ਕਾਂਗਰਸ ਦੇ ਗੜ੍ਹ ਪਿੰਡ ਸਮਰਾਏ ਤੇ ਫੋਲੜੀਵਾਲ ’ਚ ਕਾਂਗਰਸੀਆਂ ’ਚ ਮਚੀ ਖਲਬਲੀ
ਜਲੰਧਰ, 25 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਜਲੰਧਰ ਲੋਕ ਸਭਾ ਹਲਕੇ ਤੋ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਪਵਨ ਟੀਨੂੰ ਦੀ ਜਿੱਤ ਲਈ ਚੱਲ ਰਹੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਹੁੰਗਾਰਾਂ ਮਿਲਿਆ ਜਦ ਹਲਕਾ ਜਲੰਧਰ ਕੈਂਟ ਅਧੀਨ ਪੈਂਦੇ ਪਿੰਡ ਲੁਹਾਰ ਪਰਤਾਪਪੁਰਾ, ਫੋਲੜੀਵਾਲ, ਕੰਗਣੀਵਾਲ, ਸਮਰਾਏ, ਧੰਨੀ ਪਿੰਡ, ਜੰਡਿਆਲਾ, ਜਮਸ਼ੇਰ ਖਾਸ, ਉਧੋਪੁਰ ਤੇ ਖੁਰਲਾ ਕਿੰਗਰਾ ਵਿਖੇ ਵਿਸ਼ਾਲ ਚੋਣ ਜਲਸੇ ਕਰਵਾਏ ਗਏ, ਇਨ੍ਹਾਂ ਚੋਣ ਜਸਲਿਆਂ ਵਿਚ ਵੱਡੀ
ਗਿਣਤੀ ਵਿਚ ਪਿੰਡਾਂ ਦੇ ਸਰਪੰਚਾਂ, ਪੰਚਾਂ, ਲੰਬੜਦਾਰਾ, ਤੇ ਪਤਵੰਤੇ ਲੋਕਾਂ ਨੇ ਸ਼ਿਰਕਤ ਕੀਤੀ। ਕੈਂਟ ਹਲਕੇ ਵਿਚ ਕਾਂਗਰਸੀ ਹਲਕਿਆਂ ਵਿਚ ਉਸ ਸਮੇਂ ਖਲਬਲੀ ਮੱਚ ਗਈ ਜਦ ਕਾਂਗਰਸ ਦੇ ਗੜ੍ਹ ਵਜੋ ਜਾਣੇ ਜਾਂਦੇ ਪਿੰਡ ਸਮਰਾਏ ਤੇ ਪਿੰਡ ਫੋਲੜੀਵਾਲ ਵਿਚ ਵੱਡੀ ਮਾਤਰਾ ਵਿਚ ਕਾਂਗਰਸੀ ਪਰਿਵਾਰਾਂ ਵਲੋ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ
ਗਿਆ। ਇਨ੍ਹਾਂ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਪਵਨ ਟੀਨੂੰ ਨੇ ਕਿਹਾ ਕਿ ਪਿਛਲੇ ਸਮੇਂ ਜਦ ਪੰਜਾਬ ਵਿਚ ਸੋਕੇ ਕਾਰਨ ਕਿਸਾਨਾ ਨੇ ਸਾਢੇ ਚਾਰ ਕਰੋੜ ਰੁਪਏ ਆਪਣਾ ਝੋਨਾ ਪਾਲਣ ਲਈ ਵਰਤਿਆ ਸੀ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੇਂਦਰ ਦੀ ਕਾਂਗਰਸ ਤੋ ਸਾਢੇ ਚਾਰ ਕਰੋੜ ਕਿਸਾਨਾ ਲਈ ਮੁਆਵਜੇ ਵਜੋ ਮੰਗਿਆ ਗਿਆ ਤਾਂ ਕੇਂਦਰ ਸਰਕਾਰ ਨੇ ਇਕ ਪੈਸਾ ਤੱਕ ਨਹੀ ਦਿਤਾ , ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕੀਤਾ।
ਟੀਨੂੰ ਨੇ ਕਿਹਾ ਕਿ ਦੇਸ਼ ਵਿਚ ਮੋਦੀ ਸਰਕਾਰ ਬਣਨ ਤੋ ਬਾਅਦ ਕਾਂਗਰਸ ਸਰਕਾਰ ਵਲੋ ਪੰਜਾਬ ਨੂੰ ਸੱਤ ਸਾਲ ਪਾਏ ਗਏ ਘਾਟੇ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਬਣਾਵਾਂਗੇ ਤੇ ਪੰਜਾਬ ਨੂੰ ਮਾਇਆ ਦੇ ਗੱਫੇ ਮਿਲਣਗੇ, ਟੀਨੂੰ ਨੇ ਕਿਹਾ ਕਿ ਜਲੰਧਰ ਜਿਲ੍ਹੇ ਵਿਚੋ ਜਿਸ ਵੀ ਹਲਕੇ ਵਿਚੋ ਵੋਟਾਂ ਦੀ ਲੀਡ ਵੱਧ ਹੋਵੇਗੀ ਤੇ ਉਸ ਹਲਕੇ ਨੂੰ ਮਾਇਆ ਦੇ ਵੱਡੇ ਗੱਫੇ ਮਿਲਣਗੇ। ਉਨ੍ਹਾਂ ਭ੍ਰਿਸ਼ਟਾਚਾਰੀ ਕਾਂਗਰਸ ਨੇਤਾਂਵਾਂ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਸਵਿਟਜ਼ਰਲੈਂਡ ਦੀਆਂ ਬੈਂਕਾਂ ਵਿਚ 90 ਫੀਸਦੀ ਕਾਲਾ ਧੰਨ ਇਨ੍ਹਾਂ ਕਾਂਗਰਸੀ ਨੇਤਾਂਵਾਂ ਦਾ ਪਿਆ ਹੈ। ਦੇਸ਼ ਦੀ ਇੰਟਰਨਲ ਤੇ ਐਕਸਟਰਨਲ ਸਕਿਉਰਟੀ ਮਾਮਲੇ ਸਬੰਧੀ ਟੀਨੂੰ ਨੇ ਕਿਹਾ ਕਿ ਕਾਂਗਰਸ ਸਰਕਾਰ ਇਸ ਮਾਮਲੇ ’ਚ ਬੁਰੀ ਤਰਾਂ ਫੇਲ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਦੇ ਲੋਕਤੰਤਰ ਦੀ ਪਹਿਲਾ ਦੁਨੀਆ ਵਿਚ ਚਰਚਾ ਹੁੰਦੀ ਸੀ ਪਰ ਹੁਣ ਭਾਰਤ ਦੇਸ਼ ’ਚ ਕਾਂਗਰਸ ਵਲੋ ਫੈਲਾਏ ਭ੍ਰਿਸ਼ਟਾਚਾਰ ਦੀ ਚਰਚਾ ਦੁਨੀਆ ਵਿਚ ਹੋ ਰਹੀ ਹੈ। ਇਸ ਮੌਕੇ ਚੋਣ ਜਲਸਿਆਂ ਨੂੰ ਪ੍ਰਗਟ ਸਿੰਘ ਵਿਧਾਇਕ, ਪਰਮਜੀਤ ਸਿੰਘ ਰਾਏਪੁਰ , ਸਤਪਾਲ ਸਿੰਘ ਤੂਰ, ਗੁਰਮੀਤ ਸਿੰਘ ਦਾਦੂਵਾਲ,ਬੀਬੀ ਗੁਰਦੇਵ ਕੌਰ ਸੰਘਾ, ਸੁਖਵੀਰ ਸਿੰਘ ਸ਼ਾਲੀਮਾਰ,ਸੁਰਜੀਤ ਸਿੰਘ ਡੀ. ਐਸ. ੳ ਨੇ ਸੰਬੋਧਨ ਕੀਤਾ । ਇਸ ਮੌਕੇ ਹੋਰਨਾ ਤੋ ਇਲਾਵਾ ਜਗਦੀਪ ਸਿੰਘ ਸ਼ੇਰਗਿਲ, ਅਮਰਜੀਤ ਸਿੰਘ ਖਾਂਬਰਾ, ਨਿਖਾਲੀਅਨ ਜੀਤਾ, ਗੁਰਦੇਵ ਸਿੰੋਘ ਸ਼ੇਰਗਿਲ, ਸਤੀਰ ਸਿੰ¤ਗ ਟੋਨੀ, ਕੁਲਵਿੰਦਰ ਸਿੰਘ, ਹਮੀਦ ਮਸੀਹ, ਜੈਲਦਾਰ ਕੁਲਬੀਰ ਸਿੰਘ, ਵਿਕਸਨ ਮਸੀਹ, ਬਲਵੀਰ ਸਿੰਘ ਸਰਪੰਚ ਕੰਗਨੀਵਾਲ, ਨੀਲਮ ਕਟਾਰੀਆ ਬਲਾਕ ਸੰਮਤੀ ਮੈਂਬਰ, ਜਥੇਦਾਰ ਜਰਨੈਲ ਸਿੰਘ ਸਮਰਾ, ਦਿਲਬਾਗ ਚੰਦ, ਅਜਮੇਰ ਸਿੰਘ ਸਮਰਾ, ਜਰਨੈਲ ਸਿੰਘ, ਗੁਰਮੀਤ ਰਾਮ ਸਰਪੰਚ ਧੰਨੀ ਪਿੰਡ,ਸਿੰਘ ਪੰਚ, ਪ੍ਰਗਟ ਸਿੰਘ, ਜਸਵਿੰਦਰ ਸਿੰਘ, ਰਵੀਇੰਦਰ ਸਿੰਘ, ਕੁਲਵੀਰ ਸਿੰਘ, ਨਿਰਮਲ ਕੌਰ ਸਰਪੰਚ ਦਾਦੂਵਾਲ, ਮਖਣ ਸਿੰਘ ਸਾਬਕਾ ਸਰਪੰਚ, ਸੋਢੀ ਰਾਮ, ਬੀਬੀ ਗੁਰਬਖਸ ਕੌਰ ਸਰਪੰਚ ਜੰਡਿਆਲਾ, ਜੁਗਿੰਦਰ ਸਿੰਘ, ਬਲਰਾਜ ਸਿੰਘ, ਗੁਰਪ੍ਰੀਤ ਕੌਰ, ਬਲਜੀਤ ਸਿੰਘ, ਗੁਰਚੇਤਨ ਸਿੰਘ ਸਾਬਕਾ ਸਰਪੰਚ,ਗੁਰਦੀਪ ਸਿੰਘ ਲੰਬੜਦਾਰ, ਤਾਰਾ ਸਿੰਘ ਜੌਹਲ, ਹਰਬੰਸ ਸਿੰਘ ਸਬਕਾ ਸਰਪੰਚ, ਆਤਮਾ ਰਾਮ ਪੰਚ, ਇਕਬਾਲ ਸਿੰਘ , ਪਰਮਜੀਤ ਸਿੰਘ, ਘੁੱਗੀ ਭਾਪਾ ਜੰਡਿਆਲਾ ਤੇ ਹੋਰ ਅਨੇਕਾ ੋਅਕਾਲੀ ਭਾਜਪਾ ਵਰਕਰ ਹਾਜ਼ਰ ਸਨ।



