Skip to content
Independent perspectives. Global stories.
BREAKING

ਯੂਪੀਏ-2 ਇਤਿਹਾਸ ਦੀ ਸਭ ਤੋਂ ਨਾਕਾਮ ਤੇ ਭ੍ਰਿਸ਼ਟ ਸਰਕਾਰ : ਮੋਦੀ

Share this story

image ਗੁਰਦਾਸਪੁਰ, 25 ਅਪ੍ਰੈਲ (ਅਵਤਾਰ ਸਿੰਘ ਬੋਪਾਰਾਏ)-ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੇ ਦੇਸ਼ ਕਿਸਾਨ ਤੇ ਜਵਾਨ ਲਈ ਇਕ ਨਾਅਰਾ ਦਿੱਤਾ ਸੀ ‘ਜੈ ਕਿਸਾਨ ਜੈ ਜਵਾਨ’ ਪਰ ਦੇਸ਼ ਦੀ ਕਾਂਗਰਸ ਸਰਕਾਰ ਨੇ ਇਸ ਨਾਅਰੇ ਨੂੰ ਬਦਲ ਕੇ ਮਰ ਕਿਸਾਨ ਮਰ ਜਵਾਨ ਕਰ ਦਿੱਤਾ ਹੈ। ਸਰਕਾਰ ਦੇ ਕਾਰਜਕਾਲ ’ਚ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ, ਜਵਾਨਾਂ ਦੇ ਸਿਰ ਵੱਢੇ ਗਏ ਪਰ ਸਰਕਾਰ ਖਾਮੋਸ਼ ਰਹਿ ਕੇ ਤਮਾਸ਼ਾ ਵੇਖਦੇ ਰਹੀ। ਇਹ ਤਿੱਖੇ ਤੀਰ ਅੱਜ ਭਾਜਪਾ ਦੇ ਪ੍ਰਧਾਨ ਮੰਤਰੀ ਪਦ ਦੇ ਦਾਵੇਦਾਰ ਨਰਿੰਦਰ ਮੋਦੀ ਨੇ ਪਠਾਨਕੋਟ ’ਚ ਹੋਈ ਵਿਸ਼ਾਲ ਰੈਲੀ ਵਿੱਚ ਮਾਰੇ। ਅੱਜ ਦੀ ਵਿਸ਼ਾਲ ਰੈਲੀ ਚ  ਪੰਜਾਬ ਦੇ ਮੁਖੱਮੰਤਰੀ ਪ੍ਰਕਾਸ਼ ਸਿੰਘ ਬਾਦਲ , ਪੰਜਾਬ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ, ਭਾਜਪਾ ਲੋਕਸਭਾ ਉਮੀਦਵਾਰ

