Skip to content
Independent perspectives. Global stories.
BREAKING

ਸੁਪਰੀਮ ਕੋਰਟ ਨੇ ਰਾਜੀਵ ਦੇ ਕਾਤਿਲਾਂ ਦਾ ਮਾਮਲਾ ਸੰਵਿਧਾਨਕ ਬੈਂਚ ਨੂੰ ਭੇਜਿਆ

Share this story

ਨਵੀਂ ਦਿੱਲੀ, 25 ਅਪ੍ਰੈਲ (ਪੀ.ਟੀ.)-ਸੁਪਰੀਮ ਕੋਰਟ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੱਤਿਆਕਾਂਡ ਦੇ ਦੋਸ਼ੀਆਂ ਦੀ ਸਜ਼ਾ ’ਚ ਛੋਟ ਦੇਣ ਦੇ ਮਾਮਲੇ ਨੂੰ ਸੰਵਿਧਾਨਕ ਬੈਂਚ ਨੂੰ ਭੇਜ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸਜ਼ਾ ’ਚ ਛੋਟ ਸਬੰਧੀ ਤਾਮਿਲਨਾਡੂ ਸਰਕਾਰ ਦੇ ਫੈਸਲੇ ’ਤੇ ਲਗਾਈ ਗਈ ਅੰਤਰਿਮ ਰੋਕ ਜਾਰੀ ਰਹੇਗੀ। ਸਜ਼ਾ ’ਚ ਛੋਟ ਦੇ ਮੁੱਦੇ ’ਤੇ ਫੈਸਲਾ ਕਰਨ ਦੀ ਖਾਤਰ ਅਦਾਲਤ ਨੇ ਸੰਵਿਧਾਨਕ ਬੈਂਚ ਦੇ ਲਈ ਸੱਤ ਪ੍ਰਸ਼ਨ ਤਿਆਰ ਕੀਤੇ ਹਨ। ਸੰਵਿਧਾਨਕ ਬੈਂਚ ਇਹ ਵੀ ਫੈਸਲਾ ਕਰੇਗਾ ਕਿ ਜਿਸ ਕੈਦੀ ਦੀ ਮੌਤ ਦੀ ਸਜ਼ਾ ਬਦਲ ਕੇ ਉਮਰ ਕੈਦ ਕੀਤੀ ਗਈ ਹੈ, ਕੀ ਉਸ ਸਜ਼ਾ ’ਚ ਸਰਕਾਰ ਦੁਆਰਾ ਛੋਟ ਦਿੱਤੀ ਜਾ ਸਕਦੀ ਹੈ?

WRITTEN BY