵਾਰਾਂ ਨੂੰ ਵੋਟ ਪਾਣ ਦੇ ਨਾਲ-ਨਾਲ ਪਾਉਣ ਲਈ ਵੀ ਅਪੀਲ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਬਦਲਾਵ ਲੈ ਕੇ ਆਇਆ ਜਾ ਸਕਦਾ ਹੈ। ਸਿਰਫ਼ ਘਰ ਬੈਠਿਆਂ ਅਸੀਂ ਇਹਨਾਂ ਭ੍ਰਸ਼ਟ ਨੇਤਾਵਾਂ ਦਾ ਖਾਤਮਾ ਨਹੀਂ ਕਰ ਸਕਦੇ। ਮੇਰੀ ਸਮਝ ਵਿੱਚ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਹਰ ਮੌਕੇ ਤੇ ਇਹ ਹੀ ਗੱਲ ਕਹਿੰਦਾ ਰਹਿੰਦਾ ਹੈ ਕਿ ਮੈਂ ਤਾਂ ਇਹ ਚਿਹਰਾਂ ਹਾਂ, ਲੜਾਈ ਤੁਹਾਡੀ ਆਪਣੀ ਆਮ ਆਦਮੀ ਦੀ ਹੀ ਹੈ। ਤੇ ਤੁਸੀਂ ਇਸ ਵਿੱਚ ਹਿੱਸਾ ਨਹੀਂ ਲਿਆ ਤਾਂ ਇਹ ਸਿਸਟਮ ਜਿਹੜਾ ਕਿ ਖਰਾਬ ਹੋ ਚੁਕਾ ਹੈ ਹੋਰ ਵੀ ਬੱਦ ਤੋਂ ਬਦੱਤਰ ਹੋ ਜਾਵੇਗਾ। 

WRITTEN BY