ਵਿਨੋਦ ਖੰਨਾ, ਭਾਜਪਾ ਦੇ ਸਾਰੇ ਵਿਧਾਇਕ , ਵਰਕਰ ਵੀ ਮੌਜੂਦ ਸਨ।
ਕਾਂਗਰਸ ’ਤੇ ਹਮਲਾ ਕਰਦੇ ਹੋਏ ਮੋਦੀ ਨੇ ਕਿਹਾ ਕਿ ਪੰਜਾਬ ਕਿਸਾਨਾਂ ਤੇ ਜਵਾਨਾ ਦੀ ਧਰਤੀ ਹੈ। ਆਏ ਦਿਨ ਸਾਡੇ ਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ। ਦਿੱਲੀ ਸਰਕਾਰ ਹਰ ਵਾਰ ਇਹੋ ਕਹਿੰਦੀ ਹੈ ਕਿ  ਅਗਲੀ ਵਾਰ ਵੇਖਾਗੇਂ। ਜਿੰਨੇ ਜਵਾਨ ਸ਼ਹੀਦ ਹੋਏ ਹਨ ਉਸ ਤੋ ਜਿਆਦਾ ਕਿਸਾਨਾ ਨੇ ਖੁਦਕੁਸ਼ਿੱਅ ਕੀਤੀ ਹਨ। ਕਾਂਗ੍ਰੇਸ ਸਰਕਾਰ ਕਦੋ ਤਕ ਤਮਾਸ਼ਾਂ ਵੇਖਦੀ ਰਹੇਗੀ। ਕਿਸਾਨਾਂ ਦੀ ਗੱਲ ਕਰਦੇ ਹੋਏ ਮੋਦੀ ਨੇ ਕਿਹਾ ਕਿ ਕਾਂਗ੍ਰੇਸ ਨੇਪੰਜਾਬ ਦੇ ਕਿਸਾਨਾਂ ਬਹੁਤ ਨੁਕਸਾਨ ਕੀਤਾ ਹੈ। ਇਹੋ ਕਾਰਨ ਹੈ ਕਿ ਕਿਸਾਨ ਆਤਮ ਹੱਤਿਆ ਕਰ ਰਿਹਾ ਹੈ। ਜਵਾਨਾ ਨੂੰ ਮਾਰਿਆ ਜਾ ਰਿਹਾ ਹੈ। ਕਾਂਗ੍ਰੇਸ ਨੇ ਤੋ ਜੈ ਕਿਸਾਨ ਜੈ ਜਵਾਨ ਦਾ ਨਾਰਾ ਹੀ ਬਦਲ ਕੇ ਰੱਖ ਦਿਤਾ ਹੈ। ਹੁਣ ਤਾਂ ਦੇਸ਼ ਚ ਮਰ ਕਿਸਾਨ ਮਰ ਜਵਾਨ ਦਾ ਨਾਰਾ ਰਹਿ ਗਿਆ ਹੈ।
ਰੈਲੀ ਨੂੰ ਸੰਬੋਧਿਤ ਕਰਦੇ ਹੋਏ ਭਾਜਪਾ-ਅਕਾਲੀ ਦਲ ਸਾਂਝੇ ਉਮੀਦਵਾਰ ਵਿਨੋਦ ਖੰਨਾ ਨੇ ਕਿਹਾ ਕਿ  ਲੋਕ ਸਮਝਦੇ ਹਨ ਕਿ ਉਨਾਂ ਦੇ ਚਾਰ ਬੱਚੇ ਹਨ। ਪਰ ਉਨਾਂ ਚਾਰ ਨਹੀਂ ਪੰਜ ਬੱਚੇ ਹਨ। ਮੇਰਾ ਪੰਜਵਾ ਬੱਚਾ ਗੁਰਦਾਸਪੁਰ ਲੋਕਸਭਾ ਹਲਕਾ ਹੈ। ਉਨਾਂ ਕਿਹਾ ਕਿ ਪਿਛਲੀ ਦਿਨੀ ਪੰਜਾਬ ਚ ਇਕ ਉਦਯੋਗਿਕ ਮੀਟ ਹੋਈ ਸੀ ਜਿਸਵਿਚ ਦੇਸ਼-ਵਿਦੇਸ਼ ਤੋ ਮੰਨੇ-ਪਰਮੰਨੇ ਉਦਯੋਗਪਤੀਆਂ ਨੇ ਹਿੱਸਾ ਲਿਆ।ਖੰਨਾ ਨੇ ਕਿਹਾ ਕਿ ਇਨਾਂ ਉਦਯੋਗਪਤੀਆਂ ਨੇ ਪੰਜਾਬ ਦੇ ਵਿਕਾਸ ਲਈ 75 ਹਜਾਰ ਕਰੋੜ ਨਿਵੇਸ਼ ਕਰਨ ਦੀ ਗੱਲ ਕਹੀ। ਉਨੰ ਨੇ ਕਿਹਾ ਕਿ ਗੁਰਦਾਸਪੁਰ ਹਲਕੇ ਪੂਰੀ ਤਰਾਂ ਵਿਕਸਿਤ ਕੀਤਾ ਜਾਵੇਗਾ। ਬੇਰੋਜਗਾਰੀ ਨੂੰ ਖੱਤਮ ਕਰਨਾ, ਟੂਰਿਜਮ ਹੱਬ ਨੂੰ ਬਣਾਉਣਾ, ਸਿਖਿਆ ਚ ਸੁਧਾਰ, ਔਰਤਾ ਦੇ ਅਧਿਕਾਰਾ ਦੀ ਸੁਰਖਿਆ, ਹੈਲੱਥ ਸੈਕੱਟਰ ਸਥਾਪਿਤ ਕਰਨਾ ਪ੍ਰਮੁਖ ਹਨ। ਉਨਾਂ ਨੇ ਬਾਜਵਾ ਤੋ ਸਵਾਲ ਕੀਤਾ ਕਿ ਬਾਜਵਾ ਨੇ ਐਮਪੀ ਫੰਡ ਦੇ ਕਰੋੜਾ ਰੂਪਏ ਕਿਥੇ ਖਰਚ ਕੀਤੇ। ਪ੍ਰਧਾਨ ਮੰਤਰੀ ਬਾਰੇ ਬੋਲਦੇ ਹੋਏ ਉਨਾਂ ਨੇ ਕਿਹਾ ਕਿ ਮਨਮੋਹਨ ਸਿੰਘ ਪੰਜਾਬ ਦੇ ਹਨ। ਮਗਰ ਪੰਜਾਬ ਨੂੰ ਜਿਨਾਂ ਉਹ ਜਾਣਦੇ ਹਨ ਮਨਮੋਹਨ ਸਿੰਘ ਵੀ ਨਹੀਂ। ਉਹ ਪੰਜਾਬ ਚ ਰਹੇ ਹਨ। ਇਥੋ ਦੇ ਲੋਕਾ ਦੇ ਦਰਦ ਨੂੰ ਸਮਝਦੇ ਹਨ। ਮਾਤਾਵਾਂ ਦੀ ਪੀੜਾ ਨੂੰ ਜਾਣਦੇ ਹਨ। ਕਾਂਗਰਸ ਤੇ ਬਰਸਦੇ ਹੋਏ ਮੋਦੀ ਨੇ ਕਿਹਾ ਕਿ ਦੇਸ਼ ਚ ਹੁਣ ਤੱਕ ਹੋਏ ਮਤਦਾਨ ਨਾਲ ਸਾਬਿਤ ਹੋ ਗਿਆ ਹੈ ਕਿ ਕਾਗੇਂ੍ਰਸ ਦੀ ਵਿਦਾਈ ਦਾ ਸਮਾਗਮ ਹੋ ਚੁਕਾ ਹੈ। ਜੋ ਮਤਦਾਨ ਬਾਕੀ ਬਚਿੱਆ ਹੈ। ਉਹ  ਦਿੱਲੀ ਚ ਭਾਜਪਾ ਦੀ ਮਜਬੂਤ ਸਰਕਾਰ ਲਈ ਹੋਵੇਗਾ। ਉਨੰ ਨੇ ਕਿਹਾ ਕਿ ਜਨਤਾ ਦੀ ਵੀ ਜਿਮੇਦਾਰੀ ਬਣਦੀ ਹੈ ਕਿ ਉਹ ਸਰਕਾਰ ਨੂੰ ਮਜਬੂਤ ਬਣਾਵੇ। ਮੋਦੀ ਨੇ ਕਿਹਾ ਕਿ ਯੂਪੀਏ-2 ਇਤੀਹਾਸ ਦੀ ਸਭਤੋ ਭ੍ਰਿਸ਼ਟ ਤੇ ਨਾਕਾਮ ਸਰਕਾਰ ਹੈ। ਕਾਂਗਰਸ ਸਰਕਾਰ ਤੇ ਉਸ ਮੰਤਰੀ ਜਾਣਦੇ ਹਨ ਕਿ ਜੇਕਰ ਮੋਦੀ ਪ੍ਰਧਾਨਮੰਤਰੀ  ਬਣ ਗਿਆ ਤਾ 16 ਮਈ ਤੋ ਉਨ੍ਹਾਂ ਥਾਂ ਕਿਥੇ ਹੋਵੇਗੀ। ਰੈਲੀ ਪੰਜਾਬ ਦੇ  ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਸੱਤਾ ਚ ਆਉਣ ਤੋ ਬਾਦ ਪੰਜਾਬ ਦੇ ਟ੍ਰੇਨ ਲਿੰਕ ਨੂੰ ਗੁਆਂਢੀ ਦੇਸ਼ਾਂ ਨਾਲ ਜੋੜਿਆ ਜਾਵੇਗਾ ਤਾਂਜੋ ਇਨਾਂ ਦੇਸ਼ਾ ਨਾਲ  ਵਪਾਰ ਨੂੰ ਵਧਾਇਆ ਜਾ ਸਕੇ।

WRITTEN BY