ਮੂਨਕ, 9 ਮਈ (ਕੁਲਵੰਤ ਸਿੰਘ ਦੇਹਲਾ)- ਪੰਜਾਬ ਸਰਕਾਰ ਵਲੋਂ ਨਸੇ ਵਿਰੁਧ ਵਢੀ ਮੁਹਿੰਮ ਤਹਿਤ ਮੂਨਕ ਪੁਲਿਸ ਵਲੋਂ ਇਕ ਹੋਰ ਕਾਮਯਾਬੀ ਦਰਜ ਕੀਤੀ ਹੈ। ਥਾਣਾ ਮੂਨਕ ਦੀ ਪੁਲਿਸ ਪਾਰਟੀ ਵਲੋਂ ਐਸ.ਐਚ.ਓ. ਗੁਰਮੀਤ ਸਿੰਘ ਨੇ ਦਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਕਿ ਪਿੰਡ ਬੂਸੈਹਰਾ ਵਿਖੇ ਇਕ ਗਡੀ ਆਈ. 20 ਰਜਿਸਟਰੇਸਨ ਨੰਬਰ ਪੀ.ਬੀ. 13 ਬਾਈ 2453 ਰੰਗ ਚਿਟਾ ਬੇਕਾਬੂ ਹੋ ਕੇ ਦਰਖਤਾਂ ਨਾਲ ਟਕਰਾ ਗਈ ਹੈ ਜਿਸ ਤੇ ਅਸੀ ਤੁਰੰਤ ਆਪਣੀ ਟੀਮ ਸਮੇਤ ਮੌਕੇ ਤੇ ਪੁਜੇ ਤੇ ਜਦੋਂ ਅਸੀ ਕਾਰ ਦੀ ਜਾਂਚ ਕੀਤੀ ਤਾਂ ਉਸ ਵਿਚੋਂ ਭਾਰੀ ਮਾਤਰਾਂ (36 ਡਬੇ ਮਾਲਟਾ ਮਾਰਕਾ) ਵਿਚ ਸਰਾਬ ਮਾਰਕਾ ਹਰਿਆਣਾ ਬਰਾਮਦ ਹੋਈ। ਪੁਲਿਸ ਪਾਰਟੀ ਪਹੁੰਚਣ ਤੋਂ ਪਹਿਲਾਂ ਹੀ ਦੋਸੀ ਫਰਾਰ ਹੋ ਗਏ ਸਨ। ਉਹਨਾਂ ਅਗੇ ਦਸਿਆ ਕਿ ਅਣ-ਪਛਾਤੇ ਦੋਸ਼ੀਆਂ ਖਿਲਾਫ ਐਫ.ਆਈ.ਆਰ. ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿਤੀ ਹੈ ਅਤੇ ਦੋਸੀਆਂ ਦੀ ਭਾਲ ਕੀਤੀ ਜਾ ਰਹੀ ਹੈ